ਪੰਜਾਬ

punjab

ETV Bharat / sports

ਕੋਚ ਦੇ ਸਵਾਲ 'ਤੇ ਬੋਲੇ ਗਾਇਕਵਾੜ, ਕਿਹਾ 'ਵਿਰਾਟ ਕੁਝ ਵੀ ਕਹੇ, ਸਾਨੂੰ ਪਰਵਾਹ ਨਹੀਂ'

ਸੀਏਸੀ ਮੈਂਬਰ ਅੰਸ਼ੁਮਨ ਗਾਇਕਵਾੜ ਨੇ ਕਿਹਾ ਕਿ, “ਅਸੀਂ ਇੱਕ ਖੁੱਲ੍ਹੇ ਦਿਮਾਗ ਨਾਲ ਭਾਰਤੀ ਟੀਮ ਦੇ ਕੋਚ ਦੀ ਇੰਟਰਵਿਊ ਲੈਣ ਲਈ ਬੈਠਾਂਗੇ। ਇੰਟਰਵਿਊ ਹੋਣੇ ਹੈ ਅਤੇ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਲੋਕ ਵੀ ਇਸ ਵਿਚ ਹਿੱਸਾ ਲੈਣਗੇ। ਸਾਨੂੰ ਉੱਥੇ ਜਾ ਕੇ ਚੀਜ਼ਾਂ ਦੇਖਣੀਆਂ ਪੈਣਗੀਆਂ। ”

ਅੰਸ਼ੁਮਨ ਗਾਇਕਵਾੜ

By

Published : Aug 1, 2019, 9:03 AM IST

ਕੋਲਕਾਤਾ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬੇਸ਼ੱਕ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਬਰਕਰਾਰ ਰੱਖਣ ਦੀ ਵਕਾਲਤ ਕੀਤੀ ਹੈ, ਪਰ ਨਵੀਂ ਬਣੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਮੈਂਬਰ ਅੰਸ਼ੁਮਨ ਗਾਇਕਵਾੜ ਨੇ ਕਿਹਾ ਹੈ ਕਿ ਕਮੇਟੀ ਕੋਚ ਦੀ ਚੋਣ ਕਰਨ ਲਈ ਖੁੱਲ੍ਹੇ ਮਨ ਨਾਲ ਚੱਲੇਗੀ ਅਤੇ ਬਿਨ੍ਹਾਂ ਕਿਸੇ ਪਹਿਲ ਤੋਂ ਇੰਟਰਵਿਊ ਕੀਤੀ ਜਾਵੇਗੀ।

ਪ੍ਰਬੰਧਕਾਂ ਦੀ ਕਮੇਟੀ ਵੱਲੋਂ ਬਣਾਈ ਗਈ ਨਵੀਂ ਕਮੇਟੀ ਵਿੱਚ ਭਾਰਤ ਦਾ ਵਿਸ਼ਵ ਚੈਂਪੀਅਨ ਕਪਤਾਨ ਕਪਿਲ ਦੇਵ, ਸਾਬਕਾ ਕੋਚ ਗਾਇਕਵਾੜ ਅਤੇ ਸਾਬਕਾ ਮਹਿਲਾ ਕਪਤਾਨ ਸ਼ਾਂਤਾ ਰੰਗਾਸਵਾਮੀ ਹਨ। ਟੀਮ ਦੇ ਮੌਜੂਦਾ ਕੋਚਿੰਗ ਸਟਾਫ ਨੂੰ ਵੈਸਟਇੰਡੀਜ਼ ਦੌਰੇ ਲਈ ਵਧਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੁੱਦਿਆ ਬਾਰੇ ਨਹੀਂ, ਕੈਪਟਨ ਕੋਲ ਕੁੱਤੇ ਖਿਡਾਉਣ ਦਾ ਸਮਾਂ

ਗਾਇਕਵਾੜ ਨੇ ਮੀਡੀਆ ਨੂੰ ਕਿਹਾ, "ਅਸੀਂ ਖੁੱਲ੍ਹੇ ਮਨ ਨਾਲ ਇੰਟਰਵਿਊ ਲਈ ਬੈਠਾਂਗੇ। ਇੰਟਰਵਿਊ ਹੋਣ ਜਾ ਰਹੀਆਂ ਹਨ ਅਤੇ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਲੋਕ ਵੀ ਇਸ ਵਿੱਚ ਹਿੱਸਾ ਲੈਣਗੇ। ਸਾਨੂੰ ਉੱਥੇ ਜਾ ਕੇ ਚੀਜ਼ਾਂ ਦੇਖਣੀਆਂ ਪੈਣਗੀਆਂ।"

ਵੈਸਟਇੰਡੀਜ਼ ਦੇ ਗੇੜ 'ਚ ਜਾਣ ਤੋਂ ਪਹਿਲਾਂ ਕੋਹਲੀ ਨੇ ਕਿਹਾ ਸੀ ਕਿ ਟੀਮ ਰਵੀ ਸ਼ਾਸਤਕੀ ਨੂੰ ਕੋਚ ਬਣਾਈ ਰੱਖਣ 'ਚ ਖੁਸ਼ ਹੋਵੇਗੀ। ਕੋਹਲੀ ਨੇ ਕਿਹਾ ਸੀ ਕਿ ਸੀਏਸੀ ਨੇ ਅਜੇ ਉਸ ਨਾਲ ਕੋਚ ਦੇ ਮੁੱਦੇ 'ਤੇ ਗੱਲ ਨਹੀਂ ਕੀਤੀ ਹੈ ਪਰ ਜੇ ਉਹ ਚਾਹੁੰਦੇ ਹਨ ਤਾਂ ਕੋਹਲੀ ਆਪਣੀ ਰਾਏ ਦੇਣ ਲਈ ਤਿਆਰ ਹਨ।

ਗਾਇਕਵਾੜ ਤੋਂ ਕੋਚ ਦੀ ਚੋਣ ਵਿੱਚ ਕੋਹਲੀ ਦੀ ਸਲਾਹ ਲੈਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ।

ਉਨ੍ਹਾਂ ਕਿਹਾ, “ਕੈਪਟਨ ਕੁੱਝ ਵੀ ਕਹਿ ਸਕਦੇ ਹਨ, ਇਸ ਤੋਂ ਸਾਨੂੰ ਕੋਈ ਪਰੇਸ਼ਾਨੀ ਨਹੀਂ। ਅਸੀਂ ਕਮੇਟੀ ਹਾਂ ਅਤੇ ਉਹ ਉਨ੍ਹਾਂ ਦੇ ਵਿਚਾਰ ਹਨ ਅਤੇ ਬੀਸੀਸੀਆਈ ਇਸ 'ਤੇ ਸੋਚੇਗੀ, ਅਸੀਂ ਨਹੀਂ।

ਗਾਇਕਵਾੜ ਨੇ ਕਿਹਾ, “ਇਹ ਬੀਸੀਸੀਆਈ ਉੱਤੇ ਨਿਰਭਰ ਕਰਦਾ ਹੈ, ਜੇਕਰ ਸਾਨੂੰ ਬੀਸੀਸੀਆਈ ਦਿਸ਼ਾ-ਨਿਰਦੇਸ਼ ਦਿੰਦਾ ਹੈ ਤਾਂ ਉਸ ਤੋਂ ਬਾਅਦ ਅਸੀਂ ਉਨ੍ਹਾਂ ਦੇ ਮੁਤਾਬਕ ਚੱਲਾਂਗੇ। ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਕੀ ਚਾਹੁੰਦੇ ਹਨ। ਜਦੋਂ ਅਸੀਂ ਮਹਿਲਾ ਕੋਚ ਦੀ ਚੋਣ ਕੀਤੀ ਸੀ ਓਦੋਂ ਅਸੀਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਸੀ। ਅਸੀਂ ਸਭ ਕੁੱਝ ਖ਼ੁਦ ਹੀ ਕੀਤਾ ਸੀ। "

For All Latest Updates

ABOUT THE AUTHOR

...view details