ਅੰਮ੍ਰਿਤਸਰ:ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (Minority Public Welfare Organization) ਦੇ ਸੁਪਰੀਮੋਂ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਲੋਕ ਹਿਤੈਸ਼ੀ ਮੰਗ ਨੂੰ ਲੈ ਕੇ 20 ਨਵੰਬਰ ਨੂੰ ਉਨ੍ਹਾਂ ਦੀ ਸੰਸਥਾ ਦਾ ‘ਵਫਦ’ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ (Supreme Court) ਆਫ ਇੰਡੀਆ ਦੇ ਡਬਲ ਬੈਂਚ ਦੇ ਜੱਜ ਕਪਾਡੀਆ ਸੀ.ਜੇ ਅਤੇ ਕੁਮਾਰ ਜੇ ਵੱਲੋਂ ਸੂਬੇ ਦੇ ਸਮੂਹ ਪ੍ਰਾਈਵੇਟ ਸਕੂਲਾਂ (Private schools) ‘ਚ ਤੈਅਸ਼ੁਦਾ ਕੋਟੇ ਦੀਆਂ 25% ਸੀਟਾਂ ਨੂੰ ਬਹਾਲ ਕਰਾਉਂਣ ਦੀ ਲੋਕ ਹਿਤੈਸ਼ੀ ਮੰਗ ਨੂੰ ਲੈ ਕੇ ਇਹ ਮੁਲਾਕਾਤ ਹੋਵੇਗੀ।
ਇੱਕ ਸਵਾਲ ਦੇ ਜਵਾਬ ‘ਚ ਉਨ੍ਹਾ ਦੱਸਿਆ ਕਿ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (Minority Public Welfare Organization) (ਰਜਿ) ਉਨ੍ਹਾਂ ਸਾਰੇ ਮਾਨਤਾ ਪ੍ਰਾਪਤ ਸਕੂਲਾਂ (schools) ਨੂੰ ਜਾਂਚ ਦੇ ਘੇਰੇ ਹੇਠ ਲਿਆਉਂਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਮੰਗ ਪੱਤਰ ਵੀ ਦੇਵੇਗੀ, ਜਿੰਨ੍ਹਾ ਸਕੂਲਾਂ (schools) ਨੇ ਮਾਣਯੋਗ ਸੁਪਰੀਮ ਕੋਰਟ (Supreme Court) ਦੇ ਹੁਕਮਾਂ ਦੀ ਪਾਲਣਾ ਨਾ ਕਰਕੇ ਅਦਾਲਤੀ ਹੁਕਮਾਂ ਦੀ ਅਵੱਗਿਆ (ਕੰਟੈਂਮਟ ਆਫਿ ਕੋਰਟ) ਕੀਤੀ ਹੈ।