ਪੰਜਾਬ

punjab

ETV Bharat / sitara

ਪੀਐਮ ਮੋਦੀ ਨੇ ਫ਼ਿਲਮ ਕੁਲੀ ਨੰ.1 ਦੀ ਤਾਰੀਫ਼ ਕਿਉਂ ਕੀਤੀ ?

ਪੀਐਮ ਮੋਦੀ ਨੇ ਵਰੁਣ ਧਵਨ ਅਤੇ ਸਾਰਾ ਅਲੀ ਖ਼ਾਨ ਸਟਾਰਰ ਫ਼ਿਲਮ ਕੁਲੀ ਨਬੰਰ 1 ਦੀ ਟੀਮ ਦੀ ਸ਼ਲਾਘਾ ਕੀਤੀ ਹੈ। ਫ਼ਿਲਮ ਦੀ ਟੀਮ ਨੇ ਹਾਲ ਹੀ ਦੇ ਵਿੱਚ ਸ਼ੂਟਿੰਗ ਦੇ ਦੌਰਾਨ ਪਲਾਸਟਿਕ ਬੋਤਲਾਂ ਦੀ ਵਰਤੋਂ ਕਰਨ ਦੀ ਬਜਾਏ ਮੈਟੇਲਿਕ ਬੋਤਲਾਂ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ ਹੈ।

ਫ਼ੋਟੋ

By

Published : Sep 12, 2019, 2:01 PM IST

ਮੁੰਬਈ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਡੇਵਿਡ ਧਵਨ ਦੀ ਆਗਾਮੀ ਫ਼ਿਲਮ ਕੁਲੀ ਬੰਨਰ 1 ਟੀਮ ਦੀ ਸ਼ਲਾਘਾ ਕੀਤੀ ਹੈ। ਹਾਲ ਹੀ ਦੇ ਵਿੱਚ ਕੂਲੀ ਨਬੰਰ 1 ਪਲਾਸਟਿਕ ਮੁਕਤ ਹੋਣ ਵਾਲੀ ਪਹਿਲੀ ਬਾਲੀਵੁੱਡ ਫ਼ਿਲਮ ਬਣੀ। ਪ੍ਰਧਾਨਮੰਤਰੀ ਨੇ ਆਪਣੇ ਟਵੀਟਰ ਹੈਂਡਲ 'ਤੇ ਕੈਪਸ਼ਨ ਦਿੰਦੇ ਹੋਏ ਲਿਖਿਆ ਕਿ ਇਸ ਫ਼ਿਲਮ ਦੀ ਪੂਰੀ ਟੀਮ ਦਾ ਬਹੁਤ ਵਧੀਆ ਕਦਮ ਹੈ।

ਦੱਸ ਦਈਏ ਕਿ ਫ਼ਿਲਮ ਦੀ ਟੀਮ ਨੇ ਪ੍ਰਧਾਨਮੰਤਰੀ ਦੇ ਪਲਾਸਟਿਕ ਫ੍ਰੀਂ ਇੰਡੀਆ ਕੈਂਪੇਨ ਨੂੰ ਸਪੋਰਟ ਕੀਤਾ, ਜਿਸ ਦੇ ਤਹਿਤ ਵਰੁਣ ਧਵਨ ਅਤੇ ਸਾਰਾ ਅਲੀ ਖ਼ਾਨ ਸਟਾਰਰ ਫ਼ਿਲਮ ਦੀ ਟੀਮ ਨੇ ਸ਼ੂਟਿੰਗ ਦੇ ਦੌਰਾਨ ਪਲਾਸਟਿਕ ਬੌਤਲਾਂ ਦੀ ਵਰਤੋਂ ਕਰਨ ਦੀ ਬਜਾਏ ਮੈਟੇਲਿਕ ਬੋਤਲਾਂ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਕੈਂਪੇਨ ਦੀ ਸ਼ੁਰੂਆਤ ਫ਼ਿਲਮ 'ਚ ਮੁੱਖ ਕਿਰਦਾਰ ਅਦਾ ਕਰ ਰਹੇ ਵਰੁਣ ਧਵਨ ਨੇ ਕੀਤੀ। ਉਨ੍ਹਾਂ ਪਹਿਲਾਂ ਆਪਣੀ ਫ਼ਿਲਮ ਦੀ ਟੀਮ ਨੂੰ ਅਪੀਲ ਕੀਤੀ ਕਿ ਕੋਈ ਵੀ ਪਲਾਸਟਿਕ ਦੀ ਵਰਤੋਂ ਨਾ ਕਰੇ। ਵਰੁਣ ਨੇ ਟਵੀਟ ਕੀਤਾ,"ਸ਼ੁਕਰੀਆ ਦੀਪਸ਼ਿਕਾ ਦੇਸ਼ਮੁੱਖ ਅਤੇ ਜੈਕੀ ਭਗਨਾਨੀ, ਕੁਲੀ ਨਬੰਰ 1 ਦੇ ਸੈੱਟ 'ਤੇ ਪਲਾਸਟਿਕ ਫ‌੍ਰੀ ਬਣਾਉਣ ਦੇ ਲਈ ਮੈਂ ਆਪਣੇ ਸਾਰੇ ਸਾਥਿਆਂ ਨੂੰ ਅਜਿਹਾ ਕਰਨ ਦੀ ਅਪੀਲ ਕਰਦਾ ਹਾਂ।"
ਪੀਐਮ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ 'ਚ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੀ ਅਪੀਲ ਕੀਤੀ ਸੀ। ਇਸ ਕੈਂਪੇਨ ਦੇ ਸਪੋਰਟ 'ਚ ਆਮਿਰ ਖ਼ਾਨ, ਕਰਨ ਜੌਹਰ, ਦੀਆ ਮਿਰਜ਼ਾ, ਭੂਮੀ ਪਾਂਡੇਕਰ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ।

ABOUT THE AUTHOR

...view details