ਕਰਾਚੀ: ਆਸਟਰੇਲੀਆ ਦੇ ਸਪਿਨ ਗੇਂਦਬਾਜ਼ੀ ਸਲਾਹਕਾਰ ਫਵਾਦ ਅਹਿਮਦ ਦਾ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਮੇਜ਼ਬਾਨ ਪਾਕਿਸਤਾਨ ਦੇ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਕੋਵਿਡ-19 ਲਈ ਕੀਤੇ ਗਏ ਟੈਸਟ ਚ ਉਹ ਕੋਰੋਨਾ ਪਾਜ਼ੀਟਿਵ ਆਏ ਹਨ ਅਤੇ ਉਨ੍ਹਾਂ ਨੂੰ ਵੱਖ ਕਰ ਦਿੱਤਾ ਗਿਆ ਹੈ।
ਕ੍ਰਿਕੇਟ ਆਸਟ੍ਰੇਲੀਆ ਨੇ ਇੱਕ ਬਿਆਨ ਵਿੱਚ ਕਿਹਾ, "ਟੀਮ ਦੇ ਮੈਡੀਕਲ ਸਟਾਫ ਨੇ ਇਹ ਯਕੀਨੀ ਬਣਾਇਆ ਕਿ ਫਵਾਦ ਨੂੰ ਹੋਟਲ ਪਹੁੰਚਣ 'ਤੇ ਵੱਖ ਕਰ ਦਿੱਤਾ ਜਾਵੇ। ਉਨ੍ਹਾਂ ’ਚ ਹਲਕੇ ਲੱਛਣ ਦਿਖਣ ਤੋਂ ਬਾਅਦ ਉਨ੍ਹਾਂ ਦਾ ਟੈਸਟ ਪਾਜ਼ੀਟਿਵ ਆਇਆ ਹੈ।"
ਬਿਆਨ ਦੇ ਮੁਤਾਬਿਕ "ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਉਹ ਘੱਟੋ-ਘੱਟ ਪੰਜ ਦਿਨਾਂ ਲਈ ਵੱਖ ਰਹਿਣਗੇ ਅਤੇ ਦੋ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਹੀ ਟੀਮ ਵਿੱਚ ਸ਼ਾਮਲ ਹੋ ਸਕਣਗੇ।"
ਬੁੱਧਵਾਰ ਨੂੰ ਹੋਏ ਟੈਸਟ 'ਚ ਆਸਟ੍ਰੇਲੀਆ ਦੇ ਬਾਕੀ ਸਾਰੇ ਖਿਡਾਰੀਆਂ ਦੇ ਟੈਸਟ ਨੈਗੇਟਿਵ ਆਏ ਹਨ।
ਇਸ ਤੋਂ ਇਲਾਵਾ ਮਹਿਲਾ ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ 'ਚ ਹੋਣ ਵਾਲੇ ਆਈਸੀਸੀ ਮਹਿਲਾ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗਾ ਹੈ, ਜਿਸ 'ਚ ਮੁੱਖ ਆਲਰਾਊਂਡਰ ਐਸ਼ਲੇ ਗਾਰਡਨਰ ਕੋਵਿਡ-19 ਨਾਲ ਸੰਕਰਮਿਤ ਪਾਏ ਗਏ ਹਨ। ਸਟਾਰ ਆਲਰਾਊਂਡਰ ਆਸਟਰੇਲੀਆ ਦੀ ਵਨਡੇ ਵਿਸ਼ਵ ਕੱਪ ਮੁਹਿੰਮ ਦੇ ਪਹਿਲੇ ਦੋ ਮੈਚਾਂ ਤੋਂ ਖੁੰਝੇਗੀ ਕਿਉਂਕਿ ਉਹ ਨਿਊਜ਼ੀਲੈਂਡ ਸਰਕਾਰ ਦੇ ਕੋਵਿਡ ਪ੍ਰੋਟੋਕੋਲ ਦੇ ਅਨੁਸਾਰ ਇੱਥੇ ਦਸ ਦਿਨਾਂ ਲਈ ਕੁਆਰੰਟੀਨ ਵਿੱਚ ਰਹੇਗੀ।
ਕ੍ਰਿਕੇਟ ਡਾਟ ਕਾਮ ਡਾਟ ਏਯੂ (cricket.com.au) ਨੇ ਵੀਰਵਾਰ ਨੂੰ ਰਿਪੋਰਟ ਦਿੱਤੀ ਉੱਥੇ ਹੀ 24 ਸਾਲਾ ਖਿਡਾਰੀ ਇੰਗਲੈਂਡ (5 ਮਾਰਚ) ਅਤੇ ਪਾਕਿਸਤਾਨ (8 ਮਾਰਚ) ਦੇ ਖਿਲਾਫ ਮੈਚਾਂ ਲਈ ਉਪਲਬਧ ਨਹੀਂ ਹੋਣਗੇ। ਆਸਟ੍ਰੇਲੀਆ ਦਾ ਤੀਜਾ ਮੈਚ 13 ਮਾਰਚ ਨੂੰ ਵੈਲਿੰਗਟਨ 'ਚ ਨਿਊਜ਼ੀਲੈਂਡ ਖਿਲਾਫ ਖੇਡਿਆ ਜਾਵੇਗਾ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਗਾਰਡਨਰ ਦੀ ਥਾਂ ਹਰਫਨਮੌਲਾ ਐਨਾਬੈਲ ਸਦਰਲੈਂਡ ਅਤੇ ਸਾਥੀ ਸਪਿਨ ਗੇਂਦਬਾਜ਼ ਗ੍ਰੇਸ ਹੈਰਿਸ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨੇ ਮੰਗਲਵਾਰ ਨੂੰ ਨਿਊਜ਼ੀਲੈਂਡ ਖਿਲਾਫ ਆਸਟਰੇਲੀਆ ਦੇ ਦੂਜੇ ਅਭਿਆਸ ਮੈਚ 'ਚ 32 ਗੇਂਦਾਂ 'ਤੇ 60 ਦੌੜਾਂ ਬਣਾਈਆਂ ਸੀ।
ਇਹ ਵੀ ਪੜੋ:IND vs SL: ਮੈਚ ਦੀਆਂ ਟਿਕਟਾਂ ਲੈਣ ਲਈ ਦਰਸ਼ਕਾਂ ਦਾ ਲੱਗਿਆ ਮੇੇਲਾ