ਪੰਜਾਬ

punjab

ETV Bharat / state

ਸਰ੍ਹੋਂ ਦੇ ਤੇਲ ਅਤੇ ਘਿਓ ਦੀ ਫੈਕਟਰੀ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਬਰਨਾਲਾ ਦੇ ਤਪਾ ਮੰਡੀ ਨੇੜੇ ਦੇਰ ਰਾਤ ਸਰ੍ਹੋਂ ਦੇ ਤੇਲ ਅਤੇ ਘਿਓ ਦੀ ਫ਼ੈਕਟਰੀ 'ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਦੀ ਸਪਾਰਕਿੰਗ ਦੱਸਿਆ ਜਾ ਰਿਹਾ ਹੈ।

ਫ਼ੈਕਟਰੀ 'ਚ ਲੱਗੀ ਅੱਗ

By

Published : Jun 24, 2019, 10:55 AM IST

ਬਰਨਾਲਾ: ਤਪਾ ਮੰਡੀ ਨੇੜੇ ਦੇਰ ਰਾਤ ਸਰ੍ਹੋਂ ਦੇ ਤੇਲ ਅਤੇ ਘਿਓ ਦੀ ਫ਼ੈਕਟਰੀ 'ਚ ਅਚਾਨਕ ਹੀ ਅੱਗ ਲੱਗ ਗਈ। ਇਸ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਵੀਡੀਓ

ਫ਼ੈਕਟਰੀ ਦੇ ਮਾਲਕ ਨੇ ਦੱਸਿਆ ਕਿ ਹਰ ਰੋਜ਼ ਵਾਂਗ ਹੀ ਉਹ ਸ਼ਾਮ ਨੂੰ ਘਰ ਚਲੇ ਗਏ ਅਤੇ ਬਾਅਦ ਵਿੱਚ ਚੌਂਕੀਦਾਰ ਨੇ ਫ਼ੋਨ ਕਰਕੇ ਅੱਗ ਲੱਗਣ ਦੀ ਘਟਣਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਤਪਾ ਮੰਡੀ ਦੇ ਥਾਣਾ ਅਤੇ ਅੱਗ ਬੁਝਾਉ ਦਸਤੇ ਨੂੰ ਸੂਚਨਾ ਦਿੱਤੀ ਗਈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਅਤੇ ਅੱਗ ਬਝਾਉ ਗੱਡੀਆਂ ਰਾਹਤ ਕਾਰਜ ਵਿੱਚ ਜੁਟ ਗਈਆਂ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਚੌਂਕੀਦਾਰ ਤੋਂ ਧੱਕੇ ਨਾਲ ਗੇਟ ਖੁਲਵਾ ਕੇ ਅੰਦਰ ਖੜ੍ਹੀ ਮਸ਼ੀਨਰੀ ਨੂੰ ਬਾਹਰ ਕੱਢਿਆ ਤਾਂ ਜੋ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਅੱਗ ਲੱਗਣ ਦਾ ਕਾਰਨ ਬਿਜਲੀ ਦੀ ਸਪਾਰਕਿੰਗ ਦੱਸਿਆ ਜਾ ਰਿਹਾ ਹੈ।

ABOUT THE AUTHOR

...view details