ਅੰਮ੍ਰਿਤਸਰ:ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਉੱਥੇ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਟੇਜ ਦੇ ਉੱਤੋਂ ਕਿਹਾ ਕਿ ਇਹ ਪ੍ਰਧਾਨਗੀ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਵਾਉਣ ਦੀ ਪ੍ਰਧਾਨਗੀ ਹੈ, ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਗੁਰਬਾਣੀ ਦੀਆਂ ਤੁਕਾਂ ਬੋਲੀਆਂ ਗਈਆਂ, ਜੋ ਕਿ ਜਲਦਬਾਜ਼ੀ ਵਿੱਚ ਨਵਜੋਤ ਸਿੰਘ ਸਿੱਧੂ ਗਲਤ ਬੋਲ ਗਏ।
ਨਵਜੋਤ ਸਿੱਧੂ ‘ਤੇ ਲੱਗੇ ਗੁਰੂਬਾਣੀ ਸਹੀ ਨਾ ਉਚਾਰਨ ਦੇ ਇਲਜ਼ਾਮ
SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਜਾਬ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (President Navjot Singh Sidhu) ‘ਤੇ ਗੁਰੂਬਾਣੀਆਂ ਦਾ ਸਹੀ ਉਚਾਰਨ ਨਾ ਕਰਨ ਦੇ ਇਲਜ਼ਾਮ ਲਾਏ ਹਨ।
ਜਿਸ ਤੋਂ ਬਾਅਦ ਕਿ ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਅਗਰ ਸਾਨੂੰ ਗੁਰਬਾਣੀ ਦੀਆਂ ਤੁਕਾਂ ਬੋਲਣੀਆਂ ਨਹੀਂ ਆਉਂਦੀਆਂ ਤਾਂ ਅਸੀਂ ਬੋਲਦੇ ਹੀ ਕਿਉਂ ਹਾਂ, ਉਨ੍ਹਾਂ ਕਿਹਾ ਕਿ ਨਾਮ ਪਿੱਛੇ ਸਿੰਘ ਲੱਗ ਜਾਣ ਨਾਲ ਤੇ ਸਿਰ ‘ਤੇ ਦਸਤਾਰ ਸਜਾਉਣ ਨਾਲ ਕੋਈ ਸਿੰਘ ਨਹੀਂ ਬਣਦਾ ਸਿੰਘ ਬਣਨ।
ਉਨ੍ਹਾਂ ਨੇ ਕਿਹਾ, ਕਿ ਸਿੱਖ ਬਣਨ ਲਈ ਸਿੱਖੀ ਸਰੂਪ ਵਿੱਚ ਆਉਣਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ‘ਤੇ ਜਮ ਕੇ ਭੜਾਸ ਕੱਢਦੇ ਹੋਏ ਕਿਹਾ ਕਿ ਇਹ ਨਹੀਂ ਹੁੰਦਾ ਇੱਕ ਪਾਸੇ ਅਸੀਂ ਸਿੰਘ ਬਣੇ ਹੋਏ ਅਤੇ ਦੂਸਰੇ ਪਾਸੇ ਹਵਨ ਯੱਗ ਵੀ ਕਰਾਈ ਜਾਈਏ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਜਿਹਾ ਕਰਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਨੇ ਕਿਹਾ, ਕਿ ਸਾਨੂੰ ਸਾਰਿਆ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਪਰ ਕਿਸੇ ਧਰਮ ਨੂੰ ਤੋੜ ਮਰੋੜ ਕੇ ਪੇਸ਼ ਨਹੀਂ ਕਰਨਾ ਚਾਹੀਦਾ।
ਇਹ ਵੀ ਪੜ੍ਹੋ:ਜਾਣੋ ਨਵਜੋਤ ਸਿੱਧੂ ਦੇ ਸਾਹਮਣੇ ਕਿਹੜੀਆਂ 5 ਵੱਡੀਆਂ ਚੁਣੌਤੀਆਂ ਹੋਣਗੀਆਂ ?