ਅੰਮ੍ਰਿਤਸਰ:13 ਅਪ੍ਰੈਲ 1919 ਜਲ੍ਹਿਆਂਵਾਲੇ ਬਾਗ਼ ਦਾ ਸਾਕਾ ਕੋਈ ਵੀ ਨਹੀਂ ਭੁੱਲ ਸਕਦਾ ਅਤੇ ਇਸ ਦੇ 100 ਸਾਲ ਪੂਰੇ ਹੋਣ ਤੋਂ ਬਾਅਦ ਜਲ੍ਹਿਆਂਵਾਲੇ ਬਾਗ਼ ਦਾ ਸੁੰਦਰੀਕਰਨ ਦੇ ਨਾਂ ਤੇ ਜਲ੍ਹਿਆਂਵਾਲੇ ਬਾਗ ਨੂੰ ਬੰਦ ਕੀਤਾ ਸੀ, ਜਿਸ ਤੋਂ ਬਾਅਦ ਕੀ ਹਰ ਇੱਕ ਸੈਲਾਨੀ ਦੀ ਇਹ ਆਵਾਜ਼ ਉੱਠਦੀ ਸੀ ਕਿ ਕਦੋਂ ਜਲ੍ਹਿਆਂਵਾਲਾ ਬਾਗ ਖੁੱਲ੍ਹੇ ਤੇ ਕਦੋਂ ਜਲ੍ਹਿਆਂਵਾਲੇ ਬਾਗ ਦੇ ਅੰਦਰ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ।
ਹੁਣ ਜਲ੍ਹਿਆਂਵਾਲੇ ਬਾਗ ’ਚ ਰਾਤ ਨੂੰ ਵੀ ਹੋਵੇਗਾ ਮਨਮੋਹਕ ਦ੍ਰਿਸ਼, ਦੇਖੋ ਵੀਡੀਓ
ਪਹਿਲਾਂ ਜਲ੍ਹਿਆਂਵਾਲੇ ਬਾਗ਼ ਨੂੰ ਸ਼ਾਮੀਂ 5 ਵਜੇ ਬੰਦ ਕਰਨ ਦੇ ਹੁਕਮ ਹੁੰਦੇ ਸਨ ਪਰ ਹੁਣ ਲਾਈਟ ਐਂਡ ਸਾਊਂਡ ਦਾ ਸਿਸਟਮ ਆਉਣ ਕਰਕੇ ਜਲ੍ਹਿਆਂਵਾਲਾ ਬਾਗ ਰਾਤ 9 ਵਜੇ ਬੰਦ ਹੋਇਆ ਕਰੇਗਾ।
ਹੁਣ ਕਰੀਬ 2 ਸਾਲਾਂ ਬਾਅਦ ਜਲ੍ਹਿਆਂਵਾਲੇ ਬਾਗ਼ ਦਾ ਉਦਘਾਟਨ ਨਰਿੰਦਰ ਮੋਦੀ ਵੱਲੋਂ ਵਰਚੁਅਲ ਮੀਟਿੰਗ ਰਾਹੀਂ ਕੀਤਾ ਗਿਆ ਅਤੇ ਜਿਸ ਤੋਂ ਬਾਅਦ ਕਿ ਹੁਣ ਰੋਜ਼ਾਨਾ ਹੀ ਜਲ੍ਹਿਆਂਵਾਲਾ ਬਾਗ਼ ਦੇ ਵਿੱਚ ਰਾਤ ਨੂੰ ਲਾਈਟ ਐਂਡ ਸਾਊਂਡ ਹੋਇਆ ਕਰੇਗਾ। ਜਿਸ ਵਿੱਚ ਕਿ ਲਾਈਟ ਐਂਡ ਸਾਊਂਡ ਦੇ ਨਾਲ ਜਲ੍ਹਿਆਂਵਾਲੇ ਬਾਗ ਦੇ ਇਤਿਹਾਸ ਨੂੰ ਦਰਸਾਇਆ ਜਾਇਆ ਕਰੇਗਾ।
ਉਥੇ ਹੀ ਇਸ ਸਬੰਧੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਹੁਣ ਜਲ੍ਹਿਆਂਵਾਲਾ ਬਾਗ ਆਮ ਲੋਕਾਂ ਤੇ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਪਹਿਲਾਂ ਜਲ੍ਹਿਆਂਵਾਲੇ ਬਾਗ਼ ਨੂੰ ਸ਼ਾਮੀਂ 5 ਵਜੇ ਬੰਦ ਕਰਨ ਦੇ ਹੁਕਮ ਹੁੰਦੇ ਸਨ ਪਰ ਹੁਣ ਲਾਈਟ ਐਂਡ ਸਾਊਂਡ ਦਾ ਸਿਸਟਮ ਆਉਣ ਕਰਕੇ ਜਲ੍ਹਿਆਂਵਾਲਾ ਬਾਗ ਰਾਤ 9 ਵਜੇ ਬੰਦ ਹੋਇਆ ਕਰੇਗਾ, ਇਸ ਦੇ ਨਾਲ ਉਹਨਾਂ ਨੇ ਦੱਸਿਆ ਕਿ ਅਜੇ ਤਕ ਕਿਸੇ ਵੀ ਤਰ੍ਹਾਂ ਦੀ ਟਿਕਟ ਜਲ੍ਹਿਆਂਵਾਲੇ ਬਾਗ਼ ਦੇ ਅੰਦਰ ਆਉਣ ਵਾਸਤੇ ਨਹੀਂ ਲੱਗੇਗੀ।
ਇਹ ਵੀ ਪੜੋ: ਰਾਸ਼ਟਰੀ ਖੇਡ ਦਿਵਸ: ਦੇਸ਼ ਨੂੰ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ 'ਤੇ ਮਾਣ