ਪੰਜਾਬ

punjab

ETV Bharat / sports

ਪਾਕਿਸਤਾਨ ਨੇ ਜਿੱਤਿਆ ਮੁਕਾਬਲਾ, ਰਿਜ਼ਵਾਨ ਅਤੇ ਬਾਬਰ ਦੀ ਜੋੜੀ ਦਾ ਦਿਖਿਆ ਕਮਾਲ

ਭਾਰਤ ਪਾਕਿਸਤਾਨ ਵਿਚਲੇ ਵਿਸ਼ਵ ਕੱਪ ਟੀ-20 ਖੇਡਿਆ ਗਿਆ। ਮੈਚ ਦੌਰਾਨ ਦਰਸ਼ਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਮੈਚ ਪਾਕਿਸਤਾਨ ਨੇ ਭਾਰਤ ਨੂੰ ਦੌੜਾਂ ਨਾਲ ਹਰਾਇਆ।

ਪਾਕਿਸਤਾਨ ਨੇ ਜਿੱਤਿਆ ਮੁਕਾਬਲਾ, ਰਿਜ਼ਵਾਨ ਅਤੇ ਬਾਬਰ ਦੀ ਜੋੜੀ ਦਾ ਦਿਖਿਆ ਕਮਾਲ
ਪਾਕਿਸਤਾਨ ਨੇ ਜਿੱਤਿਆ ਮੁਕਾਬਲਾ, ਰਿਜ਼ਵਾਨ ਅਤੇ ਬਾਬਰ ਦੀ ਜੋੜੀ ਦਾ ਦਿਖਿਆ ਕਮਾਲ

By

Published : Oct 24, 2021, 11:03 PM IST

Updated : Oct 27, 2021, 6:52 AM IST

ਹੈਦਰਾਬਾਦ: ਭਾਰਤ ਪਾਕਿਸਤਾਨ ਵਿਚਾਲੇ ਗਰੁੱਪ ਬੀ ਦੇ ਪਹਿਲੇ ਮੁਕਾਬਲੇ ਵਿੱਚ ਭਾਰਤ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਪਰ ਪਾਕਿਸਤਾਨੀ ਟੀਮ ਦੀ ਸਿਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਦੀ ਜੋੜੀ ਨੇ ਭਾਰਤ ਟੀਮ ਦੇ ਪਸੀਨੇ ਛੁੜਵਾ ਦਿੱਤੇ। ਉੱਥੇ ਹੀ ਪਾਕਿਸਤਾਨ ਟੀਮ ਨੇ ਬਿਨ੍ਹਾਂ ਵਿਕਟ ਗਵਾਏ 10 ਵਿਕਟਾਂ ਤੋਂ ਇੱਕ ਸ਼ਾਨਦਾਰ ਜਿੱਤ ਹਾਸਲ ਕੀਤੀ।

ਟੀ- 20 ਮੈਚ 'ਚ ਕੀ ਰਹੀ ਭਾਰਤ ਦੀ ਸਥਿਤੀ

ਭਾਰਤ ਪਾਕਿਸਤਾਨ ਵਿਚਲੇ ਟੀ 20 ਵਿਸ਼ਵ ਕੱਪ ਵਿੱਚ ਭਾਰਤ ਨੇ ਟੌਸ ਜਿਤਦੇ ਹੋਏ ਪਹਿਲਾਂ ਬੱਲੇਬਾਜੀ ਕਰਨ ਦਾ ਫ਼ੈਸਲਾ ਕੀਤਾ। ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਨੇ 7 ਵਿਕਟਾਂ ਵਿੱਚ 151 ਦੌੜਾਂ ਬਣਾਈਆਂ। ਇਸਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ 152 ਦੌੜਾਂ ਦਾ ਟੀਚਾ ਦਿੱਤਾ। ਪਾਵਰ ਪਲੇਅ ਤੱਕ ਭਾਰਤ ਦਾ ਸਕੋਰ 36/6 ਸੀ। ਆਖ਼ਰੀ 5 ਓਵਰਾਂ ਵਿੱਚ ਭਾਰਤੀ ਟੀਮ ਨੇ 51 ਦੌੜਾਂ ਬਣਾਈਆਂ। ਪਾਰੀ ਦੇ ਬਾਰਵੇਂ ਓਵਰ ਵਿੱਚ ਰਿਸ਼ਵ ਪੰਥ ਨੇ ਲਗਾਤਾਰ ਦੋ ਛੱਕੇ ਲਗਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 49 ਗੇਂਦਾਂ ਨਾਲ 57 ਦੌੜਾਂ ਬਣਾਈਆਂ, ਜਿਸ ਵਿੱਚ 5 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੂੰ ਮੁਹੰਮਦ ਰਿਜ਼ਵਾਨ ਨੇ ਆਉਟ ਕੀਤਾ।

