ਅੰਮ੍ਰਿਤਸਰ: ਅੱਜ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਟੈਕਸੀ ਯੂਨੀਅਨ ਤੇ ਆਰਪੀਐਫ਼ ਵਿਚਾਲੇ ਝੜਪ ਹੋ ਗਈ। ਦਰਅਸਲ, ਰੇਲਵੇ ਸਟੇਸ਼ਨ ਅੰਦਰ ਟ੍ਰੈਫਿਕ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਰੇਲਵੇ ਪ੍ਰਸ਼ਾਸਨ ਨੇ ਟੈਕਸੀ ਸਟੈਂਡ ਨੂੰ ਹਟਵਾਉਣ ਦਾ ਹੁਕਮ ਦਿੱਤਾ ਸੀ।
ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਮਾਹੌਲ ਉਸ ਵੇਲੇ ਗ਼ਰਮਾ ਗਿਆ, ਜਦੋਂ ਟੈਕਸੀ ਸਟੈਂਡ ਨੂੰ ਹਟਵਾਉਣ ਪਹੁੰਚੀ ਆਰਪੀਐਫ ਦੇ ਮੁਲਾਜ਼ਮਾ ਨਾਲ ਟੈਕਸੀ ਸਟੈਂਡ ਯੂਨੀਅਨ ਦੇ ਮੈਂਬਰਾਂ ਨਾਲ ਬਹਿਸ ਹੋ ਗਈ। ਦੇਖਦੇ ਹੀ ਦੇਖਦੇ, ਇਹ ਬਹਿਸ ਹਥੋਂਪਾਈ ਵਿੱਚ ਤਬਦੀਲ ਹੋ ਗਈ। ਇਸ ਝੜਪ ਦੌਰਾਨ ਟੈਕਸੀ ਯੂਨੀਅਨ ਦੇ ਇਕ ਮੈਂਬਰ ਦੀ ਦਸਤਾਰ ਵੀ ਉਤਰ ਗਈ। ਇਸ ਝੜਪ ਦੌਰਾਨ ਆਰਪੀਐਫ ਦੇ ਇਕ ਅਧਿਕਾਰੀ ਦੀ ਵਰਦੀ ਵੀ ਪਾੜ ਗਈ।