ਪੰਜਾਬ

punjab

By

Published : Nov 28, 2022, 1:22 PM IST

Updated : Nov 28, 2022, 2:44 PM IST

ETV Bharat / state

ਪ੍ਰੀਤਮ ਸਿੰਘ ਰਾਹੀ ਦੀ ਯਾਦ 'ਚ ਕਰਵਾਇਆ ਖਾਸ ਸਮਾਗਮ, ਪੰਜਾਬ ਭਰ ਤੋਂ ਆਏ ਲੇਖਕ ਤੇ ਸਾਹਿਤਕਾਰ

ਪ੍ਰਸਿੱਧ ਮਰਹੂਮ ਪੰਜਾਬੀ ਸਾਹਿਤਕਾਰ ਪ੍ਰੋ.ਪ੍ਰੀਤਮ ਸਿੰਘ ਰਾਹੀ ਦੀ ਯਾਦ ਵਿੱਚ ਬਰਨਾਲਾ ਵਿਖੇ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ। ਪੰਜਾਬ ਭਰ ਤੋਂ ਵੱਖ ਵੱਖ ਲੇਖਕ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਪ੍ਰੋ.ਪ੍ਰੀਤਮ ਸਿੰਘ ਰਾਹੀ ਸਬੰਧੀ ਯਾਦਾਂ ਸਾਂਝੀਆਂ ਕੀਤੀਆਂ।

A special event was held in Barnala in memory of Pritam Singh Rahi
A special event was held in Barnala in memory of Pritam Singh Rahi

ਬਰਨਾਲਾ: ਪ੍ਰਸਿੱਧ ਮਰਹੂਮ ਪੰਜਾਬੀ ਸਾਹਿਤਕਾਰ ਪ੍ਰੋ.ਪ੍ਰੀਤਮ ਸਿੰਘ ਰਾਹੀ ਦੀ ਯਾਦ ਵਿੱਚ ਬਰਨਾਲਾ ਵਿਖੇ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ। ਪੰਜਾਬ ਭਰ ਤੋਂ ਵੱਖ ਵੱਖ ਲੇਖਕ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਪ੍ਰੋ.ਪ੍ਰੀਤਮ ਸਿੰਘ ਰਾਹੀ ਸਬੰਧੀ ਯਾਦਾਂ ਸਾਂਝੀਆਂ ਕੀਤੀਆਂ।

A special event was held in Barnala in memory of Pritam Singh Rahi

ਪ੍ਰੀਤਮ ਸਿੰਘ ਰਾਹੀ ਯਾਦਗਾਰੀ ਪੁਰਸਕਾਰ:ਪ੍ਰੋ.ਪ੍ਰੀਤਮ ਸਿੰਘ ਰਾਹੀ ਵਲੋਂ ਸ਼ੁਰੂ ਕੀਤੇ ਮੁਹਾਂਦਰਾ ਰਸਾਲੇ ਅਤੇ ਤਿੰਨ ਨਵੀਆਂ ਪੁਸਤਕਾਂ ਨੂੰ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰੋ.ਪ੍ਰੀਤਮ ਸਿੰਘ ਰਾਹੀ ਯਾਦਗਾਰੀ ਪੁਰਸਕਾਰ ਗ਼ਜ਼ਲਗੋ ਸੁਖਚਰਨ ਸਿੱਧੂ ਜ਼ੀਰਾ ਅਤੇ ਮਹਾਂਦਰਾ ਪੁਰਸਕਾਰ ਡਾ.ਸੁਖਦੇਵ ਸਿੰਘ ਸਿਰਸਾ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ।

Barnala in memory of Pritam Singh Rahi

ਪੁਸਤਕ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ:ਸਮਾਗਮ ਦੌਰਾਨ ਲਗਾਈ ਪੁਸਤਕ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ। ਸਮਾਗਮ ਦੌਰਾਨ ਪਹੁੰਚੇ ਲੇਖਕਾਂ ਨੇ ਪ੍ਰੋ.ਪ੍ਰੀਤਮ ਸਿੰਘ ਰਾਹੀ ਵੱਲੋਂ ਪੰਜਾਬੀ ਸਾਹਿਤ ਲਈ ਪਾਏ ਯੋਗਦਾਨ ਦੀ ਸ਼ਾਲਾਘਾ ਕੀਤੀ।

Barnala in memory of Pritam Singh Rahi

12 ਸਾਲ ਤੋਂ ਕਰਵਾਇਆ ਜਾ ਰਿਹਾ ਸਮਾਗਮ: ਇਸ ਮੌਕੇ ਗੱਲਬਾਤ ਕਰਦਿਆਂ ਪ੍ਰੋ.ਪ੍ਰੀਤਮ ਸਿੰਘ ਰਾਹੀ ਦੇ ਪੁੱਤਰ ਡਾ.ਰਾਹੁਲ ਰੁਪਾਲ ਨੇ ਦੱਸਿਆ ਕਿ 12 ਸਾਲਾਂ ਤੋਂ ਲਗਾਤਾਰ ਪ੍ਰੋ.ਪ੍ਰੀਤਮ ਸਿੰਘ ਯਾਦਗਾਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਵਾਰ ਪ੍ਰੋ.ਪ੍ਰੀਤਮ ਸਿੰਘ ਰਾਹੀ ਯਾਦਗਾਰੀ ਪੁਰਸਕਾਰ ਗ਼ਜ਼ਲਗੋ ਸੁਖਚਰਨ ਸਿੱਧੂ ਜ਼ੀਰਾ ਅਤੇ ਮਹਾਂਦਰਾ ਪੁਰਸਕਾਰ ਡਾ.ਸੁਖਦੇਵ ਸਿੰਘ ਸਿਰਸਾ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।

ਨਵੀਂ ਪੀੜੀ ਨੂੰ ਕਿਤਾਬਾਂ ਨਾਲ ਜੋੜਨ ਦਾ ਮਕਸਦ:ਉਹਨਾਂ ਕਿਹਾ ਕਿ ਸਮਾਗਮ ਵਿੱਚ ਪੰਜਾਬ ਭਰ ਤੋਂ ਲੇਖਕ ਤੇ ਸਾਹਿਤਕਾਰ ਪਹੁੰਚੇ ਹਨ। ਉਥੇ ਉਹਨਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਲਈ ਹੀ ਇਸ ਸਮਾਗਮ ਦਾ ਮੁੱਖ ਮੰਤਵ ਹੈ। ਇਸ ਮਕਸਦ ਨਾਲ ਹੀ ਸਮਾਗਮ ਦੌਰਾਨ ਵਿਸ਼ੇਸ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ।

ਇਹ ਵੀ ਪੜ੍ਹੋ:ਨਾਮੀ ਸੁਨਿਆਰਿਆਂ ਦੀਆਂ ਦੁਕਾਨਾਂ ਉੱਤੇ ਛਾਪਾ, 11 ਕਰੋੜ ਦੀ ਨਕਦੀ ਬਰਾਮਦ !

Last Updated : Nov 28, 2022, 2:44 PM IST

ABOUT THE AUTHOR

...view details