ਪੰਜਾਬ

punjab

By

Published : May 29, 2021, 8:36 PM IST

ETV Bharat / state

ਅੰਮ੍ਰਿਤਸਰ ’ਚ ਨਾਰਾਇਣਗੜ੍ਹ ਸੈਟੇਲਾਈਟ ਹਸਪਤਾਲ ਨੂੰ ਕੋਵਿਡ ਸੈਂਟਰ ’ਚ ਕੀਤਾ ਤਬਦੀਲ

ਜ਼ਿਲ੍ਹੇ ’ਚ ਨਾਰਾਇਣਗੜ੍ਹ ਸੈਟੇਲਾਈਟ ਹਸਪਤਾਲ ਨੂੰ ਕੋਵਿਡ ਸੈਂਟਰ ਚ ਤਬਦੀਲ ਕੀਤਾ ਗਿਆ ਹੈ। ਇਸ ਕੋਵਿਡ ਸੈਂਟਰ ’ਚ ਕੋਰੋਨਾ ਮਰੀਜ਼ਾਂ ਦੇ ਲਈ 20 ਬੈੱਡ ਦਾ ਪ੍ਰਬੰਧ ਕੀਤਾ ਗਿਆ ਹੈ।

ਅੰਮ੍ਰਿਤਸਰ ’ਚ ਨਾਰਾਇਣਗੜ੍ਹ ਸੈਟੇਲਾਈਟ ਹਸਪਤਾਲ ਨੂੰ ਕੋਵਿਡ ਸੈਂਟਰ ’ਚ ਕੀਤਾ ਤਬਦੀਲ
ਅੰਮ੍ਰਿਤਸਰ ’ਚ ਨਾਰਾਇਣਗੜ੍ਹ ਸੈਟੇਲਾਈਟ ਹਸਪਤਾਲ ਨੂੰ ਕੋਵਿਡ ਸੈਂਟਰ ’ਚ ਕੀਤਾ ਤਬਦੀਲ

ਅੰਮ੍ਰਿਤਸਰ: ਜ਼ਿਲ੍ਹੇ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਅਤੇ ਡਾ. ਰਾਜ ਕੁਮਾਰ ਵੇਰਕਾ ਦੀ ਅਗਵਾਈ ’ਚ ਨਾਰਾਇਣ ਗੜ ਸੈਟੇਲਾਈਟ ਹਸਪਤਾਲ ਵਿਖੇ ਕੋਵਿਡ ਸੈਂਟਰ ਤਿਆਰ ਕੀਤਾ ਗਿਆ। ਜਿਸ ’ਚ 20 ਬੈੱਡ ਰੱਖੇ ਗਏ ਹਨ। ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਥੋਂ ਦੇ ਲੋਕਾਂ ਨੂੰ ਕੋਵਿਡ ਮਹਾਂਮਾਰੀ ਦੇ ਸਮੇਂ ਕਿਸੇ
ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੱਸ ਦਈਏ ਕਿ ਇੱਥੇ ਹਰ ਤਰ੍ਹਾਂ ਦੀ ਮੈਡੀਕਲ ਸੁਵਿਧਾ ਦਾ ਇੰਤਜ਼ਾਮ ਕੀਤਾ ਗਿਆ ਹੈ।

ਅੰਮ੍ਰਿਤਸਰ ’ਚ ਨਾਰਾਇਣਗੜ੍ਹ ਸੈਟੇਲਾਈਟ ਹਸਪਤਾਲ ਨੂੰ ਕੋਵਿਡ ਸੈਂਟਰ ’ਚ ਕੀਤਾ ਤਬਦੀਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਇੱਥੇ ਕੋਵਿਡ ਸੈਂਟਰ ਤਿਆਰ ਕਰ ਦਿੱਤਾ ਗਿਆ ਹੈ, ਜਿੱਥੇ ਕੋਵਿਡ ਮਰੀਜਾਂ ਵਾਸਤੇ 20 ਬੈੱਡ ਲਗਾਕੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਇੱਥੇ ਕੋਵਿਡ ਦੇ ਮਾਈਲਡ ਕੇਸਾਂ ਦੇ ਮਰੀਜ਼ ਦਾਖਲ ਕੀਤੇ ਜਾਣਗੇ, ਅਤੇ ਇੱਥੇ ਉਨ੍ਹਾਂ ਲਈ ਆਕਸੀਜਨ ਅਤੇ ਆਕਸੀਜਨ ਕੰਸਨਟਰੇਟਰ ਮਸ਼ੀਨਾਂ ਲਗਾਈਆਂ ਗਈਆਂ ਹਨ।

ਇਸ ਸਬੰਧੀ ਹਲਕੇ ਦੇ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਲਕੇ ਦੇ ਇਲਾਕੇ ਦੀ ਸੇਵਾ ਲਈ ਜਿੱਥੇ ਇੱਕ ਇੱਕ ਮਹੀਨੇ ਦਾ ਰਾਸ਼ਨ ਅਤੇ 2500 - 2500 ਰੁਪਏ ਕੋਵਿਡ ਮਰੀਜਾਂ ਦੇ ਘਰਾਂ ਵਿਚ ਪਹੁੰਚਾਏ ਜਾ ਰਹੇ ਹਨ, ਅਤੇ ਉਨ੍ਹਾਂ ਦੀ ਮੈਡੀਕਲ ਸੁਵਿਧਾਵਾਂ ਲਈ ਸਰਕਾਰੀ ਸੈਟੇਲਾਈਟ ਹਸਪਤਾਲ ਨਾਰਾਇਣ ਗੜ ਨੂੰ ਕੋਵਿਡ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਅਤੇ ਇੱਥੇ ਹਰ ਤਰ੍ਹਾਂ ਦੀਆਂ ਮੈਡੀਕਲ ਸੇਵਾਵਾਂ ਉਪਲੱਬਧ ਕਰਵਾਈਆਂ ਗਈਆਂ ਹਨ।

ਇਹ ਵੀ ਪੜੋ: Punjab Congress Conflict: ਹਾਈਕਮਾਨ ਦੀ ਟੀਮ ਵੱਲੋਂ Punjab Congress ’ਚ ਪਏ ਕਲੇਸ਼ ਨੂੰ ਸੁਲਝਾਉਣ ਦੀ ਸ਼ੁਰੂਆਤ

ABOUT THE AUTHOR

...view details