ਕੁਵੈਤ ਸਿਟੀ : ਏਸ਼ੀਆਈ ਓਲੰਪਿਕ ਕੌਂਸਲ (OCA) ਦੇ ਦੱਖਣੀ ਚੀਨ ਦੇ ਸ਼ਨਟਾਓ ਵਿੱਚ ਅਗਲੇ ਸਾਲ ਹੋਣ ਵਾਲੀਆਂ ਤੀਸਰੀਆਂ ਏਸ਼ੀਆਈ ਯੂਥ ਖੇਡਾਂ ਦੇ ਲਈ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ.
ਸ਼ਨਟਾਓ ਵਿੱਚ 20 ਤੋਂ 28 ਨਵੰਬਰ ਤੱਕ ਹੋਣ ਵਾਲੀਆਂ ਇੰਨ੍ਹਾਂ ਖੇਡਾਂ ਵਿੱਚ ਜਿਥ ਵਿੱਚ 18 ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਸ ਵਿੱਚ ਸਪੇਟਲ ਵਰਗੀਆਂ ਅਥਲੈਕਿਟਸ, ਜਿਮਨਾਸਟਿਕ ਅਤੇ ਫ਼ੁੱਟਬਾਲ, ਨਵੇਂ ਓਲੰਪਿਕ ਖੇਡਾਂ ਸਰਫ਼ਿੰਗ ਅਤੇ ਰਾਕ ਕਲਾਇਮਬਿੰਗ ਅਤੇ ਏਸ਼ੀਆਈ ਪੰਸਦੀਦਾ ਡ੍ਰੈਗਨ ਬੋਟ ਵਰਗੀਆਂ ਰੇਸਿੰਗ ਅਤੇ ਵੁਸ਼ੂ ਸ਼ਾਮਲ ਹਨ।
ਇਹ ਖੇਡਾਂ ਵੀ ਹੋਣਗੀਆਂ ਸ਼ਾਮਲ
ਇਸ ਤੋਂ ਇਲਾਵਾ ਇਸ ਟੂਰਨਾਮੈਂਟ ਵਿੱਚ ਅਥਲੈਟਿਕਸ, ਐਕਵੇਟਿਕਸ (ਤੈਰਾਕੀ, ਡਾਇਵਿੰਗ ਅਤੇ ਵਾਟਰ ਪੋਲੋ), ਬੈਡਮਿੰਟਨ, ਬਾਸਕਿਟਬਾਲ, ਬੀਚ ਵਾਲੀਬਾਲ, ਡ੍ਰੈਗਨ ਬੋਟ ਰੇਸਿੰਗ, ਜਿਮਨਾਸਟਿਕ, ਗੋਲਫ਼, ਹੈਂਡਬਾਲ, ਹਿਪਹਾਪ ਡਾਂਸ, ਰਾਕ ਕਲਾਇਮਬਿੰਗ, ਰਗਬੀ, ਸਫ਼ਰਿੰਗ, ਟੇਬਲ ਟੈਨਿਸ, ਤਾਇਕਵਾਂਡੋ, ਵਿੰਡ ਸਰਫ਼ਿੰਗ ਅਤੇ ਵੁਸ਼ੂ ਸ਼ਾਮਲ ਹਨ।
ਪਹਿਲੀ ਵਾਰ ਏਸ਼ੀਆਈ ਯੂਥ ਖੇਡਾਂ ਸਿੰਗਾਪਰ ਵਿਖੇ 2009 ਵਿੱਚ ਖੇਡੀਆਂ ਗਈਆਂ ਸਨ ਜਦਕਿ ਦੂਸਰੀ ਵਾਰ ਸੰਨ 2013 ਵਿੱਚ ਚੀਨ ਦੇ ਨਾਨਜਿੰਗ ਵਿੱਚ ਖੇਡੀਆਂ ਗਈਆਂ ਸਨ।
ਏਸ਼ੀਆਈ ਯੂਥ ਖੇਡਾਂ 4 ਵਾਰ ਉਜ਼ਬੇਕਿਸਤਾਨ ਦੇ ਤਾਂਸ਼ਕੰਦ ਸ਼ਹਿਰ ਵਿੱਚ 2025 ਵਿੱਚ ਖੇਡੀਆਂ ਜਾਣਗੀਆਂ।