ਨਵੀਂ ਦਿੱਲੀ: ਭਾਰਤੀ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਨੇ ਸੋਮਵਾਰ ਨੂੰ ਕਪਤਾਨ ਵਜੋਂ ਵਿਰਾਟ ਕੋਹਲੀ ਦੀ 'ਮਹਾਨ ਉਪਲਬਧੀ' ਦਾ ਜ਼ਿਕਰ ਕੀਤਾ। ਰੋਹਿਤ ਸ਼ਰਮਾ ਨੇ ਆਈਸੀਸੀ ਦੇ ਪੁਰਸ਼ ਕ੍ਰਿਕਟਰ ਅਤੇ ਦਹਾਕੇ ਦੇ ਆਈਸੀਸੀ ਪੁਰਸ਼ ਵਨਡੇ ਕ੍ਰਿਕਟਰ ਵਿਰਾਟ ਕੋਹਲੀ ਨੂੰ ਸਨਮਾਨ ਮਿਲਣ 'ਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਵਿਰਾਟ ਕੋਹਲੀ ਦਾ ਮੁਕਾਬਲਾ ਉਨ੍ਹਾਂ ਦੇ ਸਾਥੀ ਅਤੇ ਵਨਡੇ ਦੇ ਮੌਰਡੇਨ ਡੇ ਗ੍ਰੇਟ ਕਹੇ ਜਾਣ ਵਾਲੇ ਰੋਹਿਤ ਸ਼ਰਮਾ, ਟੀਮ ਭਾਰਤ ਦੇ ਸਾਬਕਾ ਕਪਤਾਨ ਐਮ ਐਸ ਧੋਨੀ, ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ, ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਕਾਰਾ, ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਅਤੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਏਬੀ ਡੀਵਿਲੀਅਰਜ਼ ਨਾਲ ਸੀ। ਪੁਰਸਕਾਰ ਜਿੱਤਣ ਤੋਂ ਬਾਅਦ ਕੋਹਲੀ ਨੇ ਕਿਹਾ, "ਮੇਰਾ ਟੀਚਾ ਟੀਮ ਦੀ ਜਿੱਤ ਲਈ ਯੋਗਦਾਨ ਪਾਉਣਾ ਸੀ ਅਤੇ ਮੈਂ ਹਰ ਮੈਚ ਵਿੱਚ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਅੰਕੜੇ ਸਿਰਫ ਉਹ ਹੀ ਚੀਜ਼ ਦੇ ਬਾਈਪ੍ਰੋਡਕਟ ਹਨ, ਜੋ ਤੁਸੀਂ ਕਰਨਾ ਚਾਹੁੰਦੇ ਹੋ।"