ਪੰਜਾਬ

punjab

By

Published : Jun 27, 2021, 8:21 AM IST

ETV Bharat / state

ਸੰਭਾਵੀ ਹੜ੍ਹਾਂ ਦੇ ਖਤਰੇ ਕਾਰਨ ਸਾਂਸਦ ਔਜਲਾ ਨੇ ਰਾਵੀ ਪਾਰ ਦਾ ਦੌਰਾ ਕੀਤਾ

ਸੰਭਾਵੀ ਹੜ੍ਹਾਂ ਦੇ ਖਤਰੇ ਨੂੰ ਭਾਂਪਦਿਆ ਦਰਿਆ ਰਾਵੀ ਤੋ ਪਾਰ ਤੇ ਕੰਡਿਆਲੀ ਤਾਰ ਤੋ ਅੱਗੇ ਖੇਤੀ ਕਰਦੇ ਕਿਸਾਨਾਂ ਦੀਆਂ ਸਮੱਸਿਆਵਾ ਨੂੰ ਨੇੜੇ ਤੋ ਵੇਖਣ ਤੇ ਉਹਨਾ ਦਾ ਮੁਨਾਸਿਬ ਹੱਲ ਖੋਜਣ ਲਈ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸਿਵਲ ਪ੍ਰਸ਼ਾਸ਼ਨ, ਇਰੀਗੇਸ਼ਨ ਵਿਭਾਗ, ਬੀ.ਐਸ.ਐਫ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆ ਨਾਲ ਦਰਿਆ ਰਾਵੀ ਤੋ ਪਾਰਲੇ ਖੇਤਰ ਦਾ ਦੌਰਾ ਕੀਤਾ ।

ਸੰਭਾਵੀ ਹੜ੍ਹਾਂ ਦੇ ਖਤਰੇ ਕਾਰਨ ਸਾਂਸਦ ਔਜਲਾ ਨੇ ਰਾਵੀ ਪਾਰ ਦਾ ਦੌਰਾ ਕੀਤਾ
ਸੰਭਾਵੀ ਹੜ੍ਹਾਂ ਦੇ ਖਤਰੇ ਕਾਰਨ ਸਾਂਸਦ ਔਜਲਾ ਨੇ ਰਾਵੀ ਪਾਰ ਦਾ ਦੌਰਾ ਕੀਤਾ

ਅੰਮ੍ਰਿਤਸਰ: ਸੰਭਾਵੀ ਹੜ੍ਹਾਂ ਦੇ ਖਤਰੇ ਨੂੰ ਭਾਂਪਦਿਆ ਦਰਿਆ ਰਾਵੀ ਤੋ ਪਾਰ ਤੇ ਕੰਡਿਆਲੀ ਤਾਰ ਤੋ ਅੱਗੇ ਖੇਤੀ ਕਰਦੇ ਕਿਸਾਨਾਂ ਦੀਆਂ ਸਮੱਸਿਆਵਾ ਨੂੰ ਨੇੜੇ ਤੋ ਵੇਖਣ ਤੇ ਉਹਨਾ ਦਾ ਮੁਨਾਸਿਬ ਹੱਲ ਖੋਜਣ ਲਈ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸਿਵਲ ਪ੍ਰਸ਼ਾਸ਼ਨ, ਇਰੀਗੇਸ਼ਨ ਵਿਭਾਗ, ਬੀ.ਐਸ.ਐਫ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆ ਨਾਲ ਦਰਿਆ ਰਾਵੀ ਤੋ ਪਾਰਲੇ ਖੇਤਰ ਦਾ ਦੌਰਾ ਕੀਤਾ।

