ਬਰਨਾਲਾ: ਸ਼ਹਿਰੀ ਅਤੇ ਨਾਲ ਨਾਲ ਪੇਂਡੂ ਖੇਤਰਾਂ ਦੇ ਸੁੰਦਰੀਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਯਤਨ ਜਾਰੀ ਹਨ। ਇਸ ਜਾਣਕਾਰੀ ਵਰਜੀਤ ਵਾਲੀਆ ਉਪ ਮੰਡਲ ਮੈਜਿਸਟ੍ਰੇਟ, ਬਰਨਾਲਾ ਨੇ 15.80 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਤਿਆਰ ਕੀਤੇ ਗਏ ਸ਼ਹੀਦ ਭਗਤ ਸਿੰਘ ਮਿਊਂਸਪਲ ਪਾਰਕ ਵਾਰਡ ਨੰਬਰ 5 ਭਦੌੜ ਨੂੰ ਲੋਕਾਂ ਦੇ ਸਪੁਰਦ ਕਰਦਿਆਂ ਦਿੱਤੀ।
ਭਦੌੜ ਵਾਸੀਆਂ ਨੂੰ ਮਿਲਿਆ 15.80 ਲੱਖ ਰੁਪਏ ਦੀ ਲਾਗਤ ਨਾਲ ਬਣੇ ਪਾਰਕ ਦਾ ਤੋਹਫ਼ਾ
ਸ਼ਹਿਰੀ ਅਤੇ ਨਾਲ ਨਾਲ ਪੇਂਡੂ ਖੇਤਰਾਂ ਦੇ ਸੁੰਦਰੀਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਯਤਨ ਜਾਰੀ ਹਨ। ਇਸ ਜਾਣਕਾਰੀ ਵਰਜੀਤ ਵਾਲੀਆ ਉਪ ਮੰਡਲ ਮੈਜਿਸਟ੍ਰੇਟ, ਬਰਨਾਲਾ ਨੇ 15.80 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਤਿਆਰ ਕੀਤੇ ਗਏ ਸ਼ਹੀਦ ਭਗਤ ਸਿੰਘ ਮਿਊਂਸਪਲ ਪਾਰਕ ਵਾਰਡ ਨੰਬਰ 5 ਭਦੌੜ ਨੂੰ ਲੋਕਾਂ ਦੇ ਸਪੁਰਦ ਕਰਦਿਆਂ ਦਿੱਤੀ।
ਐਸਡੀਐਮ ਵਾਲੀਆ ਨੇ ਦੱਸਿਆ ਕਿ ਇਹ ਪਾਰਕ ਛੱਪੜ ਵਾਲੀ 6 ਕਨਾਲ ਜਗਾ ਨੂੰ ਭਦੌੜ ਵਾਸੀਆਂ ਵੱਲੋਂ ਸਖ਼ਤ ਮਿਹਨਤ ਕਰਦਿਆਂ ਮਿੱਟੀ ਆਦਿ ਪਾ ਕੇ ਤਿਆਰ ਕੀਤਾ ਗਿਆ ਹੈ। ਇਸ ਪਾਰਕ ਨਾਲ ਜਿੱਥੇ ਭਦੌੜ ਸ਼ਹਿਰ ਦੀ ਦਿੱਖ ਹੋਰ ਨਿਖਰਗੀ, ਉਥੇ ਹੀ ਲੋਕਾਂ ਨੂੰ ਸਿਹਤਯਾਬੀ ਮਿਲੇਗੀ। ਉਨਾਂ ਦੱਸਿਆ ਕਿ ਇਸ ਪਾਰਕ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਤੋਂ ਇਲਾਵਾ ਸਜਾਵਟੀ ਬੂਟੇ ਵੀ ਲਗਾਏ ਗਏ ਹਨ ਤਾਂ ਜੋ ਪਾਰਕ ਦੀ ਸੁੰਦਰਤਾ ਵਿੱਚ ਹੋਰ ਨਿਖ਼ਾਰ ਆ ਸਕੇ। ਉਪ ਮੰਡਲ ਮੈਜਿਸਟ੍ਰੇਟ ਨੇ ਇਹ ਵੀ ਦੱਸਿਆ ਕਿ ਇਹ ਪਾਰਕ ਭਦੌੜ ਵਾਸੀਆਂ ਲਈ ਇੱਕ ਤੋਹਫ਼ਾ ਹੋਵੇਗਾ, ਕਿਉਂਕਿ ਪਾਰਕ ਸਬੰਧੀ ਲੋਕਾਂ ਦੀ ਬਹੁਤ ਸਮੇਂ ਪਹਿਲਾਂ ਦੀ ਮੰਗ ਸੀ।
ਇਸ ਤੋਂ ਇਲਾਵਾ ਸ੍ਰੀ ਵਰਜੀਤ ਵਾਲੀਆ ਵੱਲੋਂ ਮਿਉਸਿਪਲ ਕਮਿਊਨਿਟੀ ਸੈਂਟਰ ਦੇ ਮੁਰੰਮਤ ਕਾਰਜ ਮਗਰੋਂ ਇਸ ਦਾ ਵੀ ਉਦਘਾਟਨ ਕੀਤਾ ਗਿਆ, ਜੋ ਤਕਰੀਬਨ 11 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਨ ਉਪਰੰਤ ਤਿਆਰ ਕੀਤਾ ਗਿਆ ਹੈ। ਇਸ ਮੌਕੇ ਐਸਡੀਐਮ ਸ੍ਰੀ ਵਾਲੀਆ ਦਾ ਸਨਮਾਨ ਵੀ ਕੀਤਾ ਗਿਆ।