ਨਵੀਂ ਦਿੱਲੀ: ਕੋਲਕਤਾ ਵਿੱਚ ਹੋਈ ਆਈਪੀਐਲ 2020 ਦੀ ਨਿਲਾਮੀ ਵਿੱਚ ਵਿਦੇਸ਼ੀ ਕ੍ਰਿਕੇਟਰ ਪੈਟ ਕਮਿੰਸ ਸਭ ਤੋਂ ਮਹਿੰਗੇ ਕ੍ਰਿਕੇਟਰ ਹਨ। ਜੋ ਕਿ ਖੇਡ ਜਗਤ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ 'ਤੇ ਬੋਰਡ ਆਫ਼ ਕੰਟਰੋਲ ਫ਼ਾਰ ਕ੍ਰਿਕੇਟ ਇਨ ਇੰਡੀਆ( BCCI)ਦੇ ਪ੍ਰਧਾਨ ਤੇ ਸਾਬਕਾ ਕ੍ਰਿਕੇਟਰ ਸੌਰਵ ਗਾਂਗੁਲੀ ਨੇ ਟਵੀਟ ਕਰ ਇੱਕ ਬਿਆਨ ਦਿੱਤਾ ਹੈ।
ਹੋਰ ਪੜ੍ਹੋ: ਇੱਕ ਦਿਨਾਂ ਲੜੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ, ਭੁਵਨੇਸ਼ਵਰ ਹੋਏ ਜ਼ਖ਼ਮੀ
ਉਨ੍ਹਾਂ ਕਹਿਣਾ ਹੈ ਕਿ ਪੈਟ ਕਮਿੰਸ ਸਭ ਤੋਂ ਜ਼ਿਆਦਾ ਮੰਗ ਵਿੱਚ ਹੋਣ ਕਾਰਨ ਉਹ ਬਾਕੀਆਂ ਖਿਡਾਰੀਆਂ ਨਾਲੋਂ ਜ਼ਿਆਦਾ ਮਹਿੰਗੇ ਵਿਕੇ ਹਨ। ਵੀਰਵਾਰ ਹੋਈ IPLਦੀ ਨਿਲਾਮੀ ਵਿੱਚ KKR ਨੇ ਪੈਟ ਨੂੰ 15.5 ਕਰੋੜ ਵਿੱਚ ਖ਼ਰੀਦ ਲਿਆ ਹੈ, ਜੋ ਵਿਦੇਸ਼ੀ ਖਿਡਾਰੀਆਂ ਵਿੱਚੋਂ ਸਭ ਤੋਂ ਜ਼ਿਆਦਾ ਮਹਿੰਗੇ ਖਿਡਾਰੀ ਹਨ।
ਹੋਰ ਪੜ੍ਹੋ: INDvsWI: ਅਈਅਰ-ਪੰਤ ਦੀ ਬੇਮਿਸਾਲ ਜੋੜੀ ਬਦੌਲਤ ਭਾਰਤ ਨੇ ਵਿੰਡੀਜ਼ ਨੂੰ ਦਿੱਤਾ 288 ਦੌੜਾਂ ਦਾ ਟੀਚਾ
ਦੱਸਣਯੋਗ ਹੈ ਕਿ ਪੈਟ ਨੇ ਪਹਿਲਾ KKR ਲਈ ਸਾਲ 2014 ਵਿੱਚ ਮੈਚ ਖੇਡਿਆ ਸੀ। ਇਸ ਸਾਲ ਉਨ੍ਹਾਂ ਨੇ ਸਿਰਫ਼ ਇੱਕ ਹੀ ਮੈਚ ਖੇਡਿਆ ਸੀ। ਇਸ ਤੋਂ ਇਲਾਵਾ ਉਹ ਸਾਲ 2017 ਵਿੱਚ ਦਿੱਲੀ ਵੱਲੋਂ ਖੇਡੇ ਸਨ, ਤੇ ਉਨ੍ਹਾਂ ਦੀ ਨਿਲਾਮੀ 4.5 ਕਰੋੜ ਵਿੱਚ ਹੋਈ ਸੀ।