ਬਰਮਿੰਘਮ:ਭਾਰਤ ਦੀ ਜੈਸਮੀਨ ਮਹਿਲਾ ਮੁੱਕੇਬਾਜ਼ੀ ਵਿੱਚ ਸੋਨ ਤਗ਼ਮਾ ਜਿੱਤਣ ਦੀ ਦੌੜ ਵਿੱਚੋਂ ਬਾਹਰ ਹੋ ਗਈ। ਔਰਤਾਂ ਦੇ 57-60 ਕਿਲੋਗ੍ਰਾਮ ਭਾਰ ਵਰਗ ਵਿੱਚ ਜੈਸਮੀਨ ਨੂੰ ਇੰਗਲੈਂਡ ਦੀ ਜੇਮਾ ਪੇਜ ਰਿਚਰਡਸਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਇਸ ਹਾਰ ਦੇ ਬਾਵਜੂਦ ਉਸ ਨੇ ਕਾਂਸੀ ਦਾ ਤਗਮਾ ਜਿੱਤ ਲਿਆ।
CWG 2022: ਜੈਸਮੀਨ ਨੇ ਮੁੱਕੇਬਾਜ਼ੀ 'ਚ ਜਿੱਤਿਆ ਕਾਂਸੀ ਦਾ ਤਗ਼ਮਾ
ਮੁੱਕੇਬਾਜ਼ੀ ਵਿੱਚ ਮਹਿਲਾਵਾਂ ਦੇ 57-60 ਕਿਲੋ ਭਾਰ ਵਰਗ ਵਿੱਚ ਜੈਸਮੀਨ ਨੂੰ ਇੰਗਲੈਂਡ ਦੀ ਜੇਮਾ ਪੇਜ ਰਿਚਰਡਸਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਉਸ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਜੈਸਮੀਨ ਨੇ ਮੁੱਕੇਬਾਜ਼ੀ 'ਚ ਜਿੱਤਿਆ ਕਾਂਸੀ ਦਾ ਤਗ਼ਮਾ
ਭਾਰਤ ਦੇ ਮੈਡਲ ਜੇਤੂ ਵਿਜੇਤਾ:-
- 9 ਗੋਲਡ: ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ, ਅੰਚਿਤਾ ਸ਼ਿਉਲੀ, ਮਹਿਲਾ ਲਾਅਨ ਬਾਲ ਟੀਮ, ਟੇਬਲ ਟੈਨਿਸ ਪੁਰਸ਼ ਟੀਮ, ਸੁਧੀਰ (ਪਾਵਰ ਲਿਫਟਿੰਗ), ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਦੀਪਕ ਪੂਨੀਆ
- 9 ਚਾਂਦੀ: ਸੰਕੇਤ ਸਰਗਾਰੀ, ਬਿੰਦਿਆਰਾਣੀ ਦੇਵੀ, ਸੁਸ਼ੀਲਾ ਦੇਵੀ, ਵਿਕਾਸ ਠਾਕੁਰ, ਭਾਰਤੀ ਬੈਡਮਿੰਟਨ ਟੀਮ, ਤੁਲਿਕਾ ਮਾਨ, ਮੁਰਲੀ ਸ਼੍ਰੀਸ਼ੰਕਰ, ਅੰਸ਼ੂ ਮਲਿਕ ਅਤੇ ਪ੍ਰਿਅੰਕਾ
- 9 ਕਾਂਸੀ: ਗੁਰੂਰਾਜਾ ਪੁਜਾਰੀ, ਵਿਜੇ ਕੁਮਾਰ ਯਾਦਵ, ਹਰਜਿੰਦਰ ਕੌਰ, ਲਵਪ੍ਰੀਤ ਸਿੰਘ, ਸੌਰਵ ਘੋਸ਼ਾਲ, ਗੁਰਦੀਪ ਸਿੰਘ, ਤੇਜਸਵਿਨ ਸ਼ੰਕਰ, ਦਿਵਿਆ ਕਾਕਰਾਨ ਅਤੇ ਮੋਹਿਤ ਗਰੇਵਾਲ।
ਇਹ ਵੀ ਪੜੋ:-CWG 2022: ਅਵਿਨਾਸ਼ ਸਾਬਲ ਨੇ ਸਟੀਪਲਚੇਜ਼ 'ਚ ਚਾਂਦੀ ਦਾ ਜਿੱਤਿਆ ਤਗਮਾ, ਬਣਾਇਆ ਰਾਸ਼ਟਰੀ ਰਿਕਾਰਡ