ਪੰਜਾਬ

punjab

ETV Bharat / state

ਮੁੱਛਾਂ ਨੂੰ ਤਾਓ ਦੇ ਕੇ ਲੰਘਣ ਕਰਕੇ ਹੋਇਆ ਝਗੜਾ, ਚੱਲੇ ਇੱਟਾਂ ਰੋੜੇ, ਮਾਮਲਾ ਪਹੁੰਚਿਆਂ ਥਾਣੇ

ਨੌਜਵਾਨ ਨੂੰ ਝਬਾਲ ਰੋਡ ਇੰਦਰਾ ਕਾਲੋਨੀ ਵਿਖੇ ਅਪਣੀਆਂ ਮੁੱਛਾਂ ਨੂੰ ਤਾਓ ਦੇ ਕੇ ਲੰਘਣਾ ਭਾਰੀ ਪਿਆ। ਪੀੜਤ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਦੂਜੀ ਧਿਰ ਵਲੋਂ ਇਸ ਗੱਲ ਨੂੰ ਲੈ ਕੇ ਹਮਲਾ ਕੀਤਾ ਗਿਆ। ਪੜ੍ਹੋ ਪੂਰੀ ਖ਼ਬਰ।

Bloody Clash Between Two Groups
Bloody Clash Between Two Groups

By ETV Bharat Punjabi Team

Published : Aug 22, 2023, 6:20 PM IST

ਨੂੰ ਤਾਓ ਦੇ ਕੇ ਲੰਘਣ ਕਰਕੇ ਹੋਇਆ ਝਗੜਾ, ਚੱਲੇ ਇੱਟਾਂ ਰੋੜੇ

ਅੰਮ੍ਰਿਤਸਰ:ਝਬਾਲ ਰੋਡ ਇੰਦਰਾ ਕਾਲੋਨੀ ਵਿਖੇ ਦੇਰ ਰਾਤ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਛਾਂ ਨੂੰ ਤਾਓ ਦੇ ਕੇ ਲੰਘਣ ਦੇ ਕਾਰਣ ਹੋਈ ਲੜਾਈ ਦੌਰਾਨ ਦੋਹਾਂ ਧਿਰਾਂ ਵਲੋਂ ਜੰਮ ਕੇ ਇੱਟਾਂ-ਰੋੜੇ ਚਲਾਏ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਲੋਕਾਂ ਵਲੋਂ ਮੌਕੇ ਉੱਤੇ ਵੀਡਿਓ ਬਣਾਕੇ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਗਈ।

ਮੁੱਛਾਂ ਨੂੰ ਤਾਓ ਦੇਣ ਕਾਰਨ ਹੋਈ ਲੜਾਈ: ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਿਤ ਪਰਿਵਾਰ ਤੇ ਵਿਸ਼ੂ ਨੇ ਦੱਸਿਆ ਕਿ ਅਸੀ ਆਪਣੇ ਦੋਸਤ ਦਾ ਜਨਮਦਿਨ ਮਨਾ ਰਹੇ ਸੀ ਤੇ ਮੇਰੇ ਨਾਲ ਹੋਰ ਦੋਸਤ ਵੀ ਸਨ ਤੇ ਮੇਰੇ ਨਾਲ ਮੇਰਾ ਦੋਸਤ ਤੋਤਾ ਵੀ ਸੀ। ਮੈਨੂੰ ਇਲਾਕੇ ਦੇ ਮੁੰਡਿਆ ਦੇ ਫੋਨ ਆਏ ਅਤੇ ਕਿਹਾ ਕਿ ਆਪਣੇ ਦੋਸਤ ਨੂੰ ਸਮਝਾ ਲਓ, ਨਹੀਂ ਤਾਂ ਅਸੀ ਤੈਨੂੰ ਤੇ ਤੇਰੇ ਦੋਸਤ ਨੂੰ ਮਾਰ ਦੇਵਾਂਗੇ। ਇਹ ਕਹਿੰਦੇ ਹੋਏ ਸਾਹਮਣੇ ਵਾਲੀ ਧਿਰ ਨੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਹਮਲਾ ਕਰਨ ਲੱਗੇ ਕਿਹਾ ਕਿ ਤੇਰਾ ਦੋਸਤ ਤੋਤਾ ਮੁੱਛਾਂ ਨੂੰ ਤਾਓ ਦੇ ਕੇ ਜਾਂਦਾ ਹੈ ਜਿਸ ਦੇ ਚੱਲਦੇ ਇਲਾਕੇ ਦੇ ਕੁੱਝ 6-7 ਨੌਜਵਾਨ ਆਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਤੇ ਪਿਸਤੋਲ ਸੀ। ਉਨ੍ਹਾਂ ਸਾਡੇ ਉੱਤੇ ਪਿਸਤੋਲ ਤਾਅਨ ਦਿੱਤੀ ਤੇ ਧਮਕੀ ਦੇਣ ਲੱਗ ਪਏ। ਅਸੀ ਭੱਜਕੇ ਆਪਣੀ ਜਾਨ ਬਚਾਈ। ਫ਼ਿਰ ਉਨ੍ਹਾਂ ਵੱਲੋ ਹਵਾਈ ਫਾਇਰ ਕੀਤੇ ਗਏ ਤੇ ਜੰਮ ਕੇ ਇੱਟਾਂ ਰੋੜੇ ਚਲਾਏ ਗਏ ਜਿਸ ਦੀ ਵੀਡਿਓ ਵੀ ਬਣਾਈ ਹੈ।

ਪਰਿਵਾਰ ਵਲੋਂ ਇਲਸਾਫ ਦੀ ਮੰਗ: ਉੱਥੇ ਹੀ ਪੀੜਿਤ ਪਰਿਵਾਰ ਨੇ ਕਿਹਾ ਕਿ ਸਾਡੇ ਬੱਚਿਆ ਦੀ ਜਾਨ ਨੂੰ ਖ਼ਤਰਾ ਹੈ। ਉਹ ਸ਼ਰੇਆਮ ਧਮਕੀਆਂ ਦੇ ਕੇ ਗਏ ਹਨ, ਅਸੀ ਇਸ ਨੂੰ ਮਾਰ ਦੇਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਬੱਚਿਆ ਨੂੰ ਕੁੱਝ ਵੀ ਹੁੰਦਾ ਹੈ, ਤਾਂ ਇਸ ਦਾ ਜਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀ ਇੱਥੇ ਹੀ ਜ਼ਹਿਰੀਲੀ ਦਵਾ ਖਾ ਕੇ ਆਤਮ ਹੱਤਿਆ ਕਰ ਲਵਾਂਗੇ।

ਉੱਥੇ ਹੀ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਥੇ ਝਗੜਾ ਹੋਇਆ। ਅਸੀ ਮੌਕੇ ਉੱਤੇ ਪੁੱਜੇ ਹਾਂ, ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ। ਉਸ ਦੇ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ, ਜੇਕਰ ਗੋਲੀਆਂ ਚਲਾਈਆਂ ਗਈਆਂ ਹਨ। ਉਸ ਦੀ ਵੀਡੀਉ ਜਾਂ ਗੋਲੀਆਂ ਦੇ ਖੋਲ ਸਾਨੂੰ ਮਿਲਦੇ ਹਨ ਤੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।

ABOUT THE AUTHOR

...view details