ਰਿਸ਼ਵ ਪੰਥ ਨੇ 30 ਬੌਲਾਂ 'ਚ 39 ਦੌੜਾ ਬਣਾਈਆਂ, ਜਿਸ ਵਿੱਚ 2 ਚੌਕੇ ਅਤੇ 2 ਸ਼ਾਮਿਲ ਸਨ। ਰਵਿੰਦਰ ਜੜੇਜਾ ਨੇ 13 ਬੌਲਾਂ 'ਚ 13 ਰਨ ਬਣਾਏ, ਜਿਸ ਵਿੱਚ 1 ਚੌਕਾ ਸ਼ਾਮਿਲ ਹੈ। ਹਾਰਦਿਕ ਪਾਂਡਿਆ ਨੇ 8 ਬੌਲਾਂ 'ਚ 11 ਰਨ ਬਣਾਏ ਜਿਸ ਵਿੱਚ 2 ਚੌਕੇ ਸ਼ਾਮਿਲ ਸਨ। ਲੋਕੇਸ਼ ਰਾਹੁਲ ਨੇ 8 ਬੌਲਾਂ 'ਚ 3 ਦੌੜਾਂ ਬਣਾਈਆਂ, ਪਰ ਉੱਥੇ ਹੀ ਰੋਹਿਤ ਸ਼ਰਮਾ ਬਿਨ੍ਹਾਂ ਖਾਤਾ ਖੋਹਲਿਆ ਹੀ ਆਉਟ ਹੋ ਗਿਆ।

ਮੈਚ ਦੌਰਾਨ ਪਾਕਿਸਤਾਨੀ ਕ੍ਰਿਕਟ ਟੀਮ ਨੇ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਪਾਕਿਸਤਾਨੀ ਟੀਮ ਦੇ ਸ਼ਹੀਨ ਆਫ਼ਰੀ ਨੇ 3 ਵਿਕਟਾਂ ਲਈਆਂ।

ਜਾਣੋ ਪਾਕਿਸਤਾਨੀ ਟੀਮ ਦੀ ਕੀ ਰਹੀ ਸਥਿਤੀ

ਪਾਕਿਸਤਾਨ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ, ਸ਼ੁਰੂ ਦੇ 10 ਓਵਰਾਂ ਵਿੱਚ 71/0 ਦਾ ਸਕੋਰ ਬਣਾਇਆ। ਜਿਸਦੇ ਵਿੱਚ ਪਾਕਿਸਤਾਨ ਦੇ ਦੋ ਯੁਵਾ ਖਿਡਾਰੀ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਦੀ ਜੋੜੀ ਦਾ ਕਮਾਲ ਦੇਖਣ ਨੂੰ ਮਿਲਿਆ।

ਦੱਸ ਦੇਈਏ ਕਿ ਰਿਜ਼ਵਾਨ ਅਤੇ ਬਾਬਰ ਦੀ ਜੋੜੀ ਨੂੰ ਭਾਰਤੀ ਕ੍ਰਿਕਟ ਟੀਮ ਤੋੜਨ ਵਿੱਚ ਅਸਫ਼ਲ ਰਹੀ। ਜਿਸ ਵਿੱਚੋਂ ਭੁਵਨੇਸ਼ਵਰ ਕੁਮਾਰ ਨੇ ਤਿੰਨ ਓਵਰ, ਜਸਪ੍ਰੀਤ ਬੁਮਰਾਹ ਨੇ 3 ਓਵਰ, ਮੁਹੰਮਦ ਸ਼ਮੀ, ਵਰੁਣ ਚੱਕਰਵਰਤੀ ਤੇ ਰਵਿੰਦਰ ਜਡੇਜਾ ਨੇ ਚਾਰ ਚਾਰ ਓਵਰ ਬੌਲਿਗ ਕੀਤੀ।

ਜਿਕਰਯੋਗ ਹੈ ਕਿ ਮੁੰਹਮਦ ਰਿਜ਼ਵਾਨ ਨੇ 55 ਗੇਂਦਾਂ ਚ 79 ਅਤੇ ਬਾਬਰ ਆਜ਼ਮ ਨੇ 52 ਗੇਂਦਾਂ ਚ 68 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਸ਼ਾਨਦਾਰ ਜਿੱਤ ਦਵਾਈ।

ਜਾਣੋ ਕਿਹੜੇ ਕਿਹੜੇ ਖਿਡਾਰੀ ਸਨ ਭਾਰਤ ਦੀ ਟੀਮ 'ਚ

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਕੇਐਲ ਰਾਹੁਲ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ

ਜਾਣੋ ਕਿਹੜੇ ਕਿਹੜੇ ਖਿਡਾਰੀ ਸਨ ਪਾਕਿਸਤਾਨ ਦੀ ਟੀਮ 'ਚ

ਬਾਬਰ ਆਜ਼ਮ (ਕਪਤਾਨ) , ਮੁਹੰਮਦ ਰਿਜ਼ਵਾਨ, ਫਖਰ ਜ਼ਮਾਨ, ਮੁਹੰਮਦ ਹਫੀਜ਼, ਸ਼ੋਏਬ ਮਲਿਕ, ਆਸਿਫ ਅਲੀ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਹਰਿਸ ਰਾਊਫ, ਸ਼ਾਹੀਨ ਅਫਰੀਦੀ

Last Updated : Oct 27, 2021, 6:52 AM IST

ABOUT THE AUTHOR

...view details