ਬਰਨਾਲਾ: 30 ਕਿਸਾਨ ਜਥੇਬੰਦੀਆਂ ਦੇ ਸੰਯਕੁਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਕਰਨ ਵਾਲਾ ਨਵਾਂ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਲਾਇਆ ਧਰਨਾ 167ਵੇਂ ਦਿਨ ਵੀ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ। ਸੰਯਕੁਤ ਕਿਸਾਨ ਮੋਰਚੇ ਵੱਲੋਂ 19 ਮਾਰਚ ਨੂੰ ਪੈਪਸੂ ਦੀ ਮੁਜ਼ਾਹਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਮੁਜ਼ਾਹਰਾ ਲਹਿਰ ਦਿਵਸ ਮਨਾਇਆ ਜਾਵੇਗਾ।
ਇਹ ਵੀ ਪੜੋ: ਆਸ਼ਾ ਵਰਕਰਾਂ ਨੇ ਮੀਟਿੰਗ ਤੋਂ ਬਾਅਦ ਸਿਵਲ ਸਰਜਨ ਨੂੰ ਸੌਪਿਆ ਮੰਗ ਪੱਤਰ
ਕਿਸਾਨ ਆਗੂਆਂ ਨੇ ਦੱਸਿਆ ਕਿ 19 ਮਾਰਚ ਨੂੰ ਪੈਪਸੂ ਦੇ ਸ਼ਹੀਦਾਂ ਦੀ ਯਾਦ ਵਿੱਚ ਮੁਜ਼ਾਹਰਾ ਲਹਿਰ ਦਿਵਸ ਮਨਾਇਆ ਜਾਵੇਗਾ। ਲਾਲ ਪਾਰਟੀ ਦੀ ਅਗਵਾਈ ਹੇਠ ਚੱਲੀ ਮੁਜ਼ਾਹਰਾ ਲਹਿਰ ਨੇ ਪੰਜਾਬ ਦੇ ਮੁਜ਼ਾਹਰਿਆਂ ਨੂੰ ਜਮੀਨਾਂ ਦੇ ਮਾਲਕੀ ਦੇ ਹੱਕ ਦਿਵਾਏ ਸਨ।
ਸਾਂਝਾ ਕਿਸਾਨ ਮੋਰਚਾ: 19 ਮਾਰਚ ਨੂੰ ਮਨਾਇਆ ਜਾਵੇਗਾ ‘ਮੁਜ਼ਾਹਰਾ ਲਹਿਰ ਦਿਵਸ’ ਮਾਨਸਾ ਜ਼ਿਲ੍ਹੇ ਦੇ ਬਰੇਟਾ ਕਸਬੇ ਨਜ਼ਦੀਕ ਪੈਂਦੇ ਪਿੰਡ ਕਿਸ਼ਨਗੜ੍ਹ ਨੂੰ ਘੇਰਨ ’ਤੇ ਪਿੰਡ ਵਾਸੀਆਂ ਵਿਰੁੱਧ ਸਖ਼ਤ ਫੌਜੀ ਐਕਸ਼ਨ ਕਰਨ ਲਈ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਮਾਰਸ਼ਲ ਲਾਇਆ ਗਿਆ ਸੀ। ਕਾਮਰੇਡ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ ਤੇ ਧਰਮ ਸਿੰਘ ਫੱਕਰ ਵਰਗੇ ਸਿਰਲੱਥ ਯੋਧਿਆਂ ਦੀ ਰਹਿਨੁਮਾਈ ਹੇਠ ਲੜ੍ਹੇ ਸਨ। ਇਸ ਘੋਲ ਨੇ ਵੱਡੀਆਂ ਮੱਲਾਂ ਮਾਰੀਆਂ ਭਾਵੇਂ ਕਿ 19 ਮਾਰਚ 1949 ਨੂੰ ਫੌਜ ਨੇ ਪਿੰਡ ਕਿਸ਼ਨਗੜ੍ਹ ਵਿੱਚ 4 ਕਿਸਾਨ ਸ਼ਹੀਦ ਕਰ ਦਿੱਤੇ ਸਨ। ਮੁਜ਼ਾਹਰਾ ਲਹਿਰ ਦਿਵਸ ਮੌਕੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮੌਜ਼ੂਦਾ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਣ ਦਾ ਅਹਿਦ ਲਿਆ ਜਾਵੇਗਾ।
ਉਹਨਾਂ ਨੇ ਕਿਹਾ ਕਿ ਐੱਫ਼ਸੀਆਈ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ ਕਿ ਫਸਲ ਵੇਚਣ ਲਈ ਜਮੀਨ ਦੀ ਮਾਲਕੀ ਦੇ ਦਸਤਾਵੇਜ਼ ਪੇਸ਼ ਕਰਨੇ ਪੈਣਗੇ। ਇਸ ਫਰਮਾਨ ਕਾਰਨ ਠੇਕੇ 'ਤੇ ਜਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਫਸਲ ਵੇਚਣ ਵਿੱਚ ਬਹੁਤ ਮੁਸ਼ਕਲ ਆਵੇਗੀ।
ਆੜ੍ਹਤੀਆਂ ਰਾਹੀਂ ਭੁਗਤਾਨ ਕਰਨ ਦੀ ਬਜਾਏ ਐੱਫਸੀਆਈ ਨੇ ਸਿੱਧੀ ਅਦਾਇਗੀ ਦੇ ਫਰਮਾਨ ਜਾਰੀ ਕੀਤੇ ਹਨ। ਬਹੁਤੇ ਕਿਸਾਨ ਸਿੱਧੀ ਅਦਾਇਗੀ ਦੇ ਹੱਕ ਵਿੱਚ ਨਹੀਂ ਅਤੇ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਲਈ ਅਜਿਹਾ ਕਰ ਰਹੀ ਹੈ। 19 ਮਾਰਚ ਨੂੰ ਮੁਜ਼ਾਹਰਾ ਲਹਿਰ ਦਿਵਸ ਮੌਕੇ ਐਫ਼ੱਸੀਆਈ ਦੇ ਇਹ ਤੁਗਲਕੀ ਫਰਮਾਨ ਨੂੰ ਵਾਪਸ ਲੈਣ ਲਈ ਐੱਸਡੀਐੱਮ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਇਹ ਵੀ ਪੜੋ: ਪੁਲਿਸ ਨੂੰ ਨਸੀਹਤ ਮਹਿੰਗੀ ਪਈ