ਪੰਜਾਬ

punjab

ETV Bharat / sports

ਅੰਡਰ-19 ਵਿਸ਼ਵ ਕੱਪ: ਮੌਜੂਦਾ ਜੇਤੂ ਭਾਰਤ ਅੱਜ ਸ੍ਰੀਲੰਕਾ ਦੇ ਖ਼ਿਲਾਫ਼ ਕਰੇਗੀ ਆਪਣੇ ਅਭਿਆਨ ਦੀ ਸ਼ੁਰੂਆਤ

ਅੰਡਰ-19 ਵਿਸ਼ਵ ਕੱਪ ਵਿੱਚ ਭਾਰਤ ਦਾ ਮੁਕਾਬਲਾ ਸ੍ਰੀਲੰਕਾ ਨਾਲ ਹੋਵੇਗਾ। ਪ੍ਰਿਅਮ ਗਰਗ ਦੀ ਕਪਤਾਨੀ ਵਾਲੀ ਟੀਮ ਇਸ ਸਮੇਂ ਕਾਫ਼ੀ ਚੰਗੀ ਫਾਰਮ ਵਿੱਚ ਹੈ. ਹਾਲ ਹੀ 'ਚ ਇਸ ਟੀਮ ਨੇ ਦੱਖਣੀ ਅਫਰੀਕਾ ਨੂੰ 2-1 ਨਾਲ ਹਰਾਇਆ ਸੀ।

icc under-19 world cup
ਫ਼ੋਟੋ

By

Published : Jan 19, 2020, 1:48 PM IST

ਨਵੀਂ ਦਿੱਲੀ: ਮੌਜੂਦਾ ਜੇਤੂ ਭਾਰਤੀ ਟੀਮ ਆਈਸੀਸੀ ਅੰਡਰ-19 ਵਿਸ਼ਵ ਕੱਪ ਵਿੱਚ ਆਪਣੇ ਖ਼ਿਤਾਬ ਨੂੰ ਬਚਾਉਣ ਲਈ ਐਤਵਾਰ ਨੂੰ ਸ੍ਰੀਲੰਕਾ ਵਿਰੁੱਧ ਮੈਚ ਖੇਡੇਗੀ । ਪ੍ਰਿਅਮ ਗਰਗ ਦੀ ਕਪਤਾਨੀ ਵਾਲੀ ਟੀਮ ਦੱਖਣੀ ਅਫਰੀਕਾ ਪੁੱਜੀ ਤੇ ਉੱਥੇ ਉਨ੍ਹਾਂ ਨੇ ਪ੍ਰੈਕਟਿਸ ਮੈਚ ਖੇਡਿਆ।

ਹੋਰ ਪੜ੍ਹੋ: ਸਾਬਕਾ ਭਾਰਤੀ ਆਲਰਾਉਂਡਰ ਬਾਪੂ ਨਾਡਕਰਨੀ ਦੇ ਦੇਹਾਂਤ 'ਤੇ ਗਾਵਸਕਰ-ਤੇਂਦੁਲਕਰ ਨੇ ਜਤਾਇਆ ਸੋਗ

ਭਾਰਤੀ ਟੀਮ ਦੀ ਬੱਲੇਬਾਜ਼ੀ ਵਿੱਚ ਯਸ਼ਸਵੀ ਜੈਸਵਾਲ ਦਾ ਨਾਂਅ ਕਾਫ਼ੀ ਚਰਚਿਤ ਹੈ। ਜਿਸ ਨੇ ਘਰੇਲੂ ਕ੍ਰਿਕੇਟ ਵਿੱਚ ਦਮਦਾਰ ਕਾਰਗੁਜ਼ਾਰੀ ਦਿਖਾਈ ਹੈ। ਉਹ ਅੰਡਰ-19 ਟੀਮ ਲਈ ਕਈ ਬੇਹਤਰੀਨ ਪਾਰੀਆਂ ਖੇਡਦੇ ਨਜ਼ਰ ਆਏ ਸਨ ਤੇ ਉਸ ਤੋਂ ਇਸ ਵਿਸ਼ਵ ਕੱਪ ਵਿੱਚ ਹੋਰ ਅਸਰਦਾਰ ਕਾਰਗੁਜ਼ਾਰੀ ਦੀ ਉਮੀਦ ਕੀਤੀ ਜਾ ਰਹੀ ਹੈ। ਬੱਲੇਬਾਜ਼ੀ ਵਿੱਚ ਉਸ ਦੇ ਨਾਲ ਕਪਤਾਨ ਪ੍ਰਿਅਮ, ਤਿਲਕ ਵਰਮਾ, ਧਰੁਵ ਚੰਦ ਜੁਰੈਲ ਵੀ ਹਨ। ਦਿਵਿਆਂਸ਼ ਸਕਸੈਨਾ ਨੇ ਵੀ ਪਿਛਲੇ ਮੈਚਾਂ ਦੌਰਾਨ ਬੱਲੇਬਾਜ਼ੀ ਦੇ ਸਦਕਾ ਪ੍ਰਭਾਵਤ ਕੀਤਾ ਹੈ।

