ਪੰਜਾਬ

punjab

ETV Bharat / state

ਝੋਨੇ ਦੇ ਸ਼ੀਜਨ ਦੌਰਾਨ ਕਿਸਾਨ ਜੂਝ ਰਹੇ ਅਨੇਕਾਂ ਸਮੱਸਿਆਵਾਂ

ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ। ਪਰ ਬਰਨਾਲਾ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ 5 ਤੋਂ 6 ਘੰਟੇ ਹੀ ਬਿਜਲੀ ਮਿਲ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਝੋਨੇ ਸ਼ੀਜਨ ਦੌਰਾਨ ਕਿਸਾਨ ਜੂਝ ਰਹੇ ਅਨੇਕਾਂ ਸਮੱਸਿਆਵਾਂ
ਝੋਨੇ ਸ਼ੀਜਨ ਦੌਰਾਨ ਕਿਸਾਨ ਜੂਝ ਰਹੇ ਅਨੇਕਾਂ ਸਮੱਸਿਆਵਾਂ

By

Published : Jun 14, 2021, 3:43 PM IST

ਬਰਨਾਲਾ:ਪੰਜਾਬ ਵਿੱਚ ਕੈਪਟਨ ਸਰਕਾਰ ਵੱਲੋਂ 10 ਜੂਨ ਨੂੰ ਝੋਨਾ ਦੀ ਬਿਜਾਈ ਸ਼ੁਰੂ ਕਰਨ ਦੇ ਆਦੇਸ਼ ਤੋਂ ਬਾਅਦ ਵੱਡੇ ਪੱਧਰ ਤੇ ਕਿਸਾਨਾਂ ਵਲੋਂ ਝੋਨਾ ਲਾਉਣਾ ਸ਼ੁਰੂ ਕੀਤਾ ਗਿਆ ਹੈ। ਸਰਕਾਰ ਨੇ ਝੋਨਾ ਲਗਾਉਣ ਲਈ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦਿੱਤੇ ਜਾਣ ਦਾ ਵਾਅਦਾ ਕੀਤਾ ਸੀ। ਪਰ ਬਰਨਾਲਾ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ 5 ਤੋਂ 6 ਘੰਟੇ ਹੀ ਬਿਜਲੀ ਮਿਲ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਝੋਨੇ ਸ਼ੀਜਨ ਦੌਰਾਨ ਕਿਸਾਨ ਜੂਝ ਰਹੇ ਅਨੇਕਾਂ ਸਮੱਸਿਆਵਾਂ

ਡੀਜਲ ਦੇ ਰੇਟ ਅਤੇ ਖਾਦ ਦੇ ਰੇਟ ਵਧਣ ਦੇ ਕਾਰਨ, ਅਤੇ ਝੋਨਾ ਦੀ ਬਿਜਾਈ ਵਿੱਚ ਲੇਬਰ ਵੱਧ ਪੈਣ ਦੇ ਕਾਰਨ ਕਿਸਾਨਾਂ ਨੂੰ ਝੋਨਾ ਦੀ ਫਸਲ ਵਿੱਚ ਨੁਕਸਾਨ ਹੋਣ ਦਾ ਖਾਦਸ਼ਾ ਸਤਾ ਰਿਹਾ ਹੈ। ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਸਮੱਰਥਨ ਮੁੱਲ ਵਿੱਚ 72 ਰੁਪਏ ਦੇ ਵਾਧੇ ਨੂੰ ਵੀ ਨਾਕਾਫੀ ਦੱਸਿਆ ਹੈ। ਕਿਸਾਨਾਂ ਨੇ ਝੋਨੇ ਦੇ ਸਮੱਰਥਨ ਮੁੱਲ ਵਿੱਚ 1000 ਵੱਲੋਂ 1500 ਰੁਪਏ ਪ੍ਰਤੀ ਕੁਇੰਟਲ ਵਧਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:-ਪੰਜਾਬ ਕਾਂਗਰਸ ਕਲੇਸ਼: ਪਰਗਟ ਸਿੰਘ ਖਿਲਾਫ਼ ਹੋ ਸਕਦੀ ਹੈ ਕਾਰਵਾਈ: ਸੂਤਰ

ABOUT THE AUTHOR

...view details