ਅੰਮ੍ਰਿਤਸਰ: ਸ਼ਹਿਰ ਰਣਜੀਤ ਐਵੀਨਿਊ ਕਾਲੋਨੀ ਸਥਿਤ ਬੈਸਟ ਵੈਸਟਰਨ ਹੋਟਲ ਵਿੱਚ ਕੰਮ ਕਰ ਰਹੇ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਜਾਣ 'ਤੇ ਪੁਲਿਸ ਵੱਲੋਂ ਕਤਲ ਦਾ ਕੇਸ ਦਰਜ ਨਾ ਕੀਤੇ ਜਾਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਦਾ ਘਿਰਾਓ ਕੀਤਾ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੋਟਲ ਮੈਨੇਜਰ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾਵੇ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ।
ਧਰਨੇ ਦੌਰਾਨ ਮ੍ਰਿਤਕ ਦੇ ਚਾਚਾ ਨਿਰਮਲ ਸਿੰਘ ਨੇ ਕਿਹਾ ਕਿ ਸਤਬੀਰ ਸਿੰਘ ਬੈਸਟ ਵੈਸਟਰਨ ਹੋਟਲ ਵਿੱਚ ਸੁਰੱਖਿਆ ਮੁਲਾਜ਼ਮ ਵੱਜੋਂ ਕੰਮ ਕਰਦਾ ਸੀ। ਬੀਤੇ ਦਿਨ ਜਦੋਂ ਹੋਟਲ ਵਿੱਚ ਕੋਈ ਵਿਆਹ ਚੱਲ ਰਿਹਾ ਸੀ ਤਾਂ ਹੋਟਲ ਮੈਨੇਜਰ ਨੇ ਉਸ ਨੂੰ ਤਲਵਾਰਾਂ ਨਾਲ ਕਤਲ ਕਰ ਦਿੱਤਾ, ਜਿਸ ਦੇ ਨਿਸ਼ਾਨ ਸਤਬੀਰ ਦੇ ਸਰੀਰ 'ਤੇ ਵੀ ਵੇਖੇ ਜਾ ਸਕਦੇ ਹਨ। ਉਪਰੰਤ ਹੋਟਲ ਮੈਨੇਜਰ ਨੇ ਕਤਲ ਨੂੰ ਘਟਨਾ ਦਾ ਰੂਪ ਦੇਣ ਲਈ ਲਿਫ਼ਟ ਵਿੱਚ ਫਸ ਕੇ ਡਿੱਗਣ ਕਾਰਨ ਮੌਤ ਹੋਣ ਬਾਰੇ ਕਿਹਾ ਜਾ ਰਿਹਾ ਹੈ।