ਗੇਂਦਬਾਜ਼ੀ ਵਿਚ ਭਾਰਤ ਕੋਲ ਸ਼ੁਭਮ ਹੇਗੜੇ ਤੇ ਕਾਰਤਿਕ ਤਿਆਗੀ ਤੋਂ ਟੀਮ ਨੂੰ ਵੱਡੀਆਂ ਉਮੀਦਾਂ ਹਨ। ਉਥੇ ਸ੍ਰੀਲੰਕਾ ਦੀ ਗੱਲ ਕੀਤੀ ਜਾਵੇ ਤਾਂ ਬੱਲੇਬਾਜ਼ੀ ਵਿੱਚ ਉਨ੍ਹਾਂ ਦਾ ਦਾਰੋਮਦਰਾ ਨਵੋਦ ਪਾਰਾਨਾਵਿਥਾਨਾ, ਨਿਪੁਨ ਧਨੰਜੇ ਦੇ ਜਿੰਮੇ ਹੋਵੇਗਾ। ਗੇਂਦਬਾਜ਼ੀ ਵਿੱਚ ਕਵਿੰਡੂ ਨਾਦੀਸ਼ਾਨ ਤੇ ਅਮਿਸ਼ਾ ਡਿਸਿਲਵਾ ਨੇ ਚੰਗੀ ਕਾਰਗੁਜ਼ਾਰੀ ਵਿਖਾਈ ਹੈ।

ਦੋਵਾਂ ਟੀਮਾਂ ਦਾ ਵੇਰਵਾ

ਭਾਰਤ ਅੰਡਰ-19 ਟੀਮ: ਪ੍ਰਿਅਮ ਗਰਗ (ਕਪਤਾਨ),ਯਸ਼ਸਵੀ ਜਾਇਸਵਾਲ, ਤਿਲਕ ਵਰਮਾ, ਦਿਵਿਆਂਸ਼ ਸਕਸੈਨਾ, ਧਰੁਵ ਚੰਦ ਜੁਰੈਲ (ਵਿਕਟਕੀਪਰ/ਉਪ ਕਪਤਾਨ), ਸ਼ਾਸਵਤ ਰਾਵਤ, ਸਿੱਧੇਸ਼ ਵੀਰ, ਸ਼ੁਭਾਂਗ ਹੇਗੜੇ, ਰਵੀ ਬਿਸ਼ਨੋਈ, ਅਕਾਸ਼ ਸਿੰਘ, ਕਾਰਤਿਕ ਤਿਆਗੀ, ਅਰਥਵ ਅੰਕੋਲੇਰਕਰ, ਕੁਮਾਰ ਕੁਸ਼ਾਗਰ (ਵਿਕਟਕੀਪਰ), ਸੁਸ਼ਾਂਤ ਮਿਸ਼ਰਾ, ਵਿੱਦਿਆਧਰ ਪਾਟਿਲ, ਸੀਟੀਐੱਲ ਫੀਲਡਿੰਗ।

ਸ਼੍ਰੀਲੰਕਾ ਅੰਡਰ-19 ਟੀਮ: ਨਿਪੁੰਨ ਧਨੰਜੇ (ਕਪਤਾਨ) ਨਾਵੋਦ ਪਾਰਾਨਾਵਿਥਾਨਾ, ਕਾਮਿਲ ਮਿਸ਼ਰਾ, ਅਹਾਨ ਵਿਕ੍ਰਮਾਸਿੰਘੇ, ਸੋਨਲ ਦਿਨੁਸ਼ਾ, ਰਵਿੰਡੂ ਰਾਸ਼ਾਂਥਾ, ਮੁਹੰਮਦ ਸ਼ਾਮਾਜ਼, ਤਾਵੀਸ਼ਾ ਅਭਿਸ਼ੇਕ, ਐੱਮਏ ਚਾਮਿੰਡੂ, ਵਿਜੇਸਿੰਘੇ, ਏਸ਼ਨ ਡੈਨੀਅਲ, ਦਿਲੁਮ ਸੁਧੀਰਾ, ਕਾਵਿੰਡੂ ਨਾਦੀਸ਼ਾਨ, ਐੱਲਐੱਮ ਦਿਲਸ਼ਾਨ, ਮਾਦੁਸ਼ਨਕਾ, ਮਾਥਿਸ਼ਾ ਪਾਥਿਰਾਨਾ ਤੇ ਆਮਸ਼ੀ ਡੀਸਿਲਵਾ।

ABOUT THE AUTHOR

...view details