ਮੁੰਬਈ : ਰੋਹਿਤ ਸ਼ਰਮਾ ਬੀਤੇ ਵੀਰਵਾਰ ਨੂੰ 33 ਸਾਲ ਦੇ ਹੋ ਗਏ ਅਤੇ ਇਸ ਦਿਨ ਲੋਕਾਂ ਨੇ ਰੋਹਿਤ ਨੂੰ ਜੰਮ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ, ਪਰ ਰੋਹਿਤ ਸ਼ਰਮਾ ਦੇ ਜਨਮਦਿਨ ਦੇ ਦਿਨ ਹੀ ਭਾਰਤ ਨੇ ਰਿਸ਼ੀ ਕਪੂਰ ਵਰਗੇ ਅਭਿਨੇਤਾ ਗੁਆ ਦਿੱਤਾ।
ਰਿਸ਼ੀ ਕਪੂਰ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਇੱਕ ਹੋਰ ਬਾਲੀਵੁੱਡ ਅਭਿਨੇਤਾ ਇਰਫ਼ਾਨ ਖ਼ਾਨ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਵੀਰਵਾਰ ਨੂੰ ਹੀ ਦੇਰ ਸ਼ਾਮ ਭਾਰਤੀ ਫੁੱਟਬਾਲ ਦੇ ਮਹਾਨ ਖਿਡਾਰੀ ਸੁਬਿਮਲ ਚੁੰਨੀ ਗੋਸੁਆਮੀ ਦੀ ਵੀ ਮੌਤ ਹੋ ਗਈ। ਚੁੰਨੀ ਬੰਗਾਲ ਦੇ ਲਈ ਰਣਜੀ ਟ੍ਰਾਫ਼ੀ ਲਈ ਵੀ ਖੇਡੇ ਸਨ।
ਰੋਹਿਤ ਨੇ ਸ਼ੁੱਕਰਵਾਰ ਨੂੰ ਟਵੀਟਰ ਉੱਤੇ ਵਧਾਈਆਂ ਦਾ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ ਤੁਹਾਡੇ ਸਾਰਿਆਂ ਦਾ ਵਧਾਈਆਂ ਦੇਣ ਦੇ ਲਈ ਧੰਨਵਾਦ। ਮੇਰਾ ਦਿਨ ਮਿਲਿਆ-ਜੁਲਿਆ ਰਿਹਾ ਕਿਉਂਕਿ ਅਸੀਂ ਸਿਨੇਮਾ ਜਗਤ ਦੇ ਦੋ ਸਿਤਾਰਿਆਂ ਨੂੰ ਗੁਆ ਦਿੱਤਾ। ਮੈਂ ਸਿਰਫ਼ ਇਹੀ ਦੁਆ ਕਰ ਸਕਦਾ ਹਾਂ ਕਿ ਜ਼ਿੰਦਗੀ ਸਮਾਨ ਹੋ ਜਾਵੇ ਅਤੇ ਅਸੀਂ ਆਪਣੇ ਪਿਆਰੇ ਲੋਕਾਂ ਦੇ ਨਾਲ ਸਮਾਂ ਬਿਤਾਈਏ।
ਰੋਹਿਤ ਨੇ ਇਸ ਬੰਦ ਦੇ ਸਮੇਂ ਵਿੱਚ ਆਪਣੇ ਮੁੰਬਈ ਦੇ ਘਰ ਵਿੱਚ ਪਤਨੀ ਰਿਤਿਕਾ ਅਤੇ ਬੇਟੀ ਸਮਾਇਰਾ ਦੇ ਨਾਲ ਜਨਮਦਿਨ ਮਨਾਇਆ।