ਬਰਨਾਲਾ:ਸੇਲ ਟੈਕਸ ਵਿਭਾਗ ਦੇ ਐਕਸਾਈਜ਼ ਵਿੰਗ ਦੀ ਬਾਹਰਲੀ ਟੀਮ ਵੱਲੋਂ ਛਾਪਾ ਮਾਰ ਕੇ ਬਰਨਾਲਾ ਸ਼ਹਿਰ ਵਿੱਚ ਬਜਾਜ ਗਰੁੱਪ ਦੇ ਦੋ ਠੇਕਿਆਂ ਤੋਂ ਪੁਰਾਣੀ ਸ਼ਰਾਬ ਫੜ੍ਹੇ ਜਾਣ ਅਤੇ ਹੋਰ ਬੇਨਿਯਮੀਆਂ ਤਹਿਤ ਦੋ ਦਿਨ ਲਈ ਸੀਲ ਕਰ ਦਿੱਤਾ ਗਿਆ (Two liquor store sealed) ਹੈ। ਬਜਾਜ ਗਰੁੱਪ ਨਾਲ ਸਬੰਧਿਤ ਕਚਹਿਰੀ ਚੌਕ ਅਤੇ ਬਠਿੰਡਾ-ਜ਼ੀਰਕਪੁਰ ਹਾਈਵੇ ’ਤੇ ਧਨੌਲਾ ਬਾਈਪਾਸ ਰੋਡ ’ਤੇ ਬਣੇ ਠੇਕੇ ਨੂੰ ਵੀ ਦੋ ਦਿਨ ਲਈ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ:Prem Rashifal: ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਮਿਲੇਗਾ ਸ਼ਾਪਿੰਗ ਦਾ ਮੌਕਾ, ਜਾਣੋ ਆਪਣੀ ਲਵ ਲਾਇਫ ਦਾ ਪੂਰਾ ਹਾਲ
ਬਰਨਾਲਾ ਵਿੱਚ ਪੁਰਾਣੀ ਸ਼ਰਾਬ ਵੇਚਣ ਦੇ ਚੱਲਦਿਆਂ ਦੋ ਠੇਕੇ ਕੀਤੇ ਸੀਲ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਰਚ ’ਚ ਠੇਕਿਆਂ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਠੇਕਿਆਂ ’ਤੇ ਬਚਦੀ ਸ਼ਰਾਬ ਨੂੰ ਵਿਭਾਗੀ ਮਨਜ਼ੂਰੀ ਮਿਲਣ ਤੋਂ ਅਕਤੂਬਰ ਤੱਕ ਵੇਚਣਾ ਲਾਜ਼ਮੀ ਹੁੰਦਾ ਹੈ ਪਰ ਦੋਵੇਂ ਠੇਕਿਆਂ ’ਤੇ ਭਾਰੀ ਮਾਤਰਾ ’ਚ ਦੋਵੇਂ ਠੇਕਿਆਂ ਤੋਂ ਪੁਰਾਣੀ ਸ਼ਰਾਬ ਬਰਾਮਦ ਕੀਤੀ ਗਈ ਅਤੇ ਨਾ ਹੀ ਠੇਕਿਆਂ ’ਤੇ ਕੋਈ ਸਟਾਕ ਰਜਿਸਟਰ ਮਿਲਿਆ। ਸ਼ਰਾਬ ਖਰੀਦ ਕਰਨ ਵਾਲੇ ਗਾਹਕ ਵੱਲੋਂ ਖਰੀਦੀ ਸ਼ਰਾਬ ਦਾ ਬਿੱਲ ਮੰਗਣ ’ਤੇ ਬਿੱਲ ਦੇਣ ਤੋਂ ਆਨਾਕਾਨੀ ਕੀਤੀ ਜਾਂਦੀ ਹੈ।
ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ: ਡਿਪਟੀ ਕਮਿਸ਼ਨਰ ਐਕਸਾਈਜ਼ ਸਾਲਿਨ ਆਹੂਲਵਾਲੀਆ ਨੇ ਕਿਹਾ ਕਿ ਦੋਵੇਂ ਠੇਕਿਆਂ ਨੂੰ ਉਨ੍ਹਾਂ ਦੇ ਹੁਕਮਾਂ ’ਤੇ ਹੀ ਸੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਠੇਕਿਆਂ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਜ਼ਿਲ੍ਹੇ ਤੋਂ ਬਾਹਰੀਆਂ ਵਿਸ਼ੇਸ਼ ਟੀਮਾਂ ਵੱਲੋਂ ਛਾਪਾ ਮਾਰਿਆ ਗਿਆ। ਪੜਤਾਲ ਦੌਰਾਨ ਭਾਰੀ ਮਾਤਰਾ ’ਚ ਪੁਰਾਣੀ ਸ਼ਰਾਬ ਅਤੇ ਕਈ ਹੋਰ ਬੇਨਿਯਮੀਆਂ ਪਾਈਆਂ ਗਈਆਂ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਠੇਕਿਆਂ ਨੂੰ ਦੋ ਦਿਨ ਲਈ ਸੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਰਾਬ ਠੇਕੇਦਾਰ ਵੇਚੀ ਸ਼ਰਾਬ ਦਾ ਬਿੱਲ ਨਹੀਂ ਕੱਟਦਾ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜੋ:Punjab School Reopen ਪੰਜਾਬ ਦੇ ਸਕੂਲਾਂ 'ਚ ਸਰਕਾਰ ਨੇ ਛੁੱਟੀਆਂ 'ਚ ਕੀਤਾ ਵਾਧਾ, ਹੁਣ 9 ਜਨਵਰੀ ਨੂੰ ਖੁੱਲ੍ਹਣਗੇ ਸਕੂਲ