ਅੰਮ੍ਰਿਤਸਰ:ਸੈਸ਼ਨ ਜੱਜ ਹਰਪ੍ਰੀਤ ਕੌਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਮੀਡੀਆ ਦੱਸਿਆ ਕਿ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ (The National Legal Services Authority started a campaign to help the prisoners) ਸੁਪਰੀਮ ਕੋਰਟ ਵੱਲੋਂ ਇਕ ਕੰਪੇਨ ਚਲਾਈ ਜਾ ਰਹੀ ਹੈ। ਜਿਸ ਦਾ ਨਾਂ 'ਹੱਕ ਸਾਡਾ ਵੀ ਤੇ ਹੈ' ਰੱਖਿਆ ਗਿਆ ਹੈ। ਸੈਸ਼ਨ ਜੱਜ ਨੇ ਦੱਸਿਆ ਕਿ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਹਨ ਖਾਸ ਤੌਰ ਉਤੇ ਬੱਚੇ ਉਨ੍ਹਾਂ ਨੂੰ ਲੀਗਲ ਸਰਵਿਸ ਦੇਣ ਦੇ ਲਈ ਇਹ ਕੰਪੇਨ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਕੈਦੀ ਵਕੀਲ ਨਹੀਂ ਕਰ ਸਕਦਾ ਜਾਂ ਉਸ ਦਾ ਖਰਚਾ ਨਹੀਂ ਕਰ ਸਕਦਾ ਤਾਂ ਉਸ ਨੂੰ ਸਰਕਾਰ ਵੱਲੋਂ ਇਹ ਲੀਗਲ ਸਰਵਿਸ ਦਿੱਤੀ ਜਾਵੇਗੀ। ਸਾਡੇ ਵੱਲੋਂ ਇਕ ਸਪੈਸ਼ਲ ਲੋਕ ਅਦਾਲਤ (Lok Adalat) 12 ਨਵੰਬਰ ਸ਼ਨੀਵਾਰ ਨੂੰ ਜ਼ਿਲ੍ਹਾ ਕਚਹਿਰੀ ਵਿਚ ਲਗਾਈ ਜਾ ਰਹੀ ਹੈ। ਉਨ੍ਹਾਂ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਦੋ ਹਜ਼ਾਰ ਦੇ ਕਰੀਬ ਕੇਸ ਲਗਾਏ ਜਾ ਰਹੇ ਹਨ। ਜਿਨ੍ਹਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਵਿੱਚ ਬੈਂਚ ਲੱਗਣਗੇ ਜਿਹਦੇ ਵਿਚ ਲੇਬਰ ਲੋਕ ਅਦਾਲਤ ਅਤੇ ਪਰਮਾਨੈਂਟ ਲੋਕ ਅਦਾਲਤ ਦਾ ਬੈਂਚ ਵੀ ਲੱਗੇਗਾ।