ਪੰਜਾਬ

punjab

ETV Bharat / state

ਕਿਸਾਨ ਜੱਥੇਬੰਦੀ ਦੇ ਸੰਘਰਸ਼ ਨੂੰ ਪਿਆ ਬੂਰ, ਟੌਲ ਕੰਪਨੀ ਨੇ ਟੌਲ ਪਲਾਜ਼ਾ ਪੁੱਟਣਾ ਕੀਤਾ ਸ਼ੁਰੂ

ਬਰਨਾਲਾ ਤੋਂ ਮੋਗਾ ਅਤੇ ਫ਼ਰੀਦਕੋਟ ਨੂੰ ਜਾਣ ਵਾਲੇ ਸਾਂਝੇ ਮਾਰਗ ਤੇ ਲੱਗਿਆ ਟੌਲ ਪਲਾਜ਼ਾ ਕੰਪਨੀ ਵੱਲੋਂ ਹਟਾਇਆ ਜਾ ਰਿਹਾ ਹੈ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਇਸ ਟੌਲ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਇਹ ਟੌਲ ਗਲਤ ਲੱਗਿਆ ਹੋਇਆ ਹੈ, ਜਿਸ ਤੋਂ ਬਾਅਦ ਇਹ ਹਟਾਇਆ ਜਾ ਰਿਹਾ ਹੈ।

Removed the toll plaza on the common road from Barnala to Moga and Faridkot
Removed the toll plaza on the common road from Barnala to Moga and Faridkot

By

Published : Jun 3, 2023, 7:05 AM IST

ਬਰਨਾਲਾ:ਜ਼ਿਲ੍ਹੇ ਦੇ ਪਿੰਡ ਚੀਮਾ ਨੇੜੇ ਬਰਨਾਲਾ ਤੋਂ ਮੋਗਾ ਅਤੇ ਫ਼ਰੀਦਕੋਟ ਨੂੰ ਜਾਣ ਵਾਲੇ ਸਾਂਝੇ ਮਾਰਗ ਤੇ ਲੱਗਿਆ ਟੌਲ ਪਲਾਜ਼ਾ ਕਿਸਾਨੀ ਸੰਘਰਸ਼ ਦੇ ਚੱਲਦਿਆਂ ਪੁੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਟੌਲ ਨੂੰ ਬੰਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ਼ਗਿੱਲ) ਵਲੋਂ ਪਿਛਲੇ 279 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਟੌਲ ਪਰਚੀ ਬੰਦ ਕੀਤੀ ਹੋਈ ਹੈ। ਅੱਜ ਇਸ ਟੌਲ ਨੂੰ ਸੜਕ ਤੋਂ ਹਟਾਉਣ ਦਾ ਕੰਮ ਟੌਲ ਕੰਪਨੀ ਵਲੋਂ ਸ਼ੁਰੂ ਕਰ ਦਿੱਤੀ ਗਿਆ। ਜੇਸੀਬੀ ਦੀ ਮੱਦਦ ਨਾਲ ਹਾਈਵੇ ਉਪਰ ਬਣੇ ਟੌਲ ਪਰਚੀ ਕਾਊਂਟਰ ਢਾਹੇ ਗਏ ਅਤੇ ਬਿਜਲੀ ਵਗੈਰਾ ਦਾ ਸਮਾਨ ਹਟਾਇਆ ਜਾ ਰਿਹਾ ਹੈ। ਕਿਸਾਨ ਜੱਥੇਬੰਦੀ ਵਲੋਂ ਇਸਨੂੰ ਆਮ ਲੋਕਾਂ ਦੀ ਵੱਡੀ ਜਿੱਤ ਦੱਸਿਆ ਜਾ ਰਿਹਾ ਹੈ।

ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀ ਵਿਰੋਧ:ਇਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਟੌਲ ਕੇਵਲ ਬਰਨਾਲਾ ਮੋਗਾ ਕੌਮੀ ਹਾਈਵੇ ਉਪਰ ਲਗਾਇਆ ਜਾਣਾ ਚਾਹੀਦਾ ਸੀ, ਪਰ ਗਲਤ ਜਗ੍ਹਾ ਤੇ ਇਸ ਟੌਲ ਨੂੰ ਲਗਾ ਕੇ ਸਟੇਟ ਹਾਈਵੇ ਬਰਨਾਲਾ ਫ਼ਰੀਦਕੋਟ ਨੂੰ ਵੀ ਟੌਲ ਅਧੀਨ ਲਿਆਂਦਾ ਗਿਆ। ਜਿਸਦਾ ਉਹ ਪਹਿਲੇ ਦਿਨ ਤੋਂ ਵਿਰੋਧ ਕਰਦੇ ਆ ਰਹੇ ਹਨ। ਉਹਨਾਂ ਦਾ ਪੱਕਾ ਮੋਰਚਾ ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਜਾਰੀ ਹੈ। ਇਸ ਟੌਲ ਨੂੰ ਸੜਕ ਤੋਂ ਹਟਾਇਆ ਜਾਣ ਲੱਗਿਆ ਹੈ। ਉਹਨਾਂ ਕਿਹਾ ਕਿ ਜਿੰਨਾਂ ਸਮਾਂ ਟੌਲ ਨੂੰ ਹਟਾ ਕੇ ਇਸ ਸੜਕ ਨੂੰ ਬਿਲਕੁਲ ਸਾਫ਼ ਨਹੀਂ ਕਰ ਦਿੱਤਾ ਜਾਂਦਾ, ਉਹਨਾਂ ਦਾ ਮੋਰਚਾ ਜਾਰੀ ਰਹੇਗਾ। ਇਸਤੋਂ ਉਪਰੰਤ ਜੱਥੇਬੰਦੀ ਦਾ ਵੱਡਾ ਜੇਤੂ ਇਕੱਠ ਕਰਨ ਤੋਂ ਬਾਅਦ ਹੀ ਇਸ ਮੋਰਚੇ ਨੂੰ ਹਟਾਇਆ ਜਾਵੇਗਾ।

ਉਧਰ ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਕਿਹਾ ਕਿ ਟੌਲ ਨੂੰ ਹਟਾਉਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ। ਜਲਦ ਹੀ ਇਸ ਟੌਲ ਨੂੰ ਹਟਾਉਣ ਦਾ ਕੰਮ ਨੇਪਰੇ ਚਾੜ੍ਹ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਟੌਲ ਨੂੰ ਅੱਗੇ ਮੋਗਾ ਰੋਡ ਉਪਰ ਤਬਦੀਲ ਕੀਤਾ ਜਾ ਰਿਹਾ ਹੈ, ਜਿਸਦਾ ਕੰਮ ਆਉਣ ਵਾਲੇ ਕੁੱਝ ਦਿਨਾਂ ਵਿੱਚ ਸ਼ੁਰੂ ਕੀਤਾ ਜਾਵੇਗਾ।

ABOUT THE AUTHOR

...view details