ਪੰਜਾਬ

punjab

By

Published : Jan 23, 2020, 10:37 PM IST

ETV Bharat / sitara

ਮਾਨੂਸ਼ੀ ਨੇ ਸਾਂਝੀ ਕੀਤੀ ਸੰਯੋਗਿਤਾ ਦੀ ਪਹਿਲੀ ਝਲਕ

ਮਿਸ ਵਰਲਡ 2017 ਦੀ ਜੇਤੂ ਮਾਨੂਸ਼ੀ ਛਿੱਲਰ ਇਸ ਸਾਲ ਬਾਲੀਵੁੱਡ ਫ਼ਿਲਮਾਂ 'ਚ ਨਜ਼ਰ ਆਵੇਗੀ। ਹਾਲ ਹੀ ਵਿੱਚ ਉਸ ਨੇ ਇੰਸਟਾਗ੍ਰਾਮ 'ਤੇ ਆਪਣੀ ਪਹਿਲੀ ਫ਼ਿਲਮ 'ਪ੍ਰਿਥਵੀਰਾਜ' ਤੋਂ ਸੰਯੋਗਿਤਾ ਦੀ ਸ਼ੈਡੋ ਤਸਵੀਰ ਸਾਂਝੀ ਕੀਤੀ ਹੈ।

Manushi in Prithviraj
ਫ਼ੋਟੋ

ਮੁੰਬਈ: ਮਾਨੂਸ਼ੀ ਛਿੱਲਰ ਇਸ ਸਾਲ ਬਾਲੀਵੁੱਡ ਦੀ ਅਦਾਕਾਰਾ ਬਣਨ ਜਾ ਰਹੀ ਹੈ। ਫ਼ਿਲਮ 'ਪ੍ਰਿਥਵੀਰਾਜ' 'ਚ ਉਹ ਅਕਸ਼ੇ ਕੁਮਾਰ ਨਾਲ ਮੁੱਖ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ। ਇਤਿਹਾਸਕ ਡਰਾਮਾ ਫ਼ਿਲਮ 'ਪ੍ਰਿਥਵੀਰਾਜ' 'ਚ ਮਾਨੂਸ਼ੀ ਸੰਯੋਗਿਤਾ ਦਾ ਕਿਰਦਾਰ ਨਿਭਾ ਰਹੀ ਹੈ। ਹਾਲ ਹੀ ਵਿੱਚ ਮਾਨੂਸ਼ੀ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਚ ਸੰਯੋਗਿਤਾ ਦੀ ਪਹਿਲੀ ਝਲਕ ਸਾਂਝੀ ਕੀਤੀ। ਮਾਨੂਸ਼ੀ ਨੇ ਸ਼ੈਡੋ ਫ਼ੋਟੋ ਸਾਂਝੀ ਕੀਤੀ।

ਇਹ ਫ਼ਿਲਮ 'ਪ੍ਰਿਥਵੀਰਾਜ' ਦੀ ਜ਼ਿੰਦਗੀ 'ਤੇ ਆਧਾਰਿਤ ਹੋਵੇਗੀ। ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇਸ ਫ਼ਿਲਮ 'ਚ ਪ੍ਰਿਥਵੀਰਾਜ ਚੌਹਾਨ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫ਼ਿਲਮ ਸ਼ੂਟਿੰਗ ਦੇ ਦਿਨਾਂ ਬਾਰੇ ਗੱਲ ਕਰਦੇ ਮਾਨੂਸ਼ੀ ਨੇ ਕਿਹਾ ਸੀ ਕਿ ਉਹ ਆਪਣੀ ਅਦਾਕਾਰੀ ਦੇ ਟ੍ਰੇਨਿੰਗ ਦੇ ਦਿਨਾਂ ਦਾ ਖ਼ੂਬ ਆਨੰਦ ਮਾਣ ਰਹੀ ਹੈ। ਮਾਨੂਸ਼ੀ ਕਹਿੰਦੀ ਹੈ ਕਿ ਅਦਾਕਾਰਾ ਬਣਨ ਲਈ ਫ਼ਿਲਹਾਲ ਉਸ ਨੂੰ ਬਹੁਤ ਮਿਹਨਤ ਦੀ ਜ਼ਰੂਰਤ ਹੈ। ਯਸ਼ਰਾਜ ਬੈਨਰ ਨੇ ਉਸ ਨੂੰ ਬਹੁਤ ਵੱਡਾ ਮੌਕਾ ਦਿੱਤਾ ਹੈ ਇਸ ਲਈ ਉਸ ਦਾ ਫ਼ਰਜ ਹੈ ਕਿ ਉਹ ਇਸ ਮੌਕੇ ਦੇ ਨਾਲ ਆਪਣੇ ਆਪ ਨੂੰ ਸਾਬਿਤ ਕਰ ਕੇ ਵਿਖਾਵੇ।

ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਨੇ ਆਪਣੇ 52ਵੇਂ ਜਨਮ ਦਿਨ 'ਤੇ ਇਸ ਫ਼ਿਲਮ ਦਾ ਐਲਾਨ ਕੀਤਾ ਸੀ। ਫ਼ਿਲਮ 'ਪ੍ਰਿਥਵੀਰਾਜ' ਇਸ ਸਾਲ ਦੀਵਾਲੀ ਨੇ ਨੇੜੇ ਰਿਲੀਜ਼ ਹੋਵੇਗੀ।

ABOUT THE AUTHOR

...view details