ਜਿੱਥੇ ਉਹਨਾ ਸ਼ਾਹਪੁਰ ਫਾਰਵਰਡ ਤੇ ਕੋਟ ਰਜਾਦਾ ਨੇੜੇ ਪੈਂਦੇ ਧੁੱਸੀ ਬੰਨ ਨੂੰ ਲੱਗ ਰਿਹਾ ਖੋਰਾ ਰੋਕਣ ਲਈ ਤੁਰੰਤ ਕਦਮ ਉਠਾਉਣ ਲਈ ਕਿਹਾ ਉਥੇ ਬੀ.ਐਸ.ਐਫ ਦੀਆਂ ਕੁਝ ਚੌਕੀਆ ਨੂੰ ਨੁਕਸਾਨ ਪਹੁੰਚਾ ਰਹੇ ਦਰਿਆ ਦੇ ਵਹਾਅ ਨੂੰ ਬਦਲਣ ਲਈ ਹੁਕਮ ਜਾਰੀ ਕੀਤੇ। ਉਹਨਾ ਇਸ ਖੇਤਰ ਵਿੱਚ ਪੈਦੀਆ ਬੀ.ਐਸ.ਐਫ ਦੀਆ 6 ਚੌਕੀਆ ਦਾ ਦੌਰਾ ਕੀਤਾ ਤੇ ਇਹਨਾ ਤੇ ਤਾਇਨਾਤ ਜਵਾਨਾਂ ਦੀਆ ਮੁਸ਼ਕਿਲਾਂ ਸੁਣੀਆ।

ਸੰਭਾਵੀ ਹੜ੍ਹਾਂ ਦੇ ਖਤਰੇ ਕਾਰਨ ਸਾਂਸਦ ਔਜਲਾ ਨੇ ਰਾਵੀ ਪਾਰ ਦਾ ਦੌਰਾ ਕੀਤਾ

ਇਹ ਵੀ ਪੜ੍ਹੋ:-ਲਾਲ ਕਿਲ੍ਹਾ ਹਿੰਸਾ ਮਾਮਲਾ:ਅਗਲੇ ਹੁਕਮਾਂ ਤੱਕ ਲੱਖਾ ਸਿਧਾਣਾ ਦੀ ਗ੍ਰਿਫਤਾਰੀ 'ਤੇ ਰੋਕ

ਇਸ ਮੌਕੇ ਸਾਂਸਦ ਔਜਲਾ ਨੇ ਕਿਹਾ ਕਿ ਕੰਡਿਆਲੀ ਤਾਰ ਦੇ ਨਾਲ ਸੜਕ ਉਸਾਰਨ ਦਾ ਸਰਵੇ ਜਲਦ ਕੀਤਾ ਜਾ ਰਿਹਾ ਹੈ ਇਸੇ ਤਰ੍ਹਾ ਦਰਿਆ ਦੇ ਪਾਣੀ ਨਾਲ ਲਗਦੇ ਖੋਰੇ ਨੂੰ ਰੋਕਣ ਵਾਸਤੇ ਪੱਥਰ ਦੇ ਸਪੱਰ ਬਣਾਈ ਜਾ ਰਹੇ ਹਨ। ਓਹਨਾਂ ਕਿਹਾ ਕਿ ਤਾਰਾਂ ਤੋ ਪਾਰ ਖੇਤੀ ਕਰਦੇ ਕਿਸਾਨਾਂ ਦੇ ਸਨਾਖਤੀ ਕਾਰਡ ਬਣਾਉਣ ਮੌਕੇ ਆਉਦੀਆ ਮੁਸ਼ਕਿਲਾਂ ਦੇ ਹੱਲ ਲਈ ਬੀ.ਐਸ.ਐਫ ਦੇ ਅਧਿਕਾਰੀਆ ਨਾਲ ਮੀਟਿੰਗ ਕਰਕੇ ਸਰਲ ਤਰੀਕਾ ਅਪਣਾਉਣ ਲਈ ਕਿਹਾ ਗਿਆ । ਇਸੇ ਤਰ੍ਹਾਂ ਸਾਸਦ ਔਜਲਾ ਨੇ ਕੋਟ ਨਜ਼ਦੀਕ ਪਲਟੂਨ ਪੁਲ ਬਣਾਉਣ ਦੀ ਗੱਲ ਕਹੀ । ਇਸ ਮੌਕੇ ਐਸ.ਡੀ.ਐਮ. ਅਜਨਾਲਾ ਦੀਪਕ ਭਾਟੀਆ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਮ ਪੀ ਔਜਲਾ ਨਾਲ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਦਰੀਆ ਕੰਢੇ ਦੇ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣਿਆਂ।

ABOUT THE AUTHOR

...view details