ਪੰਜਾਬ

punjab

ETV Bharat / state

ਔਰਤਾਂ ਨੂੰ ਮੁਫਤ ਬੱਸ ਯਾਤਰਾ ਦੇਣ ਤੋਂ ਬਾਅਦ ਹਾਲਾਤ ਹੋਏ ਬਦ ਤੋਂ ਬਦਤਰ

ਸੂਬੇ ’ਚ ਸਰਕਾਰੀ ਬੱਸਾਂ ’ਚ ਔਰਤਾਂ ਲਈ ਬੱਸ ਦਾ ਸਫਰ ਮੁਫ਼ਤ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਬੱਸ ’ਚ 90 ਦੇ ਕਰੀਬ ਸਵਾਰੀਆਂ ਸਵਾਰ ਹੋ ਰਹੀਆਂ ਹਨ ਜਿਸ ਕਾਰਨ ਕੰਡਕਟਰ ਤੇ ਡਰਾਈਵਰ ਨੂੰ ਵੀ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।

ਔਰਤਾਂ ਨੂੰ ਮੁਫਤ ਬੱਸ ਯਾਤਰਾ ਦੇਣ ਤੋਂ ਬਾਅਦ ਹਾਲਾਤ ਹੋਏ ਬਦ ਤੋਂ ਬਦਤਰ
ਔਰਤਾਂ ਨੂੰ ਮੁਫਤ ਬੱਸ ਯਾਤਰਾ ਦੇਣ ਤੋਂ ਬਾਅਦ ਹਾਲਾਤ ਹੋਏ ਬਦ ਤੋਂ ਬਦਤਰ

By

Published : Apr 7, 2021, 11:38 AM IST

Updated : Apr 7, 2021, 12:57 PM IST

ਅੰਮ੍ਰਿਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚ ਸਰਕਾਰੀ ਬੱਸਾਂ ’ਚ ਔਰਤਾਂ ਲਈ ਬੱਸ ਦਾ ਸਫਰ ਮੁਫ਼ਤ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਸਰਕਾਰੀ ਬੱਸ ’ਚ 90 ਦੇ ਕਰੀਬ ਸਵਾਰੀਆਂ ਸਵਾਰ ਹੋ ਰਹੀਆਂ ਹਨ ਜਿਸ ਕਾਰਨ ਕੰਡਕਟਰ ਤੇ ਡਰਾਈਵਰ ਨੂੰ ਵੀ ਕਾਫੀ ਪਰੇਸ਼ਾਨੀ ਹੋ ਰਹੀ ਹੈ।

ਔਰਤਾਂ ਨੂੰ ਮੁਫਤ ਬੱਸ ਯਾਤਰਾ ਦੇਣ ਤੋਂ ਬਾਅਦ ਹਾਲਾਤ ਹੋਏ ਬਦ ਤੋਂ ਬਦਤਰ

ਇੱਕ ਪਾਸੇ ਜਿੱਥੇ ਸਰਕਾਰ ਕੋਰੋਨਾ ਨੂੰ ਲੈ ਕੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਦੀ ਹਿਦਾਇਤ ਦੇ ਰਹੀ ਹੈ ਦੂਜੇ ਪਾਸੇ ਸੂਬੇ ਚ ਬੱਸਾ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਬੱਸਾਂ ਦੇ ਕੰਡਕਟਰਾਂ ਦਾ ਕਹਿਣਾ ਹੈ ਕਿ ਸਵਾਰੀਆਂ ਪੂਰੀਆਂ ਹੋਣ ਤੋਂ ਬਾਅਦ ਲੋਕ ਜ਼ਬਰਦਸਤੀ ਬੱਸ ਚ ਚੜ੍ਹਦੇ ਹਨ। ਕੰਡਕਟਰਾਂ ਦਾ ਕਹਿਣਾ ਹੈ ਕਿ ਬੱਸ ਚ 40 ਲੋਕਾਂ ਦੀ ਥਾਂ ਹੁੰਦੀ ਹੈ ਪਰ ਹੁਣ ਸਵਾਰੀਆਂ 90 ਦੇ ਕਰੀਬ ਬੱਸ ’ਚ ਚੜ੍ਹਦੀਆਂ ਹਨ। ਕਿਉਂਕਿ ਹੁਣ ਔਰਤਾਂ ਲਈ ਬੱਸਾਂ ’ਚ ਸਫਰ ਮੁਫ਼ਤ ਕਰ ਦਿੱਤਾ ਹੈ।

ਕੰਡਕਟਰਾਂ ਨੂੰ ਹੋ ਰਹੀ ਪਰੇਸ਼ਾਨੀ

ਕੰਡਕਟਰਾਂ ਦਾ ਕਹਿਣਾ ਹੈ ਕਿ ਲੋਕ ਬਿਲਕੁੱਲ ਵੀ ਕੋਰੋਨਾ ਨਾਲ ਸਬੰਧਿਤ ਗਾਈਡਲਾਈਨਜ਼ ਦੀ ਪਾਲਣਾ ਨਹੀਂ ਕਰ ਰਹੇ ਹਨ। ਉਨ੍ਹਾਂ ਨੂੰ ਹੁਣ ਟਿਕਟ ਕੱਟਣ ’ਚ ਵੀ ਕਾਫੀ ਮੁਸ਼ਕਿਲ ਹੁੰਦੀ ਹੈ। ਨਾਲ ਹੀ ਕੋਰੋਨਾ ਮਹਾਂਮਾਰੀ ਦੇ ਫੈਲਣ ਦਾ ਵੀ ਖਤਰਾ ਸਤਾ ਰਿਹਾ ਹੈ।

ਇਹ ਵੀ ਪੜੋ: ਪਿਛਲੇ 24 ਘੰਟਿਆਂ 'ਚ 2924 ਕੋਰੋਨਾ ਮਾਮਲਿਆਂ ਦੀ ਪੁਸ਼ਟੀ, 62 ਮੌਤਾਂ

Last Updated : Apr 7, 2021, 12:57 PM IST

ABOUT THE AUTHOR

...view details