ਪੰਜਾਬ

punjab

ETV Bharat / sports

ਧੋਨੀ ਨੂੰ ਆਈਪੀਐਲ ਦੇ ਅਧਾਰ 'ਤੇ ਪਰਖਣਾ ਗ਼ਲਤ: ਹਰਭਜਨ ਸਿੰਘ

ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਜੇ ਮਹਿੰਦਰ ਸਿੰਘ ਧੋਨੀ ਉਪਲਬਧ ਹਨ ਤਾਂ ਟੀਮ ਪ੍ਰਬੰਧਨ ਨੂੰ ਧੋਨੀ ਨੂੰ ਟੀ-20 ਵਿਸ਼ਵ ਕੱਪ ਲਈ ਲੈ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਧੋਨੀ ਨੂੰ ਆਈਪੀਐਲ ਦੀ ਫੌਰਮ ਦੇ ਅਧਾਰ ਉੱਤੇ ਪਰਖਿਆ ਨਹੀਂ ਜਾ ਸਕਦਾ ਹੈ।

harbhajan singh comments on ms dhoni
ਫ਼ੋੋਟੋ

By

Published : Apr 16, 2020, 11:16 PM IST

ਕੋਲਕਾਤਾ: ਆ਼ਫ਼ ਸਪਿਨਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਜੇ ਮਹਿੰਦਰ ਸਿੰਘ ਧੋਨੀ ਉਪਲਬਧ ਹਨ ਤਾਂ ਟੀਮ ਪ੍ਰਬੰਧਨ ਨੂੰ ਧੋਨੀ ਨੂੰ ਟੀ-20 ਵਿਸ਼ਵ ਕੱਪ ਲਈ ਲੈ ਜਾਣਾ ਚਾਹੀਦਾ ਹੈ। ਹਰਭਜਨ ਨੇ ਕਿਹਾ ਕਿ ਧੋਨੀ ਇਨ੍ਹੇਂ ਵੱਡੇ ਖਿਡਾਰੀ ਹਨ ਕਿ ਉਨ੍ਹਾਂ ਨੂੰ ਆਈਪੀਐਲ ਦੀ ਫੌਰਮ ਦੇ ਅਧਾਰ ਉੱਤੇ ਪਰਖਿਆ ਨਹੀਂ ਜਾ ਸਕਦਾ ਹੈ।

ਹਰਭਜਨ ਨੇ ਕਿਹਾ, "ਧੋਨੀ ਨੂੰ ਤੁਸੀਂ ਪਰਖ ਸਕਦੇ ਹੋ? ਤੁਸੀਂ ਉਨ੍ਹਾਂ ਦੀ ਆਈਪੀਐਲ ਫੌਰਮ ਦੇਖੋਗੇ ਜਾਂ ਉਨ੍ਹਾਂ ਨੂੰ ਸਨਮਾਨ ਦੇਵੋਗੇ ਜਾਂ ਇਸ ਗੱਲ ਨੂੰ ਧਿਆਨ ਵਿੱਚ ਰੱਖੋਗੇ ਕਿ ਉਹ ਭਾਰਤ ਦੇ ਮਹਾਨ ਖਿਡਾਰੀਆਂ ਤੇ ਕਪਤਾਨਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਭਾਰਤੀ ਕ੍ਰਿਕਟ ਦੇ ਲਈ ਕਾਫ਼ੀ ਕੁਝ ਕੀਤਾ ਹੈ।"

ਇਸ ਦੇ ਨਾਲ ਹੀ ਹਰਭਜਨ ਨੇ ਕਿਹਾ, "ਧੋਨੀ ਵੱਡੇ ਖਿਡਾਰੀ ਹਨ। ਉਨ੍ਹਾਂ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਉਹ ਯੋਗ ਹਨ ਜਾਂ ਨਹੀਂ। ਇਸ ਲਈ ਮੈਨੂੰ ਲਗਦਾ ਹੈ ਕਿ ਤੁਹਾਨੂੰ ਇਸ ਬਾਰੇ ਵਿੱਚ ਜ਼ਿਆਦਾ ਸੋਚਣ ਦੀ ਜ਼ਰੂਰਤ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਧੋਨੀ ਦੀ ਜ਼ਰੂਰਤ ਹੈ ਤੇ ਉਹ ਉਪਲੱਬਧ ਹੋਣ ਤਾਂ ਤੁਹਾਨੂੰ ਉਨ੍ਹਾਂ ਨੂੰ ਚੁਣਨਾ ਚਾਹੀਦਾ ਹੈ।"

ਆਫ਼ ਸਪਿਨਰ ਨੇ ਕਿਹਾ, "ਹਾਰਦਿਕ ਪਾਂਡਿਆ ਵਿਸ਼ਵ ਕੱਪ ਤੋਂ ਬਾਅਦ ਜ਼ਿਆਦਾ ਨਹੀਂ ਖੇਡੇ ਹਨ। ਪਰ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਹਾਂ ਕਿ ਜੇ ਉਹ ਫਿੱਟ ਰਹਿੰਦੇ ਤਾਂ ਚਾਹੇ ਉਹ ਆਈਪੀਐਲ ਖੇਡਣ ਜਾਂ ਨਹੀਂ, ਪਰ ਜਦ ਟੀਮ ਚੁਣੀ ਜਾਵੇਗੀ ਤਾਂ ਉਹ ਟੀਮ ਵਿੱਚ ਹੋਣਗੇ ਕਿਉਂਕਿ ਜੇ ਟੀਮ ਨੂੰ ਸੰਯੋਗ ਬਣਾਈ ਰੱਖਣਾ ਹੈ ਤਾਂ ਹਾਰਦਿਕ ਨੂੰ ਟੀਮ ਵਿੱਚ ਬਣਾਈ ਰੱਖਣਾ ਜ਼ਰੂਰੀ ਹੈ। ਤੁਹਾਨੂੰ ਇਸ ਤਰ੍ਹਾਂ ਦੇ ਖਿਡਾਰੀ ਚਾਹੀਦੇ ਹਨ। ਇਸ ਲਈ ਕੁਝ ਖਿਡਾਰੀਆਂ ਨੂੰ ਆਈਪੀਐਲ਼ ਦੀ ਫੌਰਮ ਦੇ ਅਧਾਰ ਉੱਤੇ ਨਹੀਂ ਪਰਖਿਆ ਜਾ ਸਕਦਾ।"

ABOUT THE AUTHOR

...view details