ਪੰਜਾਬ

punjab

ETV Bharat / sitara

ਕਮਾਲ ਖ਼ਾਨ ਨੇ ਵਿਰਾਟ ਕੋਹਲੀ 'ਤੇ ਵਿੰਨ੍ਹਿਆ ਨਿਸ਼ਾਨਾ

ਬਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਕਮਾਲ ਖ਼ਾਨ ਨੇ ਇਕ ਟਵੀਟ ਦੇ ਰਾਹੀਂ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਸਵਾਲ ਚੁੱਕੇ ਹਨ।

ਸੋਸ਼ਲ ਮੀਡੀਆ

By

Published : Apr 9, 2019, 3:22 PM IST

ਨਵੀ ਦਿੱਲੀ :ਵਿਰਾਟ ਕੋਹਲੀ ਦੀ ਆਈਪੀਐਲ ਟੀਮ ਰਾਇਲ ਚੇਲੈਂਜਰਜ਼ ਬੈਂਗਲੁਰੂ ਇਸ ਸੀਜ਼ਨ 'ਚ ਲਗਾਤਾਰ 6 ਮੈਚ ਹਾਰ ਚੁੱਕੀ ਹੈ। ਇਸ ਦੌਰਾਨ ਲਗਾਤਾਰ ਮਿਲ ਰਹੀ ਹਾਰ ਤੋਂ ਬਾਅਦ ਪਲੇਅਰ ਨਿਖੇਧੀ ਦਾ ਸ਼ਿਕਾਰ ਹੋ ਰਹੇ ਹਨ। ਵਿਰਾਟ ਕੋਹਲੀ ਦੀ ਆਲੋਚਨਾ ਕਰਨ ਲਈ ਬਾਲੀਵੁੱਡ ਵੀ ਪਿੱਛੇ ਨਹੀਂ ਹੱਟ ਰਿਹਾ।
ਬਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਕਮਾਲ ਖ਼ਾਨ ਯਾਨੀ ਕਿ ਕੇਆਰਕੇ ਨੇ ਇਕ ਟਵੀਟ ਰਾਹੀਂ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਸਵਾਲ ਚੁੱਕੇ ਹਨ।
ਕੇਆਰਕੇ ਨੇ ਟਵੀਟ 'ਚ ਲਿਖਿਆ-"ਵਿਰਾਟ ਕੋਹਲੀ ਨੂੰ ਅੱਜ ਵੀ ਰਾਇਲ ਚੇਲੈਂਜਰਜ਼ ਬੈਂਗਲੁਰੂ ਅਤੇ ਇੰਡੀਅਨ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਜ਼ਿਆਦਾ ਬੇਕਦਰੀ ਉਨ੍ਹਾਂ ਲਈ ਚੰਗੀ ਨਹੀਂ ਹੋਵੇਗੀ।"

ਸੋਸ਼ਲ ਮੀਡੀਆ
ਇਹ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਟਵੀਟ 'ਤੇ ਲੋਕਾਂ ਦੇ ਰਿਐਕਸ਼ਨ ਆਉਣੇ ਸ਼ੁਰੂ ਹੋ ਚੁੱਕੇ ਹਨ।

For All Latest Updates

ABOUT THE AUTHOR

...view details