ਬਠਿੰਡਾ: ਬੁੱਧਵਾਰ ਨੂੰ ਬਠਿੰਡਾ ਨਗਰ ਨਿਗਮ ਹਾਊਸ ਦੀ ਬੈਠਕ ਬੁਲਾਈ ਗਈ ਜਿਸ ਵਿੱਚ ਨਗਰ ਨਿਗਮ ਦੇ ਆਲਾ ਅਧਿਕਾਰੀਆਂ ਸਣੇ 50 ਵਾਰਡਾਂ ਦੇ ਸਾਰੇ ਮਿਊਂਸੀਪਲ ਕੌਂਸਲਰ ਮੌਜੂਦ ਰਹੇ। ਬਠਿੰਡਾ ਵਿਕਾਸੀ ਕਾਰਜਾਂ ਨੂੰ ਲੈ ਕੇ ਪੰਜ ਘੰਟੇ ਚੱਲੀ ਮੀਟਿੰਗ ਵਿੱਚ 41 ਏਜੰਡਿਆਂ 'ਤੇ ਚਰਚਾ ਕੀਤੀ ਗਈ ਜਿਸ ਵਿੱਚੋਂ 38 ਏਜੰਡਿਆਂ 'ਤੇ ਕਾਂਗਰਸ ਅਤੇ ਅਕਾਲੀ ਦਲ ਪਾਰਟੀ ਦੇ ਮਿਊਂਸੀਪਲ ਕੌਂਸਲਰਾਂ ਵੱਲੋਂ ਸਹਿਮਤੀ ਪ੍ਰਗਟਾਉਂਦਿਆਂ ਮਤੇ ਪਾਸ ਕੀਤੇ ਗਏ।
ਅਵਾਰਾ ਪਸ਼ੂਆਂ ਦੇ ਸਸਕਾਰ ਤੇ ਹੱਡੀਆਂ ਦੇ ਇਸਤੇਮਾਲ ਲਈ ਪਾਸ ਕੀਤਾ ਮਤਾ
ਬਠਿੰਡਾ ਨਗਰ ਨਿਗਮ ਨੇ ਅਵਾਰਾ ਪਸ਼ੂਆਂ ਦੇ ਸਸਕਾਰ ਤੇ ਉਸ ਦੀ ਚਮੜੀ ਦੇ ਇਸਤੇਮਾਲ ਸਬੰਧੀ ਮਤਾ ਪਾਸ ਕੀਤਾ ਹੈ। ਇਸ ਤੋਂ ਇਲਾਵਾ ਸੀਵਰੇਜ਼ ਅਤੇ ਨਿਕਾਸੀ ਕਾਰਜਾਂ ਲਈ ਵੀ ਕਈ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਹਨ।
ਫ਼ੋਟੋ
ਇਸ ਦੇ ਨਾਲ ਹੀ ਮਿਊਂਸੀਪਲ ਕਾਰਪੋਰੇਸ਼ਨ ਦੀ ਹਾਊਸ ਮੀਟਿੰਗ ਵਿੱਚ ਪਾਣੀ ਦੇ ਡਿੱਗਦੇ ਹੋਏ ਪੱਧਰ ਨੂੰ ਬਚਾਉਣ ਸਬੰਧੀ ਵੀ ਫੈਸਲਾ ਲਿਆ ਗਿਆ। ਹੁਣ ਸਵਾ ਸੌ ਗਜ਼ ਤੋਂ ਵੱਧ ਜਗ੍ਹਾ 'ਤੇ ਮਕਾਨ ਬਣਾਉਣ ਵਾਲੇ ਨੂੰ ਬੋਰਵੈੱਲ ਲਗਾਉਣਾ ਲਾਜ਼ਮੀ ਹੋਵੇਗਾ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਮਾਲਕ ਵੱਲੋਂ ਪੰਜ ਹਜ਼ਾਰ ਰੁਪਏ ਜਮ੍ਹਾਂ ਕਰਵਾਈ ਗਈ ਸਿਕਿਓਰਿਟੀ ਦੀ ਰਕਮ ਵੀ ਜਬਤ ਕੀਤੀ ਜਾ ਸਕਦੀ ਹੈ।