ਮੁੰਬਈ: ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਨੇ ਆਪਣੇ ਪ੍ਰਸ਼ੰਸਕਾਂ ਲਈ ਇਕ ਅਪੀਲ ਕੀਤੀ ਹੈ। ਦਰਅਸਲ ਅਦਾਕਾਰ ਚਾਹੁੰਦਾ ਹੈ ਕਿ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸਮਰਥਕ ਉਨ੍ਹਾਂ ਦੀ ਪੇਂਟਿੰਗ ਨੂੰ ਖਰੀਦਣ। ਇਸ ਨਾਲ ਜੋ ਵੀ ਰਕਮ ਜਮ੍ਹਾਂ ਹੋਵੇਗੀ, ਉਹ ਆਪਣਾ ਬਿਜਲੀ ਦਾ ਬਿੱਲ ਅਦਾ ਕਰਨਗੇ।
ਆਪਣੇ ਟਵਿੱਟਰ ਹੈਂਡਲ 'ਤੇ ਅਰਸ਼ਦ ਨੇ ਮਜ਼ਾਕ ਕੀਤਾ ਕਿ ਉਨ੍ਹਾਂ ਨੂੰ ਅਗਲੇ ਮਹੀਨੇ ਆਪਣੀ ਕਿਡਨੀ ਵੇਚਣ ਦੀ ਜ਼ਰੂਰਤ ਹੋਵੇਗੀ। ਅਦਾਕਾਰ 1 ਲੱਖ ਰੁਪਏ ਬਿਜਲੀ ਬਿੱਲ ਦੇ ਲਈ ਆਪਣੀਆਂ ਕੁੱਝ ਪੇਂਟਿੰਗਾਂ ਵੇਚਣਾ ਚਾਹੁੰਦਾ ਹੈ। ਐਤਵਾਰ ਨੂੰ ਇੱਕ ਟਵੀਟ ਵਿੱਚ ਅਰਸ਼ਦ ਨੇ ਕਿਹਾ ਕਿ 5 ਜੁਲਾਈ ਨੂੰ ਬਿਜਲੀ ਬਿੱਲ ਲਈ ਉਨ੍ਹਾਂ ਦੇ ਖਾਤੇ ਵਿੱਚੋਂ 1.03 ਲੱਖ ਰੁਪਏ ਡੈਬਿਟ ਕੀਤੇ ਗਏ ਸਨ। ਇੱਕ ਵੱਖਰੇ ਟਵੀਟ ਵਿੱਚ, ਉਨ੍ਹਾਂ ਨੇ ਆਪਣੀਆਂ ਪੇਂਟਿੰਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੇ ਸਮਰਥਕਾਂ ਨੂੰ ਉਨ੍ਹਾਂ ਨੂੰ ਖਰੀਦਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਲਿਖਿਆ, 'ਲੋਕ ਮੇਰੀ ਪੇਂਟਿੰਗ ਖਰੀਦਣ, ਮੈਨੂੰ ਅਡਾਨੀ ਦਾ ਬਿਜਲੀ ਦਾ ਬਿੱਲ ਅਦਾ ਕਰਨਾ ਹੋਵੇਗਾ, ਅਗਲੇ ਬਿੱਲ ਲਈ ਕਿਡਨੀ ਰੱਖੀ ਹੈ।