ਪੰਜਾਬ

punjab

ETV Bharat / state

'ਮਨਪ੍ਰੀਤ ਬਾਦਲ ਦੇ ਅਸਤੀਫੇ ਨਾਲ ਕਾਂਗਰਸ ਨੂੰ ਨਹੀਂ ਪਵੇਗਾ ਕੋਈ ਫਰਕ'

ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਬੁੱਧਵਾਰ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਉੱਥੇ ਹੀ ਬਠਿੰਡਾ ਤੋਂ ਕਾਂਗਰਸ ਪ੍ਰਧਾਨ ਰਾਜ ਗਰਗ ਨੇ ਕਿਹਾ ਮਨਪ੍ਰੀਤ ਬਾਦਲ ਦੇ ਚਲੇ ਜਾਣ ਨਾਲ ਕਾਂਗਰਸ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ।

Congress President Raj Garg from Bathinda
Congress President Raj Garg from Bathinda

By

Published : Jan 18, 2023, 4:28 PM IST

ਮਨਪ੍ਰੀਤ ਬਾਦਲ ਦੇ ਅਸਤੀਫੇ ਨਾਲ ਕਾਂਗਰਸ ਨੂੰ ਨਹੀਂ ਪਵੇਗਾ ਕੋਈ ਫਰਕ

ਬਠਿੰਡਾ:ਬਠਿੰਡਾ ਤੋਂ ਕਾਂਗਰਸ ਦੀ ਟਿਕਟ ਉੱਤੇ ਅਧਾਰਿਤ ਬਣ ਫਿਰ ਖਜ਼ਾਨਾ ਮੰਤਰੀ ਬਣਨ ਵਾਲੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਬੁੱਧਵਾਰ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਉੱਥੇ ਹੀ ਬਠਿੰਡਾ ਤੋਂ ਕਾਂਗਰਸੀ ਪ੍ਰਧਾਨ ਰਾਜ ਗਰਗ ਨੇ ਕਿਹਾ ਮਨਪ੍ਰੀਤ ਬਾਦਲ ਦੇ ਚਲੇ ਜਾਣ ਨਾਲ ਕਾਂਗਰਸ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ।

6 ਮਹੀਨੇ ਪਹਿਲਾਂ ਹੀ ਭਵਿੱਖਬਾਣੀ ਹੋਈ:-ਬਠਿੰਡਾ ਜ਼ਿਲ੍ਹੇ ਦੇ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਵੱਲੋਂ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਲੋਕਾਂ ਨੇ ਮਨਪ੍ਰੀਤ ਸਿੰਘ ਬਾਦਲ ਬਾਰੇ 6 ਮਹੀਨੇ ਪਹਿਲਾਂ ਹੀ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ ਸੀ ਜੋ ਕਿ ਅੱਜ ਸੱਚ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਸਮੁੰਦਰ ਹੈ ਅਤੇ ਮਨਪ੍ਰੀਤ ਬਾਦਲ ਦੇ ਚਲੇ ਜਾਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ।

ਮਨਪ੍ਰੀਤ ਬਾਦਲ ਦੇ ਪਾਰਟੀ ਛੱਡ ਜਾਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ:-ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਨੇ ਕਾਂਗਰਸ ਮੁੜ ਪੈਰਾਂ ਸਿਰ ਕੀਤੀ ਹੈ ਅਤੇ ਮਨਪ੍ਰੀਤ ਬਾਦਲ ਦੇ ਪਾਰਟੀ ਛੱਡ ਜਾਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ। ਇਹ ਤਾਂ ਮਨਪ੍ਰੀਤ ਬਾਦਲ ਨੂੰ ਸੋਚਣਾ ਚਾਹੀਦਾ ਸੀ, ਕਿਉਂਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਮਾਣ-ਸਨਮਾਨ ਦਿੱਤਾ ਅਤੇ ਪੰਜਾਬ ਦਾ ਖਜ਼ਾਨਾ ਮੰਤਰੀ ਤੱਕ ਬਣਾ ਦਿੱਤਾ ਸੀ।

ਮਨਪ੍ਰੀਤ ਬਾਦਲ ਨਰਾਜ਼ ਸੀ ਤਾਂ ਪਾਰਟੀ ਵਿੱਚ ਹੱਲ ਕਰਨਾ ਸੀ :-ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਦੇ ਵਿਚਕਾਰ ਚੱਲ ਰਹੀ ਮਿੱਠੀ ਜੰਗ ਉੱਤੇ ਤੰਜ਼ ਕੱਸਦੇ ਹੋਏ ਰਾਜਨ ਗਰਗ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਜੇਕਰ ਕੋਈ ਕਾਂਗਰਸ ਨਾਲ ਗਿਲ੍ਹਾ ਸ਼ਿਕਵਾ ਸੀ ਤਾਂ ਉਹ ਪਾਰਟੀ ਵਿਚ ਰਹਿ ਕੇ ਵੀ ਹੱਲ ਕੀਤਾ ਜਾ ਸਕਦਾ ਸੀ। ਪਰ ਇਸ ਤਰ੍ਹਾਂ ਪਾਰਟੀ ਨੂੰ ਛੱਡ ਕੇ ਜਾਣਾ ਬਹੁਤ ਹੀ ਮੰਦਭਾਗਾ ਹੈ। ਪਰ ਫਿਰ ਵੀ ਮਨਪ੍ਰੀਤ ਬਾਦਲ ਨਾਲ ਕਾਂਗਰਸ ਨੂੰ ਕੋਈ ਬਹੁਤਾ ਫਰਕ ਪੈਣ ਵਾਲਾ ਨਹੀਂ ਹੈ।



ਇਹ ਵੀ ਪੜੋ:-ਮਨਪ੍ਰੀਤ ਬਾਦਲ ਨੇ ਕਾਂਗਰਸ ਤੋਂ ਦਿੱਤਾ ਅਸਤੀਫ਼ਾ, ਭਾਜਪਾ 'ਚ ਹੋਏ ਸ਼ਾਮਿਲ

ABOUT THE AUTHOR

...view details