ਪੰਜਾਬ

punjab

ETV Bharat / state

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਮਨਪ੍ਰੀਤ ਬਾਦਲ ਵੱਲੋਂ ਕਰਵਾਏ ਨਾਚ-ਗਾਣੇ ਦੇ ਪ੍ਰੋਗਰਾਮ ਅਸਹਿਣਯੋਗ: ਦਾਦੂਵਾਲ

ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਜਾ ਰਹੇ ਨਾਚ ਗਾਣੇ ਦੇ ਪ੍ਰੋਗਰਾਮ ਦੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਨਿਖੇਧੀ ਕੀਤੀ ਗਈ ਹੈ।

daduwal
ਬਲਜੀਤ ਸਿੰਘ ਦਾਦੂਵਾਲ

By

Published : Dec 28, 2019, 3:26 PM IST

ਬਠਿੰਡਾ: ਗੁਰਦੁਆਰਾ ਫਤਿਹਗੜ੍ਹ ਸਾਹਿਬ ਸਰਹਿੰਦ ਦੀ ਧਰਤੀ ਉੱਤੇ 28 ਦਸੰਬਰ ਨੂੰ ਦੁਨੀਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਭੋਗ ਪਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਪ੍ਰੈੱਸ ਵਾਰਤਾ ਕੀਤੀ ਗਈ।

ਬਲਜੀਤ ਸਿੰਘ ਦਾਦੂਵਾਲ

ਇਸ ਦੌਰਾਨ ਕਿਹਾ ਹੈ ਕਿ ਅਜਿਹੇ ਮੌਕੇ ਦੁਨੀਆਂ ਭਰ ਵਿੱਚ ਇੱਕ ਦੁੱਖ ਦੀ ਲਹਿਰ ਪ੍ਰਗਟਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਗੁਰੂ ਨਾਨਕ ਦੇਵ ਲਾਇਬ੍ਰੇਰੀ ਅਤੇ ਹਾਲ ਸਿਵਲ ਲਾਈਨ ਕਲੱਬ ਵਿੱਚ ਜਸ਼ਨ ਅਤੇ ਨਾਚ ਗਾਣੇ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਕਰਵਾਈਆਂ ਜਾ ਰਹੀਆਂ ਹਨ ਜੋ ਕਿ ਸਮੁੱਚੀ ਸਿੱਖ ਕੌਮ ਲਈ ਬਰਦਾਸ਼ਤ ਤੋਂ ਬਾਹਰ ਹੈ ਤੇ ਬੇਅਦਬੀ ਦਾ ਸਿਖਰ ਹੈ।

ਅਜਿਹੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨਾਚ ਗਾਣੇ ਅਤੇ ਜਸ਼ਨ ਦੀਆਂ ਤਿਆਰੀਆਂ ਕਰ ਰਹੀ ਹੈ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।

ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਬਣੀ ਲਾਇਬ੍ਰੇਰੀ ਅਤੇ ਹਾਲ ਨੂੰ ਮਿਟਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਇਸ ਥਾਂ ਨੂੰ ਆਪਣੇ ਨਿੱਜੀ ਫਾਇਦੇ ਦੇ ਲਈ ਵਰਤਣ ਲਈ ਮਨਪ੍ਰੀਤ ਬਾਦਲ ਅਤੇ ਉਸ ਦੇ ਨੁਮਾਇੰਦੇ ਪੱਬਾਂ ਭਾਰ ਹੋਏ ਹਨ ਅਤੇ ਇਸ ਨੂੰ ਲੈ ਕੇ ਸਮੁੱਚੀ ਸਿੱਖ ਕੌਮ ਵੱਲੋਂ ਇਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ।

ABOUT THE AUTHOR

...view details