ਬਾਲੀਵੁੱਡ ਸਿਤਾਰਿਆਂ ਨੇ ਖ਼ਾਸ ਅੰਦਾਜ਼ 'ਚ ਫੈਨਜ਼ ਨੂੰ ਕਿਹਾ ਈਦ-ਮੁਬਾਰਕ
ਦੇਸ਼ ਭਰ 'ਚ ਈਦ ਮੌਕੇ ਜਸ਼ਨ ਦਾ ਮਾਹੌਲ ਛਾਇਆ ਹੋਇਆ ਹੈ। ਰਮਜ਼ਾਨ ਦਾ ਪਾਕ ਮਹੀਨਾ ਪੂਰਾ ਹੋਣ ਤੋਂ ਬਾਅਦ 5 ਜੂਨ ਨੂੰ ਭਾਰਤ ਸਮੇਤ ਕਈ ਦੇਸ਼ਾਂ 'ਚ ਈਦ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ।
ਫ਼ੋਟੋ
ਮੁੰਬਈ : ਸਵੇਰ ਤੋਂ ਹੀ ਇਸ ਤਿਉਹਾਰ ਨੂੰ ਲੈ ਕੇ ਤਮਾਮ ਬਾਲੀਵੁੱਡ ਸਿਤਾਰਿਆਂ ਨੇ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ। ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨੂੰ ਵੀ ਵੱਖ- ਵੱਖ ਤਰੀਕੇ ਦੇ ਨਾਲ ਈਦ ਦੀਆਂ ਮੁਬਾਰਕਾਂ ਦਿੱਤੀਆਂ ਹਨ।
ਬਾਲੀਵੁੱਡ ਦੇ ਮਹਾਨਾਇਕ ਬਿਗ-ਬੀ ਨੇ ਲਿਖਿਆ, "ਸਾਰਿਆਂ ਦੇ ਵਿੱਚ ਪਿਆਰ ,ਸ਼ਾਂਤੀ ਅਤੇ ਸਮਰਿਧੀ ਬਣੀ ਰਵੇ।"