ਪੰਜਾਬ

punjab

By

Published : Jan 2, 2020, 1:17 PM IST

ETV Bharat / sitara

ਫ਼ਰਹਾਨ ਦੀ ਫ਼ਿਲਮ ਤੂਫ਼ਾਨ ਦਾ ਪਹਿਲਾ ਪੋਸਟਰ ਹੋਇਆ ਜਾਰੀ

ਬਾਲੀਵੁੱਡ ਅਦਾਕਾਰ ਫ਼ਰਹਾਨ ਅਖ਼ਤਰ ਦੀ ਨਵੀਂ ਫ਼ਿਲਮ 'ਤੂਫ਼ਾਨ' ਦਾ ਪਹਿਲਾ ਪੋਸਟਰ ਖ਼ੁਦ ਫ਼ਰਹਾਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ। ਇਹ ਫ਼ਿਲਮ ਇਸ ਸਾਲ ਅਕਤੂਬਰ ਮਹੀਨੇ ਰਿਲੀਜ਼ ਹੋਵੇਗੀ।

farhan akhtar is ready to box in first look from toofan
ਫ਼ੋਟੋ

ਮੁੰਬਈ: ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਨੇ ਆਪਣੀ ਨਵੀਂ ਫ਼ਿਲਮ ਤੂਫ਼ਾਨ ਦਾ ਪਹਿਲਾ ਲੁੱਕ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਇਸ ਪੋਸਟਰ ਵਿੱਚ ਫ਼ਰਹਾਨ ਇੱਕ ਅਖਾੜੇ ਵਿੱਚ ਖੜੇ ਹੋਏ ਹਨ ਤੇ ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ,'ਇਸ ਸਾਲ #ਤੂਫ਼ਾਨ ਉਠੇਗਾ।' ਫ਼ਿਲਮ ਦੇ ਪੋਸਟਰ ਨਾਲ ਇਸ ਦੀ ਤਰੀਕ ਨੂੰ ਵੀ ਦੱਸਿਆ ਹੈ, ਇਹ ਫ਼ਿਲਮ 2.10.2020 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।

ਹੋਰ ਪੜ੍ਹੋ: ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਨਵੇਂ ਸਾਲ ਦੀ ਦਿੱਤੀ ਵਧਾਈ

ਜ਼ਿਕਰੇਖ਼ਾਸ ਹੈ ਕਿ ਇਸ ਫ਼ਿਲਮ ਲਈ ਫਰਹਾਨ ਨੇ ਆਪਣੇ ਸ਼ਰੀਰ ਵਿੱਚ ਕਾਫ਼ੀ ਤਬਦੀਲੀਆਂ ਕੀਤੀਆਂ ਹਨ ਤੇ ਇਸ ਤੋਂ ਇਲਾਵਾ ਫਰਹਾਨ ਨੇ ਸਪੈਸ਼ਲ ਬਾਕਸਿੰਗ ਦੀਆਂ ਕਲਾਸਾ ਵੀ ਲਈਆ ਹਨ। ਪਿਛਲੇ ਸਾਲ ਅਕਤੂਬਰ ਮਹੀਨੇ 'ਚ ਸ਼ੂਟਿੰਗ ਦੌਰਾਨ ਫਰਹਾਨ ਨੂੰ ਪੈਰ 'ਚ ਸੱਟ ਲੱਗੀ ਸੀ।

ਫ਼ਿਲਮ ਨੂੰ ਲੈ ਕੇ ਫਰਹਾਨ ਦਾ ਕਹਿਣਾ ਹੈ ਕਿ ਇਹ ਫ਼ਿਲਮ ਸਿਰਫ਼ ਬਾਕਸਿੰਗ 'ਤੇ ਅਧਾਰਿਤ ਨਹੀਂ ਹੈ। ਇਹ ਫ਼ਿਲਮ ਮਾਨਵੀ ਰਿਸ਼ਤਿਆਂ ਤੇ ਬਾਕਸਿੰਗ ਦੇ ਮੱਹਤਵਪੂਰਨ ਸਬੰਧਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਮੁਤਾਬਕ ਇਹ ਫ਼ਿਲਮ ਭਾਗ ਮਿਲਖਾ ਭਾਗ ਵਰਗੀ ਹੀ ਹੈ।

ਹੋਰ ਪੜ੍ਹੋ: ਜਨਮ ਦਿਨ ਮੌਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ

ਤੂਫ਼ਾਨ ਫ਼ਿਲਮ ਨੂੰ ਰਾਕੇਸ਼ ਓਮਪ੍ਰਕਾਸ਼ ਮਹਿਰਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਵਿੱਚ ਵੇਟਰਨ ਅਦਾਕਾਰ ਪਰੇਸ਼ ਰਾਵਲ ਅਤੇ ਮਰੁਨਲ ਠਾਕੁਰ ਵੀ ਨਜ਼ਰ ਆਉਂਣਗੇ।

ABOUT THE AUTHOR

...view details