ਪੰਜਾਬ

punjab

By

Published : Nov 19, 2020, 4:56 PM IST

ETV Bharat / state

ਅੰਮ੍ਰਿਤਸਰ ਦੇ ਪਿੰਡ ਪੰਡੋਰੀ ਵੜੈਚ ਦੇ ਲੋਕ ਸੀਵਰੇਜ ਦਾ ਗੰਦਾ ਪਾਣੀ-ਪੀਣ ਨੂੰ ਮਜ਼ਬੂਰ

ਅੰਮ੍ਰਿਤਸਰ ਦੇ ਪਿੰਡ ਪੰਡੋਰੀ ਵੜੈਚ ਵਿੱਚ ਸੀਵਰੇਜ ਬਲੌਕ ਹੋਣ ਕਾਰਨ ਗੰਦਾ ਪਾਣੀ ਜਮਾ ਹੋ ਗਿਆ ਹੈ ਜਿਸ ਨਾਲ ਕੋਰੋਨਾ ਮਹਾਂਮਾਰੀ ਤੋਂ ਵੀ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੱਧ ਹੁੰਦਾ ਹੈ। ਖੜ੍ਹੇ ਗੰਦੇ ਪਾਣੀ ਤੋਂ ਸਥਾਨਕ ਵਾਸੀ ਕਾਫੀ ਪਰੇਸ਼ਾਨ ਹਨ।

ਫ਼ੋਟੋ
ਫ਼ੋਟੋ

ਅੰਮ੍ਰਿਤਸਰ: ਇੱਥੋਂ ਦੇ ਪਿੰਡ ਪੰਡੋਰੀ ਵੜੈਚ ਵਿੱਚ ਸੀਵਰੇਜ ਬਲੌਕ ਹੋਣ ਕਾਰਨ ਗੰਦਾ ਪਾਣੀ ਜਮਾ ਹੋ ਗਿਆ ਹੈ ਜਿਸ ਨਾਲ ਕੋਰੋਨਾ ਮਹਾਂਮਾਰੀ ਤੋਂ ਵੀ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੱਧ ਗਿਆ ਹੈ। ਖੜ੍ਹੇ ਗੰਦੇ ਪਾਣੀ ਤੋਂ ਸਥਾਨਕ ਵਾਸੀ ਕਾਫੀ ਪਰੇਸ਼ਾਨ ਹਨ। ਉਨ੍ਹਾਂ ਨੇ ਸੂਬਾ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਇਸ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ।

ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਤਾਂ ਇੱਥੇ ਸੀਵਰੇਜ ਬਲੌਕ ਹੋਣ ਕਾਰਨ ਗੰਦਾ ਪਾਣੀ ਜਮਾ ਹੋ ਗਿਆ ਤੇ ਦੂਜਾ ਉਹ ਇੱਥੇ ਦੀ ਫੈਕਟਰੀ ਵਿੱਚੋਂ ਨਿਕਲਣ ਵਾਲੇ ਗੰਦੇ ਪਾਣੀ ਦੀ ਦੁਰਗੰਧ ਤੋਂ ਬੇਹਾਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਇੱਥੇ ਗੰਦਾ ਪਾਣੀ ਖੜ੍ਹਾ ਹੈ ਇਹ ਪਿਛਲੇ 5 ਦਿਨਾਂ ਤੋਂ ਇਸੇ ਤਰ੍ਹਾਂ ਖੜ੍ਹਾ ਹੈ ਜਿਸ ਦਾ ਪ੍ਰਸ਼ਾਸਨ ਨਿਕਾਸ ਨਹੀਂ ਕਰਵਾ ਰਿਹਾ।

ਵੀਡੀਓ

ਉਨ੍ਹਾਂ ਕਿਹਾ ਕਿ ਇਹ ਗੰਦਾ ਪਾਣੀ ਨੌਜਵਾਨ ਅਤੇ ਬਚਿਆਂ ਦੇ ਖੇਡਣ ਵਾਲੇ ਗਰਾਉਂਡ ਵਿੱਚ ਖੜਾ ਹੈ ਅਤੇ ਇਸੇ ਗਰਾਉਂਡ ਵਿੱਚੋਂ ਪਿੰਡ ਵਾਸੀ ਬਿਜਲੀ ਬੋਰਡ ਦੇ ਦਫ਼ਤਰ, ਡਿਸਪੈਂਸਰੀ, ਜਿੰਮ ਨੂੰ ਜਾਂਦੇ ਹਨ, ਪਾਣੀ ਖੜ੍ਹੇ ਹੋਣ ਕਾਰਨ ਉਨ੍ਹਾਂ ਨੂੰ ਲੰਘਣ ਵਿੱਚ ਖ਼ਾਸੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਹੀ ਗੰਦਾ ਪਾਣੀ ਹੁਣ ਉਨ੍ਹਾਂ ਦੇ ਪੀਣ ਵਾਲੇ ਪਾਣੀ ਵਿੱਚ ਮਿਲ ਗਿਆ ਹੈ। ਜਿਸ ਨੂੰ ਉਹ ਪੀਣ ਲਈ ਮਜ਼ਬੂਰ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਪਿੰਡ ਦੇ ਸਰਪੰਚ ਨੂੰ ਵੀ ਦੱਸਿਆ ਸੀ ਪਰ ਉਨ੍ਹਾਂ ਤੋਂ ਵੀ ਇਸ ਦਾ ਕੋਈ ਹਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸੂਬਾ ਸਰਕਾਰ ਨੇ ਉਨ੍ਹਾਂ ਇਸ ਮੁਸ਼ਕਲ ਦਾ ਹਲ ਨਹੀਂ ਕੀਤਾ ਤਾਂ ਉਹ ਸੜਕਾਂ ਉੱਤੇ ਉੱਤਰ ਕੇ ਰੋਸ ਪ੍ਰਦਰਸ਼ਨ ਕਰਨਗੇ।

ABOUT THE AUTHOR

...view details