ਵਿਧਵਾ ਕੋਲੋਂ ਕੋਠੀ ਦਾ ਬਿਆਨਾ ਲੈ ਕੇ ਰਜਿਸਟ੍ਰੀ ਨਾ ਕਰਵਾਉਣ ਦੇ ਇਲਜ਼ਾਮ ਅੰਮ੍ਰਿਤਸਰ :ਅੰਮ੍ਰਿਤਸਰ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਦੇ ਕਰੀਬੀ ਦੇ ਉੱਤੇ ਇਲਜ਼ਾਮ ਲੱਗਾ ਹੈ ਕਿ ਉਸ ਵੱਲੋਂ ਇਕ ਵਿਧਵਾ ਔਰਤ ਦੇ ਨਾਲ ਧੋਖਾਧੜੀ ਕਰ ਉਸ ਨੂੰ ਕੋਠੀ ਵੇਚਣ ਦੀ ਗੱਲ ਕੀਤੀ ਗਈ, ਪਰ 6 ਲੱਖ ਰੁਪਇਆ ਬਿਆਨੇ ਦੇ ਤੌਰ ਉਤੇ ਲੈਣ ਤੋਂ ਬਾਅਦ ਵੀ ਉਸ ਵੱਲੋਂ ਨਾ ਤਾਂ ਰਜਿਸਟ੍ਰੀ ਕਰਵਾਈ ਜਾ ਰਹੀ ਹੈ ਤੇ ਨਾ ਪੈਸੇ ਵਾਪਸ ਦਿੱਤੇ ਜਾ ਰਹੇ ਹਨ, ਜਿਸ ਤੋਂ ਬਾਅਦ ਅੱਜ ਉਸ ਔਰਤ ਵੱਲੋਂ ਆਮ ਆਦਮੀ ਪਾਰਟੀ ਦੀ ਜਨਤਾ ਦਰਬਾਰ ਵਿੱਚ ਪਹੁੰਚ ਆਪਣੀ ਮੁਸ਼ਕਲ ਵਿਧਾਇਕ ਨੂੰ ਦੱਸੀ ਗਈ।
ਵਿਧਾਇਕ ਨੇ ਦਿਵਾਇਆ ਵਿਸ਼ਵਾਸ :ਪੀੜਤ ਔਰਤ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਜਨਤਾ ਦਰਬਾਰ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਡਾਕਟਰ ਜਸਬੀਰ ਸਿੰਘ ਸੰਧੂ ਜੋ ਕਿ ਉਨ੍ਹਾਂ ਦੇ ਹਲਕੇ ਦੇ ਵਿਧਾਇਕ ਹਨ ਅਤੇ ਉਨ੍ਹਾਂ ਦੇ ਕਰੀਬੀ ਵੱਲੋਂ ਇਕ ਕੋਠੀ ਜੋ ਕਿ 40 ਲੱਖ ਰੁਪਏ ਦੀ ਸੀ। ਉਸ ਦਾ ਬਿਆਨਾ ਕਰਨ ਤੋਂ ਬਾਅਦ ਉਸ ਨੂੰ ਨਾ ਤਾਂ ਕੋਠੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਜਾ ਰਹੇ ਹਨ। ਪੀੜਤ ਔਰਤ ਨੇ ਦੱਸਿਆ ਕਿ ਉਸ ਵੱਲੋਂ ਲਗਾਤਾਰ ਹੀ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਪਹਿਲਾਂ ਡਾਕਟਰ ਜਸਬੀਰ ਸਿੰਘ ਸੰਧੂ ਦੇ ਨਾਲ ਵੀ ਗੱਲਬਾਤ ਕੀਤੀ, ਉਸ ਵੇਲੇ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ। ਅੱਜ ਇੱਕ ਵਾਰ ਫਿਰ ਵਿਧਵਾ ਔਰਤ ਵੱਲੋਂ ਜਸਬੀਰ ਸਿੰਘ ਸੰਧੂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦਾ ਬਣਦਾ ਹੱਕ ਦਿਵਾਇਆ ਜਾਵੇਗਾ।
ਨਾ ਤਾਂ ਕੋਠੀ ਦਾ ਕਬਜ਼ਾ ਦਿੱਤਾ ਜਾ ਰਿਹਾ ਨਾ ਹੀ ਪੈਸੇ :ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਇਸ ਦੁਨੀਆਂ ਵਿੱਚ ਨਹੀਂ ਹੈ ਅਤੇ ਉਸ ਵੱਲੋਂ 5 ਲੱਖ ਰੁਪਿਆ ਬਿਆਨੇ ਦੇ ਤੌਰ ਉਤੇ ਡਾਕਟਰ ਜਸਬੀਰ ਸਿੰਘ ਸੰਧੂ ਦੇ ਕਰੀਬੀ ਨੂੰ ਦਿੱਤਾ ਗਿਆ ਸੀ ਅਤੇ ਇੱਕ ਲੱਖ ਰੁਪਇਆ ਉਸ ਵਲੋਂ ਨੂੰ ਉਸ ਕੋਠੀ ਦੀ ਐਨਓਸੀ ਲੈਣ ਵਾਸਤੇ ਦਿੱਤਾ ਗਿਆ ਸੀ, ਜੋ ਕਿ ਉਸ ਕੋਲ ਲਿਖਤੀ ਵਿਚ ਮੌਜੂਦ ਹੈ, ਪਰ ਉਸ ਵੱਲੋਂ ਨਾ ਤਾਂ ਕੋਠੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਸਨੂੰ ਉਸਦੇ ਪੈਸੇ ਵਾਪਸ ਕੀਤੇ ਜਾ ਰਹੇ ਹਨ। ਦੂਸਰੇ ਪਾਸੇ ਅੰਮ੍ਰਿਤਸਰ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਇਸ ਬਾਬਤ ਕੋਈ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ, ਪਰ ਔਰਤ ਨੂੰ ਇਨਸਾਫ ਦਿਵਾਉਣ ਦੀ ਗੱਲ ਹੈ ਵਿਧਾਇਕ ਸਾਹਿਬ ਕੋਲੋਂ ਜ਼ਰੂਰ ਕਹੀ ਗਈ ਹੈ।
ਜੇਕਰ ਇਨਸਾਫ਼ ਨਾ ਮਿਲਿਆ ਤਾਂ ਵਿੱਢਾਂਗੇ ਸੰਘਰਸ਼ :ਇਥੇ ਜ਼ਿਕਰਯੋਗ ਹੈ ਕਿ ਜਦੋਂ ਪੰਜਾਬ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਈ ਸੀ ਅਤੇ ਉਸ ਵੇਲੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੀਆਂ ਜ਼ਮੀਨਾਂ ਹੜੱਪਣ ਨੂੰ ਲੈ ਕੇ ਲੋਕਾਂ ਅੱਗੇ ਦੁਹਾਈਆਂ ਪਾਈਆਂ ਜਾਂਦੀਆਂ ਸਨ, ਪਰ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲੋਕਾਂ ਦੀਆਂ ਅਤੇ ਐਨਆਰਆਈਜ਼ ਦੀਆਂ ਜ਼ਮੀਨਾਂ ਹੜੱਪਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਚਿਹਰਾ ਸਾਫ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਉਥੇ ਹੀ ਇਸ ਪੀੜਤ ਔਰਤ ਵੱਲੋਂ ਅੱਜ ਡਾਕਟਰ ਜਸਬੀਰ ਸਿੰਘ ਸੰਧੂ ਦੇ ਨਾਲ ਮੁਲਾਕਾਤ ਕਰ ਆਪਣੀ ਸਾਰੀ ਗਾਥਾ ਤਾਂ ਦੱਸੀ ਗਈ, ਪਰ ਉਸ ਵੱਲੋਂ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਉਸ ਨੂੰ ਉਸ ਦਾ ਬਣਦਾ ਹੱਕ ਨਹੀਂ ਦਿੱਤਾ ਤਾਂ ਉਸ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾਵੇਗਾ।