ਚੰਡੀਗੜ੍ਹ : ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਇਡਰਜ਼ ਵਿਚਾਲੇ ਮੁਕਾਬਲਾ ਖੇਡਿਆ ਗਿਆ ਤੇ ਇਹ ਮੈਚ ਕੇਕੇਆਰ ਨੇ ਜਿੱਤ ਲਿਆ। ਟੌਸ ਜਿੱਤ ਕੇ ਚੇਨਈ ਨੇ ਬੱਲੇਬਾਜ਼ੀ ਚੁਣੀ ਅਤੇ ਚੇਨਈ ਸੁਪਰ ਕਿੰਗਜ਼ ਦੇ ਰੁਤੁਰਾਜ ਗਾਇਕਵਾੜ ਅਤੇ ਡੇਵੋਨ ਕੋਨਵੇ ਦੀ ਸਲਾਮੀ ਜੋੜੀ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੀ ਅਤੇ ਕੋਲਕਾਤਾ ਨਾਈਟ ਰਾਈਡਰਜ਼ ਲਈ ਵੈਭਵ ਅਰੋੜਾ ਨੇ ਪਹਿਲਾ ਓਵਰ ਸੁੱਟਿਆ।
ਪਹਿਲਾ ਝਟਕਾ :ਕੋਲਕਾਤਾ ਨਾਈਟ ਰਾਇਡਰਜ਼ ਦੇ ਸਟਾਰ ਸਪਿਨਰ ਵਰੁਣ ਚੱਕਰਵਰਤੀ ਨੇ ਚੌਥੇ ਓਵਰ ਦੀ ਤੀਜੀ ਗੇਂਦ 'ਤੇ 17 ਦੌੜਾਂ ਦੇ ਨਿੱਜੀ ਸਕੋਰ 'ਤੇ ਰੁਤੁਰਾਜ ਗਾਇਕਵਾੜ ਨੂੰ ਵੈਭਵ ਅਰੋੜਾ ਹੱਥੋਂ ਕੈਚ ਕਰਵਾ ਦਿੱਤਾ। ਦੂਜੀ ਵਿਕੇਟ ਦੇ ਰੂਪ ਵਿੱਚ ਕੋਲਕਾਤਾ ਨਾਈਟ ਰਾਇਡਰਜ਼ ਦੇ ਸਪਿੰਨਰ ਵਰੁਣ ਚੱਕਰਵਰਤੀ ਨੇ 8ਵੇਂ ਓਵਰ ਦੀ ਆਖਰੀ ਗੇਂਦ 'ਤੇ ਅਜਿੰਕਿਆ ਰਹਾਣੇ (16) ਨੂੰ ਜੇਸਨ ਰਾਏ ਦੇ ਹੱਥੋਂ ਕੈਚ ਕਰਵਾਇਆ। ਇਸ ਤਰ੍ਹਾਂ ਕੇਕੇਆਰ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ 10ਵੇਂ ਓਵਰ ਦੀ ਤੀਜੀ ਗੇਂਦ 'ਤੇ 30 ਦੌੜਾਂ ਦੇ ਨਿੱਜੀ ਸਕੋਰ 'ਤੇ ਡੇਵੋਨ ਕੌਨਵੇ ਨੂੰ ਰਿੰਕੂ ਸਿੰਘ ਹੱਥੋਂ ਕੈਚ ਆਊਟ ਕਰਵਾ ਦਿੱਤਾ। 10ਵੇਂ ਓਵਰ ਵਿੱਚ ਚੇਨਈ ਦੀ ਚੌਥੀ ਵਿਕੇਟ ਡਿੱਗੀ।
ਅੰਬਾਤੀ ਰਾਇਡੂ ਹੋਏ ਬੋਲਡ :ਕੇਕੇਆਰ ਦੇ ਸਟਾਰ ਸਪਿਨਰ ਸੁਨੀਲ ਨਰਾਇਣ ਨੇ 11ਵੇਂ ਓਵਰ ਦੀ ਪਹਿਲੀ ਗੇਂਦ 'ਤੇ ਅੰਬਾਤੀ ਰਾਇਡੂ ਨੂੰ 4 ਦੌੜਾਂ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕੀਤਾ, ਫਿਰ ਆਖਰੀ ਗੇਂਦ 'ਤੇ ਮੋਇਲ ਅਲੀ (1) ਨੂੰ ਬੋਲਡ ਕਰ ਦਿੱਤਾ। 18ਵੇਂ ਓਵਰ ਤੱਕ ਚੇਨਈ ਦਾ ਸਕੋਰ 5 ਖਿਡਾਰੀ ਗਵਾ ਕੇ 130 ਦੌੜਾਂ ਸੀ।ਚੇਨਈ ਸੁਪਰ ਕਿੰਗਜ਼ ਦੇ ਖੱਬੇ ਹੱਥ ਦੇ ਬੱਲੇਬਾਜ਼ ਸ਼ਿਵਮ ਦੁਬੇ ਅਤੇ ਰਵਿੰਦਰ ਜਡੇਜਾ ਵਿਚਾਲੇ ਸ਼ਿਵਮ ਦੂਬੇ ਅਤੇ ਰਵਿੰਦਰ ਜਡੇਜਾ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ 43 ਗੇਂਦਾਂ 'ਚ ਪੂਰੀ ਹੋਈ। 19ਵੇਂ ਓਵਰ ਵਿੱਚ ਚੇਨਈ ਨੂੰ ਛੇਵਾਂ ਝਟਕਾ ਲੱਗਿਆ।
ਜ਼ਿਕਰਯੋਗ ਹੈ ਕਿ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਸੁਪਰ ਕਿੰਗਜ਼ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ ਸਿਰਫ 144 ਦੌੜਾਂ ਬਣਾਈਆਂ। ਸੀਐਸਕੇ ਵੱਲੋਂ ਸ਼ਿਵਮ ਦੂਬੇ ਸਭ ਤੋਂ ਵੱਧ 48 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਦੇ ਨਾਲ ਹੀ ਡੇਵੋਨ ਕੋਨਵੇ ਨੇ ਵੀ 30 ਦੌੜਾਂ ਦੀ ਪਾਰੀ ਖੇਡੀ। ਇਸ ਮੈਚ ਵਿੱਚ ਕੇਕੇਆਰ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਕੇਕੇਆਰ ਦੇ ਸਟਾਰ ਸਪਿਨਰ ਸੁਨੀਲ ਨਰਾਇਣ ਅਤੇ ਵਰੁਣ ਚੱਕਰਵਰਤੀ ਨੇ 2-2 ਵਿਕਟਾਂ ਆਪਣੇ ਨਾਮ ਕੀਤੀਆਂ।
ਕੋਲਕਾਤਾ ਦੀ ਪਾਰੀ : ਕੋਲਕਾਤਾ ਨਾਈਟ ਰਾਈਡਰਜ਼ ਨੇ ਪਹਿਲੇ ਹੀ ਓਵਰ ਵਿੱਚ ਹੀ ਗੁਆ ਦਿੱਤਾ ਵਿਕਟ ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਪਹਿਲੇ ਓਵਰ ਦੀ ਆਖਰੀ ਗੇਂਦ 'ਤੇ 1 ਦੌੜਾਂ ਦੇ ਨਿੱਜੀ ਸਕੋਰ 'ਤੇ ਤੁਸ਼ਾਰ ਦੇਸ਼ਪਾਂਡੇ ਦੇ ਹੱਥੋਂ ਕੈਚ ਕਰਵਾਇਆ। ਕੇਕੇਆਰ ਦੀ ਦੂਜੀ ਵਿਕਟ ਤੀਜੇ ਓਵਰ ਵਿੱਚ ਡਿੱਗੀ। ਸੀਐਸਕੇ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਤੀਜੇ ਓਵਰ ਦੀ ਪੰਜਵੀਂ ਗੇਂਦ ’ਤੇ 9 ਦੌੜਾਂ ਦੇ ਨਿੱਜੀ ਸਕੋਰ ’ਤੇ ਵੈਂਕਟੇਸ਼ ਅਈਅਰ ਨੂੰ ਰਵਿੰਦਰ ਜਡੇਜਾ ਹੱਥੋਂ ਕੈਚ ਕਰਵਾ ਦਿੱਤਾ। ਕੋਲਕਾਤਾ ਨਾਈਟ ਰਾਈਡਰਜ਼ ਨੂੰ ਤੀਜਾ ਝਟਕਾ ਜੇਸਨ ਰਾਏ ਦੇ ਰੂਪ ਵਿੱਚ ਲੱਗਿਆ। ਉਹ 12 ਦੌੜਾਂ ਬਣਾ ਕੇ ਆਊਟ ਹੋ ਗਏ।
- RCB Vs RR : ਬੰਗਲੌਰ ਦੇ ਸਾਹਮਣੇ ਰਾਜਸਥਾਨ ਸਿਰਫ 59 ਦੌੜਾਂ 'ਤੇ ਢੇਰ, ਹਾਰ ਸੰਜੂ ਦੀ ਸਮਝ ਤੋਂ ਬਾਹਰ
- MS Dhoni ਨੇ IPL ਤੋਂ ਸੰਨਿਆਸ ਨੂੰ ਲੈ ਕੇ ਹਰਭਜਨ ਸਿੰਘ ਨੇ ਦਿੱਤਾ ਵੱਡਾ ਬਿਆਨ, ਤੁਸੀ ਵੀ ਜਾਣੋ...
- ਕੈਂਸਰ ਨਾਲ ਜੂਝ ਰਹੇ KKR ਦੇ ਸਾਬਕਾ ਗੇਂਦਬਾਜ਼ੀ ਕੋਚ, ਵਿਵਾਦਾਂ ਨਾਲ ਰਿਹਾ ਰਿਸ਼ਤਾ, ਲੱਗ ਚੁੱਕੀ ਹੈ 8 ਸਾਲ ਦੀ ਪਾਬੰਦੀ
ਕੇਕੇਆਰ ਦੀ ਪਾਰੀ ਨੂੰ ਨਿਤੀਸ਼-ਰਿੰਕੂ ਨੇ ਸੰਭਾਲਿਆ ਅਤੇ ਕੇਕੇਆਰ ਆਪਣੇ ਟੀਚੇ ਦੇ ਨੇੜੇ ਸੀ। 15ਵੇਂ ਓਵਰ ਦੇ ਅੰਤ 'ਚ ਰਿੰਕੂ ਸਿੰਘ ਅਤੇ ਨਿਤੀਸ਼ ਰਾਣਾ ਮੈਦਾਨ 'ਤੇ ਮੌਜੂਦ ਰਹੇ। ਕੇਕੇਆਰ ਨੂੰ ਹੁਣ ਮੈਚ ਜਿੱਤਣ ਲਈ 30 ਗੇਂਦਾਂ ਵਿੱਚ ਸਿਰਫ਼ 28 ਦੌੜਾਂ ਦੀ ਲੋੜ ਸੀ। ਕੇਕੇਆਰ ਦੇ ਖੱਬੇ ਹੱਥ ਦੇ ਸਟਾਰ ਬੱਲੇਬਾਜ਼ ਨਿਤੀਸ਼ ਰਾਣਾ ਅਤੇ ਰਿੰਕੂ ਸਿੰਘ ਨੇ 45 ਗੇਂਦਾਂ ਵਿੱਚ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿੰਕੂ ਸਿੰਘ ਨੇ ਸ਼ਾਨਦਾਰ ਅਰਧ ਸੈਂਕੜਾ ਪੂਰਾ ਕੀਤਾ।ਕੇਕੇਆਰ ਦੇ ਖੱਬੇ ਹੱਥ ਦੇ ਬੱਲੇਬਾਜ਼ ਰਿੰਕੂ ਸਿੰਘ ਨੇ 39 ਗੇਂਦਾਂ ਵਿੱਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਆਪਣਾ ਇਹ ਅਰਧ ਸੈਂਕੜਾ ਪੂਰਾ ਕੀਤਾ ਅਤੇ ਕੇਕੇਆਰ ਦੀ 17ਵੇਂ ਓਵਰ ਵਿੱਚ ਚੌਥੀ ਵਿਕਟ ਡਿੱਗੀ ਹੈ। ਕੇਕੇਆਰ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾ ਦਿੱਤਾ।