ਲੰਡਨ: ਪ੍ਰੀਮਿਅਰ ਲੀਗ ਕਲੱਬਾਂ ਨੂੰ ਮੰਗਲਵਾਰ ਤੋਂ ਛੋਟੇ-ਛੋਟੇ ਸਮੂਹਾਂ ਵਿੱਚ ਅਭਿਆਸ ਕਰਨ ਦੀ ਆਗਿਆ ਦੇ ਦਿੱਤੀ ਗਈ ਸੀ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਲੀਗ 13 ਮਾਰਚ ਤੋਂ ਮੁਲਤਵੀ ਹੈ।
ਦੋ ਲੋਕਾਂ ਦੇ ਟੈਸਟ ਪੌਜ਼ੀਟਿਵ ਪਾਏ ਗਏ
ਪ੍ਰੀਮਿਅਰ ਲੀਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਹਫ਼ਤੇ ਮੰਗਲਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਭਗ 996 ਖਿਡਾਰੀਆਂ ਅਤੇ ਕਲੱਬਾਂ ਦੇ ਸਟਾਫ਼ ਦਾ ਕੋਵਿਡ-19 ਟੈਸਟ ਕੀਤਾ ਗਿਆ ਸੀ। ਇਸ ਵਿੱਚ ਦੋ ਕਲੱਬਾਂ ਦੇ ਦੋ ਲੋਕਾਂ ਦਾ ਟੈਸਟ ਪੌਜ਼ੀਟਿਵ ਪਾਇਆ ਗਿਆ ਹੈ।
ਇਸ ਤੋਂ ਪਹਿਲਾਂ ਪਹਿਲੇ ਰਾਉਂਡ ਦੇ ਵਿੱਚ 17 ਅਤੇ 18 ਮਈ ਨੂੰ ਹੋਏ 748 ਟੈਸਟਾਂ ਵਿੱਚੋਂ 3 ਕਲੱਬਾਂ ਦੇ 6 ਲੋਕ ਕੋਰੋਨਾ ਵਾਇਰਸ ਟੈਸਟ ਦੇ ਪੌਜ਼ੀਟਿਵ ਪਾਏ ਗਏ ਸਨ।
ਜੂਨ 'ਚ ਫ਼ਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ
ਇਹ 6 ਲੋਕ ਹੁਣ ਵੀ 7 ਦਿਨਾਂ ਦੇ ਕੁਆਰਟਿਨ ਤੋਂ ਗੁਜ਼ਰ ਰਹੇ ਹਨ ਅਤੇ ਹਾਲ ਵਿੱਚ ਹੋਏ ਟੈਸਟ ਵਿੱਚ ਸ਼ਾਮਲ ਨਹੀਂ ਸਨ। ਲੀਗ ਨੂੰ ਜੂਨ ਵਿੱਚ ਫ਼ਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਐਤਵਾਰ ਅਤੇ ਸੋਮਵਾਰ ਦੇ 3 ਪ੍ਰੀਮਿਅਰ ਲੀਗ ਕਲੱਬਾਂ ਵਿੱਚ ਕੋਰੋਨਾ ਵਾਇਰਸ ਦੇ ਲਈ 6 ਸਾਕਾਰਾਤਮਕ ਪ੍ਰੀਖਣ ਹੋਏ, ਲੀਗ ਨੇ ਪਹਿਲਾਂ ਆਪਣੀ ਅਧਿਕਾਰਕ ਵੈਬਸਾਇਟ ਉੱਤੇ ਇੱਕ ਬਿਆਨ ਵਿੱਚ ਕਿਹਾ ਸੀ।