ਪੰਜਾਬ

punjab

By

Published : Mar 24, 2019, 3:34 PM IST

ETV Bharat / sports

ਅੰਡਰ-23 ਏਐਫ਼ਸੀ ਕੱਪ ਵਿੱਚ ਤਜ਼ਾਕਿਸਤਾਨ ਭਾਰਤ ਹੋਣਗੇ ਆਹਮੋ-ਸਾਹਮਣੇ

ਏਸ਼ੀਅਨ ਫ਼ੁੱਟਬਾਲ ਕੰਫ਼ੈਡਰੇਸ਼ਨ ਦੇ ਅੰਡਰ-23 ਚੈਂਪੀਅਨਸ਼ਿਪ ਮੁਕਾਬਲੇ ਵਿੱਚ ਭਾਰਤ ਤਜ਼ਾਕਿਸਤਾਨ ਭਿੜੇਗਾ।

Social Media

ਤਾਸ਼ਕੰਦ : ਪਹਿਲੇ ਮੁਕਾਬਲੇ ਚੈਂਪੀਅਨ ਉਜ਼ਬੇਕਿਸਤਾਨ ਵਿਰੁੱਧ ਹਾਰ ਤੋਂ ਬਾਅਦ ਭਾਰਤੀ ਫ਼ੁੱਟਬਾਲ ਟੀਮ ਏਸ਼ੀਅਨ ਫ਼ੁੱਟਬਾਲ ਕੰਫ਼ੈਡਰੇਸ਼ਨ ਅੰਡਰ-23 ਚੈਂਪੀਅਨਸ਼ਿਪ ਵਿੱਚ ਕਰੋ ਜਾਂ ਮਰੋ ਦੇ ਮੁਕਾਬਲੇ ਵਿੱਚ ਤਜ਼ਾਕਿਸਤਾਨ ਨਾਲ ਭਿੜੇਗੀ।

ਸ਼ੁੱਕਰਵਾਰ ਨੂੰ ਹੋਏ ਮੁਕਾਬਲੇ ਵਿੱਚ ਭਾਰਤ ਨੇ ਉਜ਼ਬੇਕਿਸਤਾਨ ਨੇ 3-0 ਨਾਲ ਹਰਾਇਆ ਸੀ। ਪਹਿਲੇ ਹਾਫ਼ ਵਿੱਚ ਭਾਰਤੀ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ, ਪਰ ਦੂਸਰੇ ਹਾਫ਼ ਵਿੱਚ ਉਸ ਨੂੰ ਜਾਰੀ ਰੱਖਣ ਵਿੱਚ ਕਾਮਯਾਬ ਨਹੀਂ ਹੋ ਸਕੇ।
ਤਜ਼ਾਕਿਸਤਾਨ ਵਿਰੁੱਧ ਹੋਣ ਵਾਲੇ ਅਹਿਮ ਮੁਕਾਬਲੇ ਤੋਂ ਪਹਿਲਾ ਭਾਰਤ ਦੇ ਮੁੱਖ ਕੋਚ ਡੇਰਿਕ ਪਰੇਰਾ ਨੇ ਕਿਹਾ, ਇਹ ਇੱਕ ਅਹਿਮ ਮੈਚ ਹੈ ਅਤੇ ਸੂਚੀ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਮੁਕਾਬਲਾ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ। ਇਹ ਸਾਡੇ ਲਈ ਕਰੋ ਜਾਂ ਮਰੋ ਮੁਕਾਬਲਾ ਹੈ।

ਪਰੇਰਾ ਨੇ ਕਿਹਾ, ਉਜ਼ਬੇਕਿਸਤਾਨ ਦੇ ਖਿਡਾਰੀ ਸ਼ਰੀਰਕ ਪੱਖੋਂ ਮਜ਼ਬੂਤ ਸਨ ਅਤੇ ਤਕਨੀਕੀ ਪੱਖੋਂ ਅਸੀਂ ਵਧੀਆ ਸੀ। ਸਾਡੀ ਟੀਮ ਨੂੰ ਅਨੁਭਵ ਦੀ ਘਾਟ ਦਾ ਨੁਕਸਾਨ ਹੋਇਆ। ਸਾਨੂੰ ਪਹਿਲੇ ਹਾਫ਼ ਵਿੱਚ ਦੋ ਮੌਕੇ ਮਿਲੇ, ਜੇ ਅਸੀਂ ਉਸ ਨੂੰ ਸਹੀ ਤਰੀਕੇ ਨਾਲ ਵਰਤਦੇ ਤਾਂ ਸਾਨੂੰ ਲਾਭ ਹੋਣਾ ਸੀ।

ਭਾਰਤ ਸਮੇਤ ਗਰੁੱਪ-ਐਫ਼ ਵਿੱਚ ਕੇਵਲ 3 ਟੀਮਾਂ ਹਨ ਜਿਸ ਕਾਰਨ ਹਰ ਮੈਚ ਮਹੱਤਵਪੂਰਨ ਹੈ।

ABOUT THE AUTHOR

...view details