ਪੰਜਾਬ

punjab

ETV Bharat / state

ਹੜ੍ਹ ਕਾਰਨ ਫ਼ਸਲ ਤਬਾਹ, ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਬਠਿੰਡਾ 'ਚ ਇੱਕ ਕਿਸਾਨ ਨੇ ਆਤਮਹੱਤਿਆ ਕਰ ਲਈ। ਪਿੰਡ ਕੋਠੇ ਸਕੂਰਾ ਸਿੰਘ 'ਚ ਕਿਸਾਨ ਸਤਨਾਮ ਸਿੰਘ ਨੇ ਮੀਂਹ ਕਾਰਨ ਫ਼ਸਲ ਖ਼ਰਾਬ ਹੋਣ ਕਾਰਨ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ।

ਫ਼ੋਟੋ

By

Published : Jul 28, 2019, 9:15 PM IST

ਬਠਿੰਡਾ: ਬਠਿੰਡਾ ਦੇ ਪਿੰਡ ਕੋਠੇ ਸਕੂਰਾ ਸਿੰਘ 'ਚ ਫ਼ਸਲ ਖ਼ਰਾਬ ਹੋਣ ਕਾਰਨ ਇੱਕ ਕਿਸਾਨ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ। ਪੰਜਾਬ ਸਰਕਾਰ ਨੇ ਬਠਿੰਡਾ 'ਚ ਹੋਈ ਭਾਰੀ ਬਰਸਾਤ ਦੇ ਨਾਲ ਖ਼ਰਾਬ ਹੋਈਆਂ ਫ਼ਸਲਾਂ ਦੇ 40000 ਰੁਪਏ ਪ੍ਰਤੀ ਏਕੜ ਦੀ ਵੀ ਗਿਰਦਾਵਰੀ ਦਿੱਤੇ ਜਾਣ ਦੀ ਗੱਲ ਕਹੀ ਪਰ ਫ਼ਿਰ ਵੀ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ।

ਵੀਡੀਓ

ਭੱਠਾ ਐਸੋਸੀਏਸ਼ਨ ਦੀ ਹੋਈ ਬੈਠਕ, ਬਲੈਕ ਹੋ ਰਹੀਆਂ ਇੱਟਾਂ ਦੇ ਮੁੱਦੇ 'ਤੇ ਹੋਈ ਚਰਚਾ

ਮਰਨ ਵਾਲੇ ਕਿਸਾਨ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ। ਉਕਤ ਕਿਸਾਨ ਦੇ ਸਿਰ ਕਰਜ਼ ਵੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਉਸ ਨੇ ਠੇਕੇ 'ਤੇ 29 ਏਕੜ ਜ਼ਮੀਨ 'ਤੇ ਝੋਨਾ ਬੀਜਿਆ ਸੀ ਪਰ ਭਾਰੀ ਬਰਸਾਤ ਕਾਰਨ ਉਸ ਦੀ ਫ਼ਸਲ ਤਬਾਹ ਹੋ ਗਈ ਜਿਸ ਤੋਂ ਬਾਅਦ ਸਤਨਾਮ ਸਿੰਘ ਨੇ ਆਪਣੇ ਖ਼ੇਤ 'ਚ ਜਾ ਕੇ ਆਤਮਹੱਤਿਆ ਕਰ ਲਈ। ਪੁਲਿਸ ਨੇ ਧਾਰਾ 174 ਦੇ ਅਧੀਨ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਨ ਲਈ ਸਰਕਾਰੀ ਹਸਪਤਾਲ ਭੇਜਿਆ ਹੈ।

ABOUT THE AUTHOR

...view details