ਪੰਜਾਬ

punjab

By

Published : Mar 17, 2020, 5:55 AM IST

ETV Bharat / sports

ਕੋਵਿਡ-19: BCCI ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੇ ਹੁਕਮ

ਬੀਸੀਸੀਆਈ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਆਪਣੇ ਕਰਮਚਾਰੀਆਂ ਨੂੰ ਮੰਗਲਵਾਰ ਤੋਂ ਘਰ ਤੋਂ ਕੰਮ ਕਰਨ ਦੇ ਹੁਕਮ ਦਿੱਤੇ ਹਨ।

BCCI
BCCI

ਨਵੀਂ ਦਿੱਲੀ: ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਆਪਣੇ ਕਰਮਚਾਰੀਆਂ ਨੂੰ ਮੰਗਲਵਾਰ ਤੋਂ ਘਰ ਤੋਂ ਕੰਮ ਕਰਨ ਦੇ ਹੁਕਮ ਦਿੱਤੇ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨਿਆ ਗਿਆ ਹੈ ਜਿਸ ਤੋਂ ਬਾਅਦ ਸਾਰੇ ਕਰਮਚਾਰੀਆਂ ਨੂੰ ਬੀਸੀਸੀਆਈ ਦੇ ਮੁੰਬਈ ਹੈੱਡਕੁਆਰਟਰ ਤੋਂ ਦੂਰ ਰੱਖਣ ਲਈ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ।

ਬੀਸੀਸੀਆਈ ਦੇ ਇੱਕ ਕਾਰਜਕਾਰੀ ਨੇ ਕਿਹਾ, “ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰੇਲ ਗੱਡੀਆਂ ਸ਼ਹਿਰ ਵਿੱਚ ਆਵਾਜਾਈ ਦਾ ਸਭ ਤੋਂ ਉੱਤਮ ਸਾਧਨ ਹਨ ਅਤੇ ਮੌਜੂਦਾ ਸਥਿਤੀ ਨੂੰ ਵੇਖਦਿਆਂ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਅਸੀਂ ਅਗਲੇ ਆਦੇਸ਼ ਤੱਕ ਘਰ ਤੋਂ ਹੀ ਕੰਮ ਕਰ ਸਕਦੇ ਹਾਂ। ਉਮੀਦ ਹੈ ਕਿ ਭਵਿੱਖ ਵਿੱਚ ਸਥਿਤੀ ਸੁਧਾਰੇਗੀ ਅਤੇ ਸਧਾਰਣ ਹੋਵੇਗੀ।”

ਇਹ ਵੀ ਪੜ੍ਹੋ: ਕੋਵਿਡ-19 ਨੇ ਲਈ 21 ਸਾਲਾ ਫੁੱਟਬਾਲ ਕੋਚ ਦੀ ਜਾਨ

ਦੱਸ ਦੇਈਏ ਕਿ ਕੋਰੋਨਾਵਾਇਰਸ ਦੇ ਕਰਕੇ ਆਈਪੀਐਲ 'ਤੇ ਕਾਲੇ ਬੱਦਲ ਮੰਡਰਾ ਰਹੇ ਹਨ, ਪਰ ਫਰੈਂਚਾਇਜ਼ੀਆਂ ਬੀਸੀਸੀਆਈ ਨਾਲ ਮਿਲ ਕੇ ਲੀਗ ਦੇ 13ਵੇਂ ਐਡੀਸ਼ਨ ਨੂੰ ਆਯੋਜਿਤ ਕਰਨ ਲਈ ਮਿਹਨਤ ਕਰ ਰਹੀਆਂ ਹਨ। ਦੂਜੇ ਪਾਸੇ ਫਰੈਂਚਾਇਜ਼ੀਆਂ ਦੇ ਮਾਲਕਾਂ ਨੇ ਵੀ ਲੀਗ ਰੱਦ ਹੋਣ ਦੀ ਖ਼ਬਰ ਸੁਣਨ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚੱਲਦੇ ਆਈਪੀਐਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਉਥੇ ਹੀ ਇਸ ਦੇ ਚੱਲਦੇ ਸਾਰੇ ਘਰੇਲੂ ਮੈਚ ਵੀ ਰੱਦ ਕਰ ਦਿੱਤੇ ਗਏ ਹਨ। ਇਹ ਵੀ ਜ਼ਿਕਰ ਕਰ ਦਈਏ ਕਿ ਭਾਰਤ ਅਤੇ ਦੱਖਣੀ ਅਫ਼ਰੀਕਾ ਦੀ ਇੱਕ ਰੋਜ਼ਾ ਲੜੀ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ABOUT THE AUTHOR

...view details