ਪੰਜਾਬ

punjab

ETV Bharat / sitara

ਆਖ਼ਰੀ ਸਮੇਂ 'ਚ ਇਲਾਜ਼ ਨੂੰ ਤਰਸਦੇ ਰਹਿ ਗਏ ਮਿਰਜ਼ਾ ਸੰਗੋਵਾਲੀਆ

ਉੱਘੇ ਗੀਤਕਾਰ ਮਿਰਜ਼ਾ ਸੰਗੋਵਾਲੀਆ ਦਾ 31 ਮਈ ਨੂੰ ਦਿਹਾਂਤ ਹੋ ਚੁੱਕਿਆ ਹੈ। ਪਿਛਲੇ ਲੰਮੇ ਸਮੇਂ ਤੋਂ ਉਹ ਅਧਰੰਗ ਦੀ ਬਿਮਾਰੀ ਨਾਲ ਪੀੜ੍ਹਤ ਸਨ।

By

Published : Jun 2, 2019, 7:47 PM IST

ਚੰਡੀਗੜ੍ਹ : ਪੰਜਾਬੀ ਮੰਨੋਰੰਜਨ ਜਗਤ ਦੇ ਉੱਘੇ ਗੀਤਕਾਰ ਮਿਰਜ਼ਾ ਸੰਗੋਵਾਲੀਆ ਹੋਰਾਂ ਦਾ 31 ਮਈ ਨੂੰ ਦਿਹਾਂਤ ਹੋ ਚੁੱਕਾ ਹੈ। ਉਹ ਲੁਧਿਆਣਾ ਦੇ ਪਿੰਡ ਸੰਗੋਵਾਲ 'ਚ ਰਹਿੰਦੇ ਸਨ। ਪਿਛਲੇ ਲੰਮੇ ਸਮੇਂ ਤੋਂ ਉਹ ਕਾਫ਼ੀ ਬਿਮਾਰ ਸਨ। ਘਰ 'ਚ ਗਰੀਬੀ ਹੋਣ ਕਰਕੇ ਉਨ੍ਹਾਂ ਦਾ ਇਲਾਜ ਚੰਗੇ ਢੰਗ ਨਾਲ ਨਹੀਂ ਹੋ ਪਾਇਆ।
ਗੁਰਬਤ ਭਰਿਆ ਜੀਵਨ ਜਿਊਣ ਲਈ ਮਜ਼ਬੂਰ ਸਨ ਮਿਰਜ਼ਾ ਸੰਗੋਵਾਲੀਆ , ਕਾਫ਼ੀ ਸਮੇਂ ਤੋਂ ਗੁੰਮਨਾਮੀ ਦਾ ਹਨੇਰਾ ਢੋਅ ਰਹੇ ਸਨ।
ਉਨ੍ਹਾਂ ਨੇ ਗੀਤਕਾਰੀ ਦੀ ਸ਼ੁਰੂਆਤ 1975 ਤੋਂ ਕੀਤੀ ਸੀ। ਮਿਰਜ਼ਾ ਸੰਗੋਵਾਲੀਆ ਹੋਰਾਂ ਦਾ ਪਹਿਲਾ ਗੀਤ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਨੇ ਐੱਚ.ਐੱਮ.ਵੀ ਕੰਪਨੀ ਵਲੋਂ ਰਿਕਾਰਡ ਕੀਤਾ ਸੀ।
ਮਿਰਜ਼ਾ ਸੰਗੋਵਾਲੀਆ ਦੇ 500 ਦੇ ਕਰੀਬ ਗੀਤ ਦਰਸ਼ਕਾਂ ਦੀ ਕਚਿਹਰੀ 'ਚ ਮਕਬੂਲ ਹੋਏ। ਉਨ੍ਹਾਂ ਦੇ ਜ਼ਿਆਦਾਤਰ ਗੀਤ ਕਰਤਾਰ ਰਮਲੇ ਵੱਲੋਂ ਗਾਏ ਗਏ ਸਨ।
ਇਕ ਸਮਾਂ ਸੀ ਜਦੋਂ ਮਿਰਜ਼ਾ ਸੰਗੋਵਾਲੀਆ ਦੇ ਘਰ ਦੇ ਬਾਹਰ ਗਾਇਕਾਂ ਦੀ ਲੰਮੀ ਕਤਾਰ ਲਗਦੀ ਸੀ। ਪਰ ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ 'ਚ ਉਨ੍ਹਾਂ ਕੋਲ ਪੈਸੇ ਤੱਕ ਨਹੀਂ ਸਨ ਆਪਣੀ ਬਿਮਾਰੀ ਦਾ ਇਲਾਜ਼ ਕਰਵਾਉਣ ਲਈ।

For All Latest Updates

ABOUT THE AUTHOR

...view details