ਚਰਖੀ ਦਾਦਰੀ :ਹਰਿਆਣਾ ਦੀਆਂ ਚੈਂਪੀਅਨ ਪਹਿਲਵਾਨ ਭੈਣਾਂ ਗੀਤਾ ਅਤੇ ਬਬੀਤਾ ਫੌਗਾਟ ਦੀ ਮਾਮੇ ਦੀ ਲੜਕੀ ਰਿਤਿਕਾ ਨੇ ਇੱਕ ਮੁਕਾਬਲੇ ਵਿੱਚ ਮਹਿਜ਼ ਇੱਕ ਅੰਕ ਨਾਲ ਹਾਰਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਜੋ ਖ਼ੁਦ ਵੀ ਪਹਿਲਵਾਨੀ ਕਰਦੀ ਸੀ। ਦਰਅਸਲ ਬੀਤੀ 14 ਮਾਰਚ ਨੂੰ ਰਾਜਸਥਾਨ ਦੇ ਭਰਤਪੁਰ ਵਿੱਚ ਹੋਏ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਰੀਤਿਕਾ ਇਕ ਅੰਕ ਨਾਲ ਹਾਰ ਗਈ ਸੀ। ਜਿਸ ਨੇ ਸੋਮਵਾਰ ਨੂੰ ਆਪਣੇ ਫੁੱਫੜ ਮਹਾਬੀਰ ਫੌਗਾਟ ਦੇ ਬਲਾਲੀ ਪਿੰਡ ਉਨ੍ਹਾਂ ਦੇ ਘਰ ਫਾਹਾ ਲੈ ਕੇ ਜਾਨ ਦੇ ਦਿੱਤੀ।
ਫੋਗਾਟ ਭੈਣਾਂ ਦੀ ਚਚੇਰੀ ਭੈਣ ਵੱਲੋਂ ਖ਼ੁਦਕੁਸ਼ੀ
ਹਰਿਆਣਾ ਦੀਆਂ ਚੈਂਪੀਅਨ ਪਹਿਲਵਾਨ ਭੈਣਾਂ ਗੀਤਾ ਅਤੇ ਬਬੀਤਾ ਫੌਗਾਟ ਦੀ ਮਾਮੇ ਦੀ ਲੜਕੀ ਰਿਤਿਕਾ ਨੇ ਇੱਕ ਮੁਕਾਬਲੇ ਵਿੱਚ ਮਹਿਜ਼ ਇੱਕ ਅੰਕ ਨਾਲ ਹਾਰਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਜੋ ਖ਼ੁਦ ਵੀ ਪਹਿਲਵਾਨੀ ਕਰਦੀ ਸੀ। ਦਰਅਸਲ ਬੀਤੀ 14 ਮਾਰਚ ਨੂੰ ਰਾਜਸਥਾਨ ਦੇ ਭਰਤਪੁਰ ਵਿੱਚ ਹੋਏ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਰੀਤਿਕਾ ਇਕ ਅੰਕ ਨਾਲ ਹਾਰ ਗਈ ਸੀ। ਜਿਸ ਨੇ ਸੋਮਵਾਰ ਨੂੰ ਆਪਣੇ ਫੁੱਫੜ ਮਹਾਬੀਰ ਫੌਗਾਟ ਦੇ ਬਲਾਲੀ ਪਿੰਡ ਉਨ੍ਹਾਂ ਦੇ ਘਰ ਫਾਹਾ ਲੈ ਕੇ ਜਾਨ ਦੇ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਰੀਤਿਕਾ ਆਪਣੇ ਫੁੱਫੜ ਮਹਾਂਬੀਰ ਫੌਗਾਟ ਦੀ ਅਕੈਡਮੀ ਵਿੱਚ ਪਿਛਲੇ ਪੰਜ ਸਾਲਾਂ ਤੋਂ ਕੋਚਿੰਗ ਲੈ ਰਹੀ ਸੀ। ਰੀਤਿਕਾ ਨੇ 12 ਤੋਂ 14 ਮਾਰਚ ਤੱਕ ਰਾਜਸਥਾਨ ਦੇ ਭਰਤਪੁਰ ਵਿੱਚ ਸੂਬਾ ਪੱਧਰੀ ਸਭ ਜੂਨੀਅਰ ਮਹਿਲਾ ਅਤੇ ਪੁਰਸ਼ ਕੁਸ਼ਤੀ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਇਸ ਦੌਰਾਨ 14 ਮਾਰਚ ਨੂੰ ਹੋਏ ਫਾਈਨਲ ਮੁਕਾਬਲੇ ਵਿੱਚ ਰੀਤਿਕਾ ਇਕ ਅੰਕ ਨਾਲ ਹਾਰ ਗਈ ਸੀ ਇਸ ਮੁਕਾਬਲੇ ਦੌਰਾਨ ਉਥੇ ਮਹਾਂਬੀਰ ਫੌਗਾਟ ਮੌਜੂਦ ਸਨ।
ਇਹ ਵੀ ਦੱਸਿਆ ਜਾ ਰਿਹਾ ਹੈੈ ਕਿ ਫਾਈਨਲ ਮੁਕਾਬਲੇ ਵਿੱਚ ਮਿਲੀ ਹਾਰ ਤੋਂ ਬਾਅਦ ਰੀਤਿਕਾ ਸਦਮੇ ਵਿੱਚ ਸੀ। 15 ਮਾਰਚ ਦੀ ਰਾਤ ਕਰੀਬ 11 ਵਜੇ ਮਹਾਬੀਰ ਫੌਗਾਟ ਦੇ ਪਿੰਡ ਬਲਾਲੀ ਸਥਿਤ ਮਕਾਨ ਦੇ ਕਮਰੇ ਵਿੱਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। 15 ਮਾਰਚ ਨੂੰ ਖ਼ੁਦਕੁਸ਼ੀ ਤੋਂ ਬਾਅਦ ਰੀਤਿਕਾ ਦੀ ਲਾਸ਼ ਦਾ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਮ੍ਰਿਤਕਾ ਦਾ ਅੰਤਮ ਸਸਕਾਰ ਉਸ ਦੇ ਜੱਦੀ ਪਿੰਡ ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ ਦੇ ਪਿੰਡ ਜੈਤਪੁਰ ਵਿਖੇ ਮੰਗਲਵਾਰ ਨੂੰ ਕਰ ਦਿੱਤਾ ਗਿਆ।