ਪੰਜਾਬ

punjab

ETV Bharat / state

ਰੋਜ਼ਗਾਰ ਮੰਗਣ ‘ਤੇ ਨਕਲੀ ਸੀਐੱਮ ਕੈਪਟਨ ਨੇ ਮਾਰੇ ਡੰਡੇ !

ਅਜਿਹਾ ਹੀ ਇੱਕ ਅਨੋਖਾ ਪ੍ਰਦਰਸ਼ਨ ਬਠਿੰਡਾ ਦੇ ਪਰਸ਼ੂਰਾਮ ਨਗਰ ਤੋਂ ਸਾਹਮਣੇ ਆਇਆ ਹੈ। ਜਿਥੇ ਬੇਰੋਜ਼ਗਾਰਾਂ ਨੇ ਮੁੱਖ ਮੰਤਰੀ ਕੈਪਟਨ (CM Capt) ਦਾ ਭੇਸ ਬਣਾਕੇ ਮੁੱਖ ਮੰਤਰੀ ਵੱਲੋਂ ਹੱਕ ਮੰਗਦੇ ਲੋਕਾਂ ‘ਤੇ ਪੰਜਾਬ ਸਰਕਾਰ (Government of Punjab) ਵੱਲੋਂ ਕੀਤੇ ਜਾ ਰਹੇ ਵਤੀਰੇ ਨੂੰ ਪੇਸ਼ ਕੀਤਾ ਹੈ।

ਰੋਜ਼ਗਾਰ ਮੰਗਣ ‘ਤੇ ਨਕਲੀ ਸੀਐੱਮ ਕੈਪਟਨ ਨੇ ਮਾਰੇ ਡੰਡੇ
ਰੋਜ਼ਗਾਰ ਮੰਗਣ ‘ਤੇ ਨਕਲੀ ਸੀਐੱਮ ਕੈਪਟਨ ਨੇ ਮਾਰੇ ਡੰਡੇ

By

Published : Jun 25, 2021, 4:12 PM IST

ਬਠਿੰਡਾ: ਘਰ-ਘਰ ਨੌਕਰੀ, ਕੱਚੇ ਮੁਲਾਜ਼ਮਾਂ ਨੂੰ ਪੰਜਾਬ ਕੈਬਨਿਟ ਦੀ ਪਹਿਲੀ ਬੈਠਕ ਵਿੱਚ ਪੱਕੇ ਕਰਨ, ਕਿਸਾਨਾਂ ਦਾ ਸਾਰਾ ਕਰਜ਼ ਮੁਆਫ ਕਰਨ, ਪੰਜਾਬ ਵਿੱਚੋਂ ਨਸ਼ੇ ਦਾ ਲੱਕ ਤੋੜਨ ਤੇ ਹੋਰ ਪਤਾ ਨਹੀਂ ਕਿੰਨੇ ਕੁ ਵਾਅਦੇ ਕਰਕੇ ਸੰਨ 2017 ਦੀਆਂ ਵਿਧਾਨ ਸਭਾ ਚੋਣਾ ਵਿੱਚ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਸੱਤਾ ਵਿੱਚ ਆਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅੱਜ ਹਰ ਫਰੰਟ ‘ਤੇ ਬਹੁਤ ਬੂਰੀ ਤਰ੍ਹਾਂ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ।

ਰੋਜ਼ਗਾਰ ਮੰਗਣ ‘ਤੇ ਨਕਲੀ ਸੀਐੱਮ ਕੈਪਟਨ ਨੇ ਮਾਰੇ ਡੰਡੇ

ਮੁੱਖ ਮੰਤਰੀ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਦੇ ਸਾਢੇ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵੀ ਪੰਜਾਬ ਦੇ ਲੋਕਾਂ ਦਾ ਪੰਜਾਬ ਸਰਕਾਰ ਖ਼ਿਲਾਫ਼ (Against) ਰੋਸ ਪ੍ਰਦਰਸ਼ਨ ਨਹੀਂ ਰੁਕ ਰਿਹਾ, ਅੱਜ ਪੰਜਾਬ ਦਾ ਹਰ ਮਹਿੰਕਮਾ ਕੈਪਟਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਅਜਿਹਾ ਹੀ ਇੱਕ ਅਨੋਖਾ ਪ੍ਰਦਰਸ਼ਨ ਬਠਿੰਡਾ ਦੇ ਪਰਸਰਾਮ ਨਗਰ ਤੋਂ ਸਾਹਮਣੇ ਆਇਆ ਹੈ। ਜਿਥੇ ਬੇਰੋਜ਼ਗਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਭੇਸ ਬਣਾਕੇ ਮੁੱਖ ਮੰਤਰੀ ਵੱਲੋਂ ਹੱਕ ਮੰਗਦੇ ਲੋਕਾਂ ‘ਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੇ ਵਤੀਰੇ ਨੂੰ ਪੇਸ਼ ਕੀਤਾ ਹੈ।

ਇਸ ਪ੍ਰਦਰਸ਼ਨ ਵਿੱਚ ਇਹ ਵੀ ਦੱਸਿਆ ਗਿਆ ਹੈ, ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲਾਂ ਵਿੱਚ ਅੱਖਾਂ ‘ਤੇ ਪੱਟੀ ਬੰਨ੍ਹ ਕੇ ਬੈਠੇ ਹਨ, ਜੇਕਰ ਕੋਈ ਰੋਜ਼ਗਾਰ ਮੰਗਦਾ ਹੈ, ਤਾਂ ਉਸ ਦਾ ਡਾਂਗਾਂ ਨਾਲ ਸਵਾਗਤ ਕੀਤਾ ਜਾਦਾ ਹੈ। ਇਸ ਬਾਰੇ ਬੋਲਦੇ ਹੋਏ ਕੈਪਟਨ ਸਾਹਿਬ ਨੇ ਕਿਹਾ, ਕਿ ਉਨ੍ਹਾਂ ਨੂੰ ਸਿਰਫ ਆਪਣੀ ਕੁਰਸੀ ਦਾ ਡਰ ਹੈ। ਜਿਸ ਕਰਕੇ ਉਨ੍ਹਾਂ ਨੇ ਆਪਣੇ ਚਹੇਤੇ ਕਾਂਗਰਸੀ ਐੱਮ.ਐੱਲ.ਏ. ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਤੇ ਆਮ ਜਨਤਾ ਲਈ ਤਾਂ ਉਨ੍ਹਾਂ ਦੀ ਅੱਖਾਂ ‘ਤੇ ਕਾਲੀ ਪੱਟੀ ਬੰਨ੍ਹੀ ਹੈ, ਅਤੇ ਡਾਂਗ ਹੱਥ ਵਿੱਚ ਫੜੀ ਹੈ।
ਸਾਬਕਾ ਐੱਮ.ਸੀ. ਵਿਜੇ ਕੁਮਾਰ ਦਾ ਕਹਿਣਾ ਹੈ। ਕਿ ਅੱਜ ਜਿਹੜਾ ਉਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਸਾਢੇ ਚਾਰ ਸਾਲ ਵਿੱਚ ਕੈਪਟਨ ਸਰਕਾਰ ਨੇ ਕੀ ਕੀਤਾ ਹੈ, ਉਸ ਬਾਰੇ ਜਾਣੂ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ:Patiala:ਕਿਸਾਨ ਜਥੇਬੰਦੀ ਵੱਲੋਂ ਬੀਜੇਪੀ ਆਗੂ ਦਾ ਵਿਰੋਧ

ABOUT THE AUTHOR

...view details