ਪੰਜਾਬ

punjab

ETV Bharat / sitara

ਗੁਰੂ ਰੰਧਾਵਾ ਦੀ ਹੋਈ 'ਸਲੋਲੀ ਸਲੋਲੀ' ਦੇ ਨਾਲ ਚੜਾਈ

ਪਾਲੀਵੁੱਡ ਤੇ ਬਾਲੀਵੁੱਡ 'ਚ ਆਪਣੀ ਗਾਇਕੀ ਦੇ ਨਾਲ ਕਾਮਯਾਬੀ ਹਾਸਿਲ ਕਰਨ ਵਾਲੇ ਗੁਰੂ ਰੰਧਾਵਾ ਲਈ 19 ਅਪ੍ਰੈਲ 2019 ਦਾ ਦਿਨ ਬਹੁਤ ਖ਼ਾਸ ਹੈ।

Guru Randhawa And pitbull

By

Published : Apr 18, 2019, 3:25 PM IST

ਚੰਡੀਗੜ੍ਹ : ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਪਾਲੀਵੁੱਡ ਦਾ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾਂ ਦਾ ਗੀਤ 'ਸਲੋਲੀ ਸਲੋਲੀ' ਗਲੋਬਲ ਆਇਕਨ ਪਿਟਬੁਲ ਦੇ ਨਾਲ ਰੀਲੀਜ਼ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਗੁਰੂ ਰੰਧਾਵਾ ਪਿਟਬੁਲ ਦੇ ਨਾਲ ਪ੍ਰੋਜੈਕਟ ਕਰ ਰਹੇ ਹਨ ਇਸ ਦੀ ਜਾਣਕਾਰੀ ਉਨ੍ਹਾਂ 23 ਨਵੰਬਰ 2018 ਨੂੰ ਟਵੀਟ ਕਰ ਕੇ ਦੱਸ ਦਿੱਤੀ ਸੀ।

ਇਸ ਟਵੀਟ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਗੁਰੂ ਰੰਧਾਵਾ ਤੇ ਪਿਟਬੁਲ ਨੇ ਆਪਣੇ ਇਸ ਪ੍ਰੋਜੈਕਟ ਨੂੰ 5 ਮਹੀਨੇ ਲੱਗਾ ਕਿ ਤਿਆਰ ਕੀਤਾ ਹੈ।ਟੀ-ਸੀਰੀਜ਼ ਦੇ ਬੈਨਰ ਹੇਠ ਇਹ ਗੀਤ 19 ਅਪ੍ਰੈਲ ਨੂੰ ਦਰਸ਼ਕਾਂ ਦੇ ਰੂਬਰੂ ਹੋ ਜਾਵੇਗਾ। ਇਸ ਗੀਤ ਨੂੰ ਲੈਕੇ ਗੁਰੂ ਰੰਧਾਵਾ ਨੇ ਟਵਿੱਟਰ 'ਤੇ ਇਕ ਭਾਵੁੱਕ ਪੋਸਟ ਵੀ ਸਾਂਝੀ ਕੀਤੀ ਹੈ।
ਪਾਲੀਵੁੱਡ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਵੀ ਗੁਰੂ ਰੰਧਾਵਾ ਨੂੰ ਇਸ ਪ੍ਰੋਜੈਕਟ ਲਈ ਮੁਬਾਰਕਾਂ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਗੁਰੂ ਰੰਧਾਵਾ ਨੇ ਪਾਲੀਵੁੱਡ ਤੇ ਬਾਲੀਵੁੱਡ ਦੋਹਾਂ ਪਾਸੇ ਆਪਣੀ ਮਿਹਨਤ ਦੇ ਨਾਲ ਇਕ ਵੱਖਰੀ ਪਹਿਚਾਣ ਬਣਾਈ ਹੈ।

ABOUT THE AUTHOR

...view details