ਪੰਜਾਬ

punjab

By

Published : Dec 11, 2019, 4:31 PM IST

ETV Bharat / sitara

ਡਾ. ਅੰਬੇਦਕਰ ਦੀ ਜ਼ਿੰਦਗੀ 'ਤੇ ਬਣਨ ਜਾ ਰਹੀ ਹੈ ਟੈਲੀਵਿਜ਼ਨ ਸੀਰੀਜ਼

ਭਾਰਤੀ ਸੰਵਿਧਾਨ ਦੇ ਪਿਤਾ ਕਹੇ ਜਾਣ ਵਾਲੇ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ 'ਤੇ ਅਧਾਰਿਤ ਇੱਕ ਟੈਲੀਵਿਜ਼ਨ ਸੀਰੀਜ਼ ਜਲਦ ਪ੍ਰਸਾਰਿਤ ਹੋਣ ਵਾਲੀ ਹੈ।

ਡਾ. ਭੀਮ ਰਾਓ ਅੰਬੇਦਕਰ
ਫ਼ੋਟੋ

ਮੁੰਬਈ: ਡਾ. ਭੀਮ ਰਾਓ ਅੰਬੇਦਕਰ ਦੀ ਜੀਵਨੀ ਨੂੰ ਇੱਕ ਹਿੰਦੀ ਟੈਲੀਵਿਜ਼ਨ ਸੀਰੀਜ਼ ਦੇ ਰਾਹੀ ਸਾਰਿਆਂ ਨੂੰ ਦੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਦੇ ਰੂਪ ਵਿੱਚ ਜਾਣੇ ਜਾਂਦੇ ਅੰਬੇਦਕਰ ਉੱਤੇ ਅਧਾਰਿਤ ਇੱਕ ਪ੍ਰੋਗਰਾਮ ਚਲਾਇਆ ਜਾਵੇਗਾ, ਜਿਸ ਦਾ ਨਾਂਅ 'ਇੱਕ ਮਹਾਨਾਇਕ : ਡਾ. ਬੀ.ਆਰ ਅੰਬੇਦਕਰ' ਹੋਵੇਗਾ। ਸੀਰੀਜ਼ ਵਿੱਚ ਮਰਾਠੀ ਦੇ ਮਸ਼ਹੂਰ ਅਦਾਕਾਰ ਪ੍ਰਸਾਦ ਜਾਵੜੇ, ਨੇਹਾ ਜੋਸ਼ੀ ਅਤੇ ਜਗਨਨਾਥ ਨਿਵਾਂਗੁਨੇ ਨਜ਼ਰ ਆਉਣਗੇ।

ਹੋਰ ਪੜ੍ਹੋ: ਜਨਮ ਦਿਨ ਵਿਸ਼ੇਸ਼: ਲੋਕਾਂ ਦੇ ਦਿਲਾਂ 'ਤੇ ਹਾਲੇ ਵੀ ਛਾਈ ਹੋਈ ਹੈ ਦਿਲੀਪ ਕੁਮਾਰ ਦੀ ਅਦਾਕਾਰੀ

ਆਯੂਧ ਭਾਨੂਸ਼ਾਲੀ ਇਸ ਸੀਰੀਜ਼ ਵਿੱਚ ਅੰਬੇਦਰਕਰ ਦੇ ਬਚਪਨ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਜਦਕਿ ਇਸ ਸੀਰੀਜ਼ ਦੀ ਕਹਾਣੀ ਵੱਧਣ ਦੇ ਨਾਲ ਨਾਲ ਜਾਵੇੜ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

ਹੋਰ ਪੜ੍ਹੋ: EXCLUSIVE INTERVIEW: ਮਸ਼ਹੂਰ ਅਦਾਕਾਰ ਸਤੀਸ਼ ਕੌਲ ਨੇ ਕੀਤੀ ਫ਼ਿਲਮੀ ਜਗਤ ਵਿੱਚ ਵਾਪਸੀ

ਇਸ ਮੌਕੇ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਲਈ ਇੱਕ ਲੜਾਈ ਲੜੀ। ਸਾਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਪੰਜ ਸਾਲ ਤੋਂ ਲੈ ਕੇ ਪੂਰੀ ਜੀਵਨ ਤੱਕ ਦਾ ਸਫ਼ਰ ਜਾਣਨਾ ਚਾਹੀਦਾ ਹੈ। ਇਹ ਸੀਰੀਜ਼ 17 ਦਸੰਬਰ ਨੂੰ ਐਂਡ ਟੀਵੀ 'ਤੇ ਪ੍ਰਸਾਰਿਤ ਹੋਵੇਗਾ।

For All Latest Updates

ABOUT THE AUTHOR

...view details