ਪੰਜਾਬ

punjab

By

Published : Oct 10, 2019, 9:39 PM IST

ETV Bharat / state

ਦਿੱਲੀ ਤੋਂ ਕਾਰ ਚੋਰੀ ਕਰ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼

ਬਠਿੰਡਾ ਪੁਲਿਸ ਵੱਲੋਂ ਮਾਰਕਾਂ ਦੀਆਂ ਅੱਠ ਚੋਰੀ ਦੀਆਂ ਕਾਰਾਂ ਸਣੇ ਕਾਰ ਚੋਰੀ ਕਰਨ ਵਾਲੇ ਗੈਂਗ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਸੱਤ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।

ਫੋਟੋ

ਬਠਿੰਡਾ: ਜ਼ਿਲ੍ਹੇ ਵਿਚ ਕਾਰ ਚੋਰੀ ਕਰਕੇ ਉਸ ਨੂੰ ਵੇਚਣ ਵਾਲੇ ਗਿਰੋਹ ਨੂੰ ਪੁਲਿਸ ਨੇ ਕਾਬੂ ਕੀਤਾ ਜਿਸ ਵਿਚ ਜ਼ਿਲ੍ਹੇ ਦੇ ਐੱਸ.ਪੀ ਗੁਰਬਿੰਦਰ ਸਿੰਘ ਸੰਘਾ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਵਿੱਚ ਕਾਰਾਂ ਚੋਰੀ ਕਰਨ ਵਾਲੇ ਇਕ ਗਿਰੋਹ ਬਾਰੇ ਜਾਣਕਾਰੀ ਦਿੱਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਕਾਰਾਂ ਚੋਰੀ ਕਰਨ ਵਾਲਾ ਗਿਰੋਹ ਕਾਫੀ ਲੰਬੇ ਸਮੇਂ ਤੋਂ ਦਿੱਲੀ ਵਿੱਚੋਂ ਕਾਰਾਂ ਚੋਰੀ ਕਰ ਹਿਹਾ ਸੀ ਤੇ ਉਨ੍ਹਾਂ ਕਾਰਾ ਨੂੰ ਸੂਬੇ ਵਿੱਚ ਵੱਖ-ਵੱਖ ਜਗ੍ਹਾਂ ਉੱਤੇ ਵੇਚਣ ਦਾ ਕੰਮ ਕਰਦਾ ਸੀ ਜਿਸ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਟਰੈਪ ਲਗਾ ਕੇ ਇਸ ਗਿਰੋਹ ਦੇ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਕ ਦੋਸ਼ੀ ਨੂੰ ਫਰਾਰ ਦੱਸਿਆ ਜਾ ਰਿਹਾ ਹੈ।

ਵੀਡੀਓ

ਇਸ ਗਿਰੋਹ ਦਾ ਮੁੱਖ ਸਰਗਨਾ ਚਰਨਜੀਤ ਸਿੰਘ ਉਰਫ ਚੰਨੀ ਜੋ ਕਿ ਰਾਮਾ ਦਾ ਰਹਿਣ ਵਾਲਾ ਅਤੇ ਉਸ ਤੇ ਪਹਿਲਾਂ ਵੀ ਹਰਿਆਣਾ ਦੇ ਵਿੱਚ ਚੋਰੀ ਦੇ ਮੁਕੱਦਮੇ ਦਰਜ ਹਨ। ਕਾਰਾਂ ਚੋਰੀ ਕਰਨ ਵਾਲੇ ਗਿਰੋਹ ਤੋਂ ਵੱਖ ਵੱਖ ਮਾਰਕਾਂ ਦੀਆਂ ਅੱਠ ਗੱਡੀਆਂ ਬਰਾਮਦ ਕੀਤੀ ਗਈਆਂ ਇਸ ਤੋਂ ਇਲਾਵਾ ਕੁੱਝ ਗੱਡੀਆਂ ਦੇ ਇੰਜਣ ਵੀ ਬਰਾਮਦ ਹੋਏ ਅਤੇ ਮਾਸਟਰ ਚਾਬੀਆਂ ਵੀ ਜੋ ਗੱਡੀਆਂ ਚੋਰੀ ਕਰਨ ਦੌਰਾਨ ਵਰਤਿਆ ਜਾਦਿਆਂ ਸੀ ਉਹ ਵੀ ਬਰਾਮਦ ਹੋਈਆਂ। ਕਾਰਾਂ ਨੂੰ ਚੋਰੀ ਕਰਕੇ ਉਸ ਦਾ ਸਪੇਅਰ ਪਾਰਟ ਕਬਾੜੀਏ ਨੂੰ ਵੇਚਿਆ ਜਾਂਦਾ ਸੀ ਜਿਸ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਵੱਲੋਂ ਵਿੱਕੀ ਕਬਾੜੀਆ ਜੋ ਕਿ ਜੀਂਦ ਹਰਿਆਣਾ ਦਾ ਰਹਿਣ ਵਾਲਾ ਹੈ ਉਸ ਦੀ ਗ੍ਰਿਫਤਾਰੀ ਹਾਲੇ ਤੱਕ ਬਾਕੀ ਦੱਸੀ ਜਾ ਰਹੀ ਹੈ

ਸੀ.ਆਈ.ਏ ਸਟਾਫ ਟੂ ਵੱਲੋਂ ਸੱਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ । ਉਨ੍ਹਾਂ ਤੇ 465 470 473 420 ਦੇ ਤਹਿਤ ਮੁਕਦਮਾ ਦਰਜ ਕਰ ਦਿਤਾ ਗਿਆ ਹੈ।

For All Latest Updates

ABOUT THE AUTHOR

...view details