ਪੰਜਾਬ

punjab

By

Published : Oct 27, 2020, 12:28 PM IST

ETV Bharat / sitara

20 ਸਾਲ ਪਹਿਲਾਂ ਪ੍ਰਿਯੰਕਾ ਬਣੀ ਸੀ 'ਮਿਸ ਵਰਲਡ', ਵੀਡੀਓ ਸਾਂਝਾ ਕਰ ਮਨਾਇਆ ਜਸ਼ਨ

ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ 'ਮਿਸ ਵਰਲਡ' (2000) ਦਾ ਖਿਤਾਬ ਜਿੱਤਣ ਨੂੰ 20 ਸਾਲ ਹੋ ਗਏ ਹਨ। ਇਸ ਖੂਬਸੂਰਤ ਪਲ ਦਾ ਵੀਡੀਓ ਸਾਂਝਾ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਠੀਕ 20 ਸਾਲ ਪਹਿਲਾਂ ਜਦੋਂ ਉਹ ਸਿਰਫ 18 ਸਾਲਾਂ ਦੀ ਸੀ। ਉਸ ਵੇਲੇ ਉਨ੍ਹਾਂ ਨੇ 'ਮਿਸ ਵਰਲਡ' (2000) ਦਾ ਖਿਤਾਬ ਜਿੱਤਿਆ ਸੀ।

20 ਸਾਲ ਪਹਿਲਾਂ ਪ੍ਰਿਯੰਕਾ ਬਣੀ ਸੀ 'ਮਿਸ ਵਰਲਡ', ਵੀਡੀਓ ਸਾਂਝਾ ਕਰ ਮਨਾਇਆ ਜਸ਼ਨ
20 ਸਾਲ ਪਹਿਲਾਂ ਪ੍ਰਿਯੰਕਾ ਬਣੀ ਸੀ 'ਮਿਸ ਵਰਲਡ', ਵੀਡੀਓ ਸਾਂਝਾ ਕਰ ਮਨਾਇਆ ਜਸ਼ਨ

ਮੁੰਬਈ: ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਖਾਸ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਠੀਕ 20 ਸਾਲ ਪਹਿਲਾਂ 'ਮਿਸ ਵਰਲਡ' (2000) ਦਾ ਖਿਤਾਬ ਜਿੱਤਿਆ ਸੀ।

ਪ੍ਰਿਯੰਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਉਨ੍ਹਾਂ ਖੂਬਸੂਰਤ ਪਲਾਂ ਨੂੰ ਯਾਦ ਕੀਤਾ। ਇਸ ਵਿੱਚ ਆਪਣੇ ਸਿਰ 'ਤੇ ਇਸ ਤਾਜ ਨੂੰ ਦੇਖ ਉਨ੍ਹਾਂ ਦੀ ਖੁਸ਼ੀ ਚਿਹਰੇ 'ਤੇ ਸਾਫ਼ ਝਲਕ ਰਹੀ ਹੈ।

ਇਸ ਵੀਡੀਓ ਦੇ ਨਾਲ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ,' ਜਦੋਂ ਮੈਂ ਮਿਸ ਵਰਲਡ ਦਾ ਖਿਤਾਬ ਹਾਸਲ ਕੀਤਾ ਤਾਂ ਮੈਂ 18 ਸਾਲਾਂ ਦੀ ਸੀ। ਜਦੋਂ ਮੈਂ ਭੀੜ ਵਿੱਚ ਪਹਿਲੀ ਵਾਰ ਆਪਣੇ ਮਾਪਿਆਂ ਨੂੰ ਮਿਲੀ, ਤਾਂ ਮੇਰੀ ਮਾਂ ਨੇ ਮੈਨੂੰ ਪਹਿਲਾ ਸਵਾਲ ਪੁੱਛਿਆ - ਬੇਬ, ਹੁਣ ਤੁਹਾਡੀ ਪੜ੍ਹਾਈ ਦਾ ਕੀ ਬਣੇਗਾ?'

ਇਸ ਵੀਡੀਓ ਵਿੱਚ ਪ੍ਰਿਯੰਕਾ ਨਾਲ ਉਨ੍ਹਾਂ ਦੀ ਮਾਂ ਮਧੂ ਚੋਪੜਾ ਦੀ ਵੀ ਇੱਕ ਇੰਟਰਵਿਊ ਹੈ, ਜਿਸ 'ਚ ਉਹ ਖੁਦ ਦੱਸ ਰਹੀ ਹੈ ਕਿ ‘ਮਿਸ ਇੰਡੀਆ’ ਦੇ ਐਲਾਨ ਤੋਂ ਬਾਅਦ ਕੀ ਹੋਇਆ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ‘ਮਿਸ ਇੰਡੀਆ’ ਬਣਦੇ ਹੀ ਪ੍ਰਿਯੰਕਾ ਚੋਪੜਾ ਨੂੰ ਉਨ੍ਹਾਂ ਨੇ ਗਲੇ ਲਗਾਇਆ ਤੇ ਸਭ ਤੋਂ ਮੂਰਖਤਾ ਵਾਲੀ ਗੱਲ ਉਸ ਨੂੰ ਕਹੀ।

ਇਸ ਤੋਂ ਬਾਅਦ ਪ੍ਰਿਯੰਕਾ ਉਨ੍ਹਾਂ 'ਤੇ ਜ਼ੋਰ ਪਾਉਣ ਲੱਗੀ ਕਿ ਉਹ ਦੱਸੇ ਕਿ ਕਿਹੜੀ ਮੂਰਖਤਾ ਵਾਲੀ ਗੱਲ ਉਸ ਵੇਲੇ ਉਨ੍ਹਾਂ ਕਹੀ ਸੀ? ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪ੍ਰਿਯੰਕਾ ਨੂੰ ਕਿਹਾ ਸੀ- ਬੇਬ, ਹੁਣ ਤੁਹਾਡੀ ਪੜ੍ਹਾਈ ਦਾ ਕੀ ਬਣੇਗਾ?

ਵੀਡੀਓ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪ੍ਰਿਯੰਕਾ ਚੋਪੜਾ ਦੇ ਨਾਂਅ ਦਾ ਐਲਾਨ ਹਰ ਭਾਰਤੀ ਦੇ ਚਿਹਰੇ 'ਤੇ ਖੁਸ਼ੀ ਅਤੇ ਮਾਣ ਲਿਆਉਂਦਾ ਹੈ।

ਦੱਸ ਦੇਈਏ ਕਿ ਮਿਸ ਵਰਲਡ ਬਣਨ ਤੋਂ ਬਾਅਦ ਪ੍ਰਿਯੰਕਾ ਨੂੰ ਫਿਲਮਾਂ ਦੇ ਆਫਰ ਆਉਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਸੀ।

ABOUT THE AUTHOR

